ਪਰਵਾਸੀਆਂ ਨੂੰ ਸਮਾਨ ਲਾਭ ਤੋਂ ਵਾਂਝੇ ਕਰਨ ਵਾਲੇ ਟਰੰਪ ਪ੍ਰਸ਼ਾਸਨ ਦੇ ਹੁਕਮ ''ਤੇ ਲੱਗੀ ਰੋਕ
Thursday, Jul 30, 2020 - 06:41 PM (IST)
ਨਿਊਯਾਰਕ (ਏਪੀ): ਅਮਰੀਕਾ ਵਿਚ ਇਕ ਫੈਡਰਲ ਜੱਜ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਪਰਵਾਸੀਆਂ ਨੂੰ ਅਮਰੀਕੀ ਨਾਗਰਿਕਾਂ ਦੇ ਬਰਾਬਰ ਲਾਭ ਹਾਸਲ ਕਰਨ ਦੇ ਲਈ ਗਰੀਨ ਕਾਰਡ ਤੋਂ ਵਾਂਝੇ ਕਰਨ ਵਾਲੇ ਟਰੰਪ ਪ੍ਰਸ਼ਾਸਨ ਦੇ ਹੁਕਮ 'ਤੇ ਬੁੱਧਵਾਰ ਨੂੰ ਰੋਕ ਲਗਾ ਦਿੱਤੀ। ਫਰਵਰੀ ਵਿਚ ਅਮਲ ਵਿਚ ਲਿਆਂਦੇ ਗਏ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਕਾਨੂੰਨੀ ਚੁਣੌਤੀਆਂ ਦਿੱਤੀਆਂ ਗਈਆਂ।
ਇਸ ਗੱਲ 'ਤੇ ਚਿੰਤਾ ਜਤਾਈ ਗਈ ਕਿ ਇਸ ਨਾਲ ਮੈਡੀਕਲ ਦੇਖਭਾਲ ਤੇ ਹੋਰ ਸਮਾਜਿਕ ਸੇਵਾਵਾਂ ਦਾ ਲਾਭ ਚੁੱਕਣ ਦੇ ਇੱਛੁਕ ਪਰਵਾਸੀਆਂ 'ਤੇ ਬੁਰਾ ਅਸਰ ਪਵੇਗਾ। ਮੈਨਹੇਟਨ ਵਿਚ ਅਮਰੀਕੀ ਜ਼ਿਲਾ ਜੱਜ ਜਾਰਜ ਡੈਨੀਅਲਸ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਕੋਈ ਵੀ ਅਜਿਹੀ ਨੀਤੀ ਜਿਹੜੀ ਨਿਵਾਸੀਆਂ ਨੂੰ ਕੋਵਿਡ-19 ਜਾਂਚ ਤੇ ਇਲਾਜ ਤੋਂ ਵਾਂਝੇ ਕਰਦੀ ਹੋਵੇ, ਉਸ ਨਾਲ ਇਨ੍ਹਾਂ ਨਿਵਾਸੀਆਂ ਤੇ ਹੋਰਾਂ ਲੋਕਾਂ ਦੇ ਵਿਚਾਲੇ ਇਨਫੈਕਸ਼ਨ ਵਧਣ ਦਾ ਖਤਰਾ ਹੈ। ਸਰਕਾਰ ਦੀ ਇਕ ਕਾਰਵਾਈ ਨਾਲ ਪਰਵਾਸੀਆਂ 'ਤੇ ਵਿਰੋਧੀ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਇਹ ਨੀਤੀ ਮਹਾਮਾਰੀ ਦੌਰਾਨ ਬੇਹੱਦ ਖਤਰਨਾਕ ਸਾਬਿਤ ਹੋ ਸਕਦੀ ਹੈ।