ਰੂਸ ਖ਼ਿਲਾਫ਼ ਜਾਨਸਨ ਦਾ ਵੱਡਾ ਕਦਮ, ਬਣਾਈ ਪੁਤਿਨ ਨੂੰ ਹਰਾਉਣ ਦੀ ਯੋਜਨਾ
Sunday, Mar 06, 2022 - 04:43 PM (IST)
ਲੰਡਨ (ਵਾਰਤਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪੁਤਿਨ ਨੂੰ ਹਰਾ ਕੇ ਯੂਕ੍ਰੇਨ-ਰੂਸ ਵਿਵਾਦ ਨੂੰ ਸੁਲਝਾਉਣ ਲਈ ਕੌਮਾਂਤਰੀ ਭਾਈਚਾਰੇ ਲਈ ਛੇ-ਸੂਤਰੀ ਯੋਜਨਾ ਤਿਆਰ ਕੀਤੀ ਹੈ। ਦਿ ਨਿਊ ਯਾਰਕਰ ਟਾਈਮਜ਼ ਦੇ ਇੱਕ ਲੇਖ ਵਿਚ ਬੋਰਿਸ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਸ ਤਰ੍ਹਾਂ ਦੀ ਹਮਲਾਵਰਤਾ ਦਿਖਾਉਣ ਵਾਲੇ ਪੁਤਿਨ ਨੂੰ ਹਰਾਉਣਾ ਹੋਵੇਗਾ।ਨਿਯਮ-ਅਧਾਰਤ ਅੰਤਰਰਾਸ਼ਟਰੀ ਵਿਵਸਥਾ ਪ੍ਰਤੀ ਸਮਰਥਨ ਪ੍ਰਗਟ ਕਰਨਾ ਹੀ ਕਾਫ਼ੀ ਨਹੀਂ ਹੈ, ਸਾਨੂੰ ਫ਼ੌਜ ਦੀ ਤਾਕਤ 'ਤੇ ਨਿਯਮਾਂ ਨੂੰ ਦੁਬਾਰਾ ਲਿਖਣ ਦੀਆਂ ਕੋਸ਼ਿਸ਼ਾਂ ਵਿਰੁੱਧ ਵੀ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਦੁਨੀਆ ਦੇਖ ਰਹੀ ਹੈ।ਇਹ ਭਵਿੱਖ ਦੇ ਇਤਿਹਾਸਕਾਰ ਨਹੀਂ, ਬਲਕਿ ਯੂਕ੍ਰੇਨ ਦੇ ਲੋਕ ਹਨ, ਜੋ ਸਾਡੇ ਵੱਲੋਂ ਹੁਣ ਚੁੱਕੇ ਗਏ ਕਦਮਾਂ ਦਾ ਮੁਲਾਂਕਣ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ - ਕੈਨੇਡਾ ਨੇ 'ਵਿੱਤੀ ਲੈਣ-ਦੇਣ 'ਤੇ ਪਾਬੰਦੀਆਂ' ਦਰਮਿਆਨ ਨਾਗਰਿਕਾਂ ਨੂੰ ਰੂਸ ਛੱਡਣ ਦੀ ਦਿੱਤੀ ਸਲਾਹ
ਉਹਨਾਂ ਨੇ ਇਕ ਛੇ-ਸੂਤਰੀ ਯੋਜਨਾ ਵੀ ਜਾਰੀ ਕੀਤਾ ਜਿਸ ਵਿਚ ਮਨੁੱਖੀ ਅਤੇ ਫ਼ੌਜੀ ਮਦਦ, ਆਰਥਿਕ ਪਾਬੰਦੀਆਂ, ਨਾਟੋ ਦੇਸ਼ਾਂ ਵਿਚਾਲੇ 'ਸੁਰੱਖਿਆ ਅਤੇ ਲਚੀਲੇਪਨ ਨੂੰ ਮਜ਼ਬੂਤ' ਕਰਨ ਦੀ ਲੋੜ ਅਤੇ ਯੂਕ੍ਰੇਨ ਦੀ ਵਿਧਾਨਿਕ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਸ਼ਾਮਲ ਕਰਦੇ ਹੋਏ ਇਸ ਯੁੱਧ ਨੂੰ ਰੋਕਣ ਲਈ ਕੂਟਨੀਤਕ ਹੱਲਨੂੰ ਸ਼ਾਮਲ ਕੀਤਾ ਗਿਆ ਹੈ। ਬੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ, ਪ੍ਰਧਾਨ ਮੰਤਰੀ ਸੋਮਵਾਰ ਨੂੰ ਡਾਊਨਿੰਗ ਸਟ੍ਰੀਟ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਡੱਚ ਪ੍ਰਧਾਨ ਮੰਤਰੀ ਮਾਰਕ ਰੁਟੇ ਨਾਲ ਮੀਟਿੰਗ ਵਿੱਚ ਆਪਣੀ ਗੱਲ ਰੱਖ ਸਕਦੇ ਹਨ। ਮੰਗਲਵਾਰ ਨੂੰ, ਉਹ ਮੱਧ ਯੂਰਪੀਅਨ ਦੇਸ਼ਾਂ ਦੇ V4 ਸਮੂਹ ਜਿਵੇਂ ਕਿ ਚੈੱਕ ਗਣਰਾਜ, ਹੰਗਰੀ, ਪੋਲੈਂਡ ਅਤੇ ਸਲੋਵਾਕੀਆ ਦੇ ਨੇਤਾਵਾਂ ਨਾਲ ਮੀਟਿੰਗ ਦੀ ਮੇਜ਼ਬਾਨੀ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਅਮਰੀਕਾ ਨਾਲ ਕੀਤੀ ਗੱਲਬਾਤ, ਕਿਹਾ- ਯੂਕ੍ਰੇਨ ਮਸਲਾ ਗੱਲਬਾਤ ਰਾਹੀਂ ਹੀ ਹੋ ਸਕਦਾ ਹੈ ਹੱਲ
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।