ਮੰਦਰ ਪਹੁੰਚੇ ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਨਸਨ, ਮੋਦੀ ਨਾਲ ਸਾਂਝੇਦਾਰੀ ਦਾ ਜਤਾਇਆ ਸੰਕਲਪ

Sunday, Dec 08, 2019 - 07:36 PM (IST)

ਮੰਦਰ ਪਹੁੰਚੇ ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਨਸਨ, ਮੋਦੀ ਨਾਲ ਸਾਂਝੇਦਾਰੀ ਦਾ ਜਤਾਇਆ ਸੰਕਲਪ

ਲੰਡਨ- ਬ੍ਰਿਟੇਨ ਵਿਚ ਵੀਰਵਾਰ ਨੂੰ ਹੋਣ ਵਾਲੀਆਂ ਤੋਂ ਪਹਿਲਾਂ ਪਰਵਾਸੀ ਭਾਰਤੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਆਪਣੀ ਮਹਿਲਾ ਮਿੱਤਰ ਕੈਰੀ ਸਾਈਮੰਡਸ ਦੇ ਨਾਲ ਇਥੇ ਇਕ ਪ੍ਰਸਿੱਧ ਮੰਦਰ ਵਿਚ ਦਰਸ਼ਨ ਦੇ ਲਈ ਪਹੁੰਚੇ ਤੇ ਨਵਾਂ ਭਾਰਤ ਬਣਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੇ ਮਿਸ਼ਨ ਵਿਚ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਸੰਕਲਪ ਵਿਅਕਤ ਕੀਤਾ।

ਗੁਲਾਬੀ ਰੰਗੀ ਦੀ ਸਾੜ੍ਹੀ ਵਿਚ ਸਾਈਮੰਡਸ ਨੇ ਸ਼ਨੀਵਾਰ ਨੂੰ 55 ਸਾਲਾ ਜਾਨਸਨ ਦੇ ਨਾਲ ਲੰਡਨ ਦੇ ਉੱਤਰ ਪੱਛਮੀ ਇਲਾਕੇ ਨੇਸਡੇਨ ਵਿਚ ਪ੍ਰਸਿੱਧ ਸਵਾਮੀਨਾਰਾਇਣ ਮੰਦਰ ਜਾ ਕੇ ਆਪਣਾ ਪਹਿਲੀ ਅਧਿਕਾਰਿਤ ਮੁਹਿੰਮ ਸ਼ੁਰੂ ਕੀਤੀ। ਪ੍ਰਧਾਨ ਮੰਤਰੀ ਜਾਨਸਨ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਨਵੇਂ ਭਾਰਤ ਦਾ ਨਿਰਮਾਣ ਕਰ ਰਹੇਹਨ। ਬ੍ਰਿਟਿਸ਼ ਸਰਕਾਰ ਵਿਚ ਅਸੀਂ ਇਸ ਕੋਸ਼ਿਸ਼ ਵਿਚ ਉਹਨਾਂ ਦਾ ਸਮਰਥਨ ਕਰਾਂਗੇ। ਜਾਨਸਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਓਪੀਨੀਅਨ ਪੋਲ ਵਿਚ ਵਿਰੋਧੀ ਲੇਬਰ ਪਾਰਟੀ ਤੋਂ ਅੱਗੇ ਚੱਲ ਰਹ ਹੈ। ਕਸ਼ਮੀਰ ਦੇ ਮੁੱਦੇ 'ਤੇ ਲੇਬਰ ਪਾਰਟੀ ਦੇ ਕਥਿਤ ਭਾਰਤ ਵਿਰੋਧੀ ਰੁਖ ਵੱਲ ਇਸ਼ਾਰਾ ਕਰਦੇ ਹੋਏ ਜਾਨਸਨ ਨੇ ਕਿਹਾ ਕਿ ਇਸ ਦੇਸ਼ ਵਿਚ ਕਿਸੇ ਵੀ ਤਰ੍ਹਾਂ ਦੇ ਨਸਲਵਾਦ ਜਾਂ ਭਾਰਤ ਵਿਰੋਧੀ ਭਾਵਨਾ ਦੇ ਲਈ ਕੋਈ ਥਾਂ ਨਹੀਂ ਹੈ।

ਤਿਲਕ ਲਗਾਏ ਤੇ ਗਲੇ ਵਿਚ ਮਾਲਾ ਪਹਿਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ ਕਿ ਬ੍ਰਿਟਿਸ਼ ਭਾਰਤੀਆਂ ਨੇ ਪਹਿਲਾਂ ਵੀ ਕੰਜ਼ਰਵੇਟਿਵ ਨੂੰ ਜਿੱਤ ਦਿਵਾਉਣ ਵਿਚ ਮਦਦ ਕਰਨ ਵਿਚ ਭੂਮਿਕਾ ਨਿਭਾਈ ਹੈ। ਜਦੋਂ ਮੈਂ ਨਰਿੰਦਰ (ਮੋਦੀ) ਭਰਾ ਨੂੰ ਇਕ ਕਿਹਾ ਤਾਂ ਉਹ ਹੱਸਣ ਲੱਗੇ ਤੇ ਬੋਲੇ ਕਿ ਭਾਰਤੀ ਹਮੇਸ਼ਾ ਹੀ ਜਿੱਤਣ ਵਾਲਿਆਂ ਦੇ ਨਾਲ ਰਹਿੰਦੇ ਹਨ।


author

Baljit Singh

Content Editor

Related News