ਮੈਕਸੀਕੋ ’ਚ ਗੋਲੀ ਮਾਰ ਕੇ ਪੱਤਰਕਾਰ ਦਾ ਕਤਲ
Friday, Aug 20, 2021 - 10:41 AM (IST)
ਮੈਕਸੀਕੋ ਸਿਟੀ (ਭਾਸ਼ਾ) : ਮੈਕਸੀਕੋ ਦੇ ਵੇਰਾਕਰੂਜ ਸੂਬੇ ਵਿਚ ਵੀਰਵਾਰ ਨੂੰ ਇਕ ਰੇਡੀਓ ਪੱਤਰਕਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੱਤਰਕਾਰ ਦੇ ਰੇਡੀਓ ਸਟੇਸ਼ਨ ਅਤੇ ਸੂਬੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਵੇਰਾਕਰੂਜ ਸੂਬਾ ਸੁਰੱਖਿਆ ਏਜੰਸੀ ਦੇ ਮੁਖੀ ਹਿਉਗੋ ਗੁਤਾਰੇਜ ਮੈਲਡੋਨੇਂਡੋ ਵੱਲੋਂ ਟਵਿਟਰ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਜੇਸਿੰਟੋ ਰੋਮੇਰੋ ਫਲੋਰੇਸ ਨੂੰ ਇਕਸਟੈਕਜੋਵਕਿਤਲਾਨ ਸ਼ਹਿਰ ਵਿਚ ਗੋਲੀ ਮਾਰੀ ਗਈ। ਗੁਤਾਰੇਸ ਨੇ ਕਿਹਾ ਸੂਬੇ ਦੀ ਪੁਲਸ ਕਤਲ ਦੇ ਬਾਅਦ ਇਲਾਕੇ ਵਿਚ ਅਭਿਆਨ ਚਲਾ ਰਹੀ ਹੈ। ਰੋਮੇਰੋ ਓਰੀ ਸਟੀਰਿਓ 99.3 ਐੱਫ.ਐੱਮ. ਵਿਚ ਕੰਮ ਕਰਦੇ ਸਨ। ਰੇਡੀਓ ਸਟੇਸ਼ਨ ਨੇ ਉਨ੍ਹਾਂ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਹੈ।
ਪ੍ਰੈੱਸ ਦੀ ਆਜ਼ਾਦੀ ਨਾਲ ਸਬੰਧਤ ਸੰਗਠਨ ਆਰਟੀਕਲ 19 ਨੇ ਕਿਹਾ ਕਿ ਰੋਮੇਰੋ ਨੂੰ ਧਮਕੀਆਂ ਮਿਲ ਰਹੀਆਂ ਸਨ। ਪੱਤਰਕਾਰਾਂ ਨੇ ਰੋਮੇਰੋ ਦੇ ਕਤਲ ਦੇ ਵਿਰੋਧ ਵਿਚ ਵੀਰਵਾਰ ਨੂੰ ਰੈਲੀ ਕੱਢੀ। ਪ੍ਰੈੱਸ ਸਮੂਹਾਂ ਦਾ ਕਹਿਣਾ ਹੈ ਕਿ 2020 ਵਿਚ ਮੈਕਸੀਕੋ ਵਿਚ 9 ਪੱਤਰਕਾਰ ਮਾਰੇ ਗਏ ਹਨ।