ਬੋਰਿਸ ਜਾਨਸਨ ਨੇ ਆਪਣੀ ਇਤਿਹਾਸਕ ਜਿੱਤ ਨੂੰ ਦੱਸਿਆ 'ਨਵੀਂ ਸਵੇਰ'

12/14/2019 6:57:18 PM

ਲੰਡਨ (ਰਾਜਵੀਰ ਸਮਰਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸੱਤਾਧਾਰੀ ਕੰਜ਼ਰਵੇਟਿਵਜ਼ ਨੂੰ ਆਮ ਚੋਣਾਂ ਵਿਚ 'ਇਤਿਹਾਸਕ' ਜਿੱਤ ਦਿਵਾਉਣ ਤੋਂ ਬਾਅਦ ਵੋਟਰਾਂ ਦੇ ਭਰੋਸੇ ਨੂੰ ਬਰਕਰਾਰ ਰੱਖਣ ਲਈ 'ਦਿਨ-ਰਾਤ' ਕੰਮ ਕਰਨਗੇ। ਇਸ ਦੇ ਨਾਲ ਹੀ ਉਹਨਾਂ ਨੇ ਇਸ ਨੂੰ ਦੇਸ਼ ਦੀ 'ਨਵੀਂ ਸਵੇਰ' ਕਿਹਾ।

ਬੀਬੀਸੀ ਦੀ ਰਿਪੋਰਟ ਮੁਤਾਬਕ ਇਹਨਾਂ ਇਤਿਹਾਸਕ ਚੋਣਾਂ ਵਿਚ ਕੰਜ਼ਰਵੇਟਿਵਜ਼ ਕੋਲ 38 ਸੀਟਾਂ ਦਾ ਬਹੁਮਤ ਹੈ। ਲੰਡਨ ਵਿਚ ਆਪਣੀ ਜਿੱਤ 'ਤੇ ਬੋਲਦਿਆਂ ਜਾਨਸਨ ਨੇ ਕਿਹਾ ਕਿ ਅਸੀਂ ਬ੍ਰੈਗਜ਼ਿਟ ਨੂੰ 31 ਜਨਵਰੀ ਤੱਕ ਸਮੇਂ ਸਿਰ ਪੂਰਾ ਕਰ ਲਵਾਂਗੇ ਤੇ ਇਸ ਵਿਚ ਕੋਈ ਅਗਰ-ਮਗਰ ਨਹੀਂ ਹੋਵੇਗੀ। ਉਹਨਾਂ ਆਪਣੇ ਸਮਰਥਕਾਂ ਨੂੰ ਕਿਹਾ ਕਿ ਅਸੀਂ ਇਹ ਕੀਤਾ ਤੇ ਇਹ ਦੇਸ਼ ਲਈ ਇਕ 'ਨਵੀਂ ਸਵੇਰ' ਸੀ।

ਜਾਨਸਨ ਨੇ ਆਪਣੀ ਜਿੱਤ 'ਤੇ ਲੇਬਰ ਵੋਟਰਾਂ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹਨਾਂ ਵਿਚੋਂ ਬਹੁਤਿਆਂ ਨੇ ਪਹਿਲੀ ਵਾਰ ਕੰਜ਼ਰਵੇਟਿਵ ਵਿਚ ਵਾਪਸੀ ਕੀਤੀ ਹੈ। ਉਹਨਾਂ ਕਿਹਾ ਕਿ ਮੈਂ ਇਕ 'ਲੋਕਾਂ ਦੀ ਸਰਕਾਰ' ਦੀ ਅਗਵਾਈ ਕਰਾਂਗਾ ਤੇ ਉਸ ਵਿਚ ਰੱਖੇ 'ਪਵਿੱਤਰ ਵਿਸ਼ਵਾਸ' ਨੂੰ ਪੂਰਾ ਕਰਾਂਗਾ। ਤੁਸੀਂ ਅਗਲੀ ਵਾਰ ਲੇਬਰ ਵਿਚ ਵਾਪਸ ਜਾਣ ਦਾ ਇਰਾਦਾ ਰੱਖ ਸਕਦੇ ਹੋ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਮੈਂ ਇਸ 'ਤੇ ਨਿਮਰ ਰਹਾਂਗਾ। ਮੈਂ ਦਿਨ ਰਾਤ ਕੰਮ ਕਰਾਂਗਾ, ਇਹ ਸਾਬਤ ਕਰਨ ਲਈ ਕਿ ਤੁਹਾਡਾ ਮੇਰੇ 'ਤੇ ਵਿਸ਼ਵਾਸ ਸਹੀ ਸੀ। ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗਾ।

ਬੀਬੀਸੀ ਦੀ ਭਵਿੱਖਬਾਣੀ ਸੀ ਕਿ ਕੰਜ਼ਰਵੇਟਿਵ ਨੂੰ 364 ਸੰਸਦ, ਲੇਬਰ 203, ਸਕਾਟਿਸ਼ ਨੈਸ਼ਨਲ ਪਾਰਟੀ (ਐਸ.ਐਨ.ਪੀ.) 48, ਲਿਬਰਲ ਡੈਮੋਕ੍ਰੇਟਸ 12, ਪਲੇਡ ਸਾਈਮਰੂ ਚਾਰ, ਗ੍ਰੀਨਜ਼ ਨੂੰ ਇਕ ਤੇ ਬ੍ਰੈਗਜ਼ਿਟ ਪਾਰਟੀ ਨੂੰ ਕੋਈ ਸੀਟੀ ਨਹੀਂ ਮਿਲੇਗੀ। ਵੀਰਵਾਰ ਨੂੰ ਚੋਣਾਂ ਦੌਰਾਨ ਹੋਏ ਮਤਦਾਨ ਵਿਚ 47.59 ਮਿਲੀਅਨ ਰਜਿਸਟਰਡ ਵੋਟਰਾਂ ਵਿਚੋਂ 67 ਫੀਸਦ ਵੋਟਰਾਂ ਨੇ ਵੋਟਾਂ ਪਈਆਂ, ਜੋ 2017 ਦੀਆਂ ਆਮ ਚੋਣਾਂ ਨਾਲੋਂ 1.6 ਫੀਸਦੀ ਘੱਟ ਹੈ।


Baljit Singh

Content Editor

Related News