ਬੋਰਿਸ ਜਾਨਸਨ ਨੇ ਗਰਲਫ੍ਰੈਂਡ ਦੇ ਹੱਥਾਂ ਦੀ ਬਣੀ ਚਿਕਨ ਕਰੀ ਖਾ ਕੇ ਮਨਾਇਆ ਜਿੱਤ ਦਾ ਜਸ਼ਨ
Sunday, Dec 15, 2019 - 05:52 PM (IST)

ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਗਰਲਫ੍ਰੈਂਡ ਕੈਰੀ ਸਾਈਮੰਡਸ ਦੇ ਹੱਥ ਦੀ ਬਣੀ ਚਿਕਨ ਕਰੀ ਖਾ ਕੇ ਆਮ ਚੋਣਾਂ ਵਿਚ ਮਿਲੀ ਜਿੱਤ ਦਾ ਜਸ਼ਨ ਮਨਾਇਆ ਹੈ। ਇਸ ਤੋਂ ਬਾਅਦ ਉਹਨਾਂ ਨੇ ਸ਼ੁੱਕਰਵਾਰ ਰਾਤ ਇਥੇ ਇਕ ਰੂਸੀ ਅਰਬਪਤੀ ਵਲੋਂ ਦਿੱਤੀ ਗਈ ਕ੍ਰਿਸਮਸ ਪਾਰਟੀ ਵਿਚ ਵੀ ਸ਼ਿਰਕਤ ਕੀਤੀ। ਬੀਤੀ 12 ਦਸੰਬਰ ਨੂੰ ਹੋਈਆਂ ਸੰਸਦੀ ਚੋਣਾਂ ਵਿਚ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਨੂੰ 1987 ਤੋਂ ਬਾਅਦ ਸਭ ਤੋਂ ਜ਼ਿਆਦਾ ਸੀਟਾਂ ਮਿਲਿਆਂ ਹਨ। ਉਥੇ ਹੀ ਵਿਰੋਧੀ ਲੇਬਰ ਪਾਰਟੀ ਨੂੰ 1930 ਤੋਂ ਬਾਅਦ ਸਭ ਤੋਂ ਘੱਟ ਸੀਟਾਂ ਮਿਲੀਆਂ ਹਨ।
ਜਾਨਸਨ ਦੀ ਪਸੰਦੀਦਾ ਹੈ ਮਸਾਲੇਦਾਰ ਚਿਕਨ ਕਰੀ
ਸਥਾਨਕ ਮੀਡੀਆ ਮੁਤਾਬਕ ਚੋਣ ਪ੍ਰਚਾਰ ਦੌਰਾਨ ਬੁਰੀ ਤਰ੍ਹਾਂ ਥੱਕ ਚੁੱਕੇ ਜਾਨਸਨ ਸ਼ੁੱਕਰਵਾਰ ਨੂੰ ਬਹੁਚ ਖੁਸ਼ ਸਨ। ਚੋਣ ਵਿਚ ਮਿਲੀ ਜਿੱਤ ਦੀ ਖੁਸ਼ੀ ਨੂੰ ਧਿਆਨ ਵਿਚ ਰੱਖਦੇ ਹੋਏ ਉਹਨਾਂ ਦੀ ਪ੍ਰੇਮਿਕਾ ਨੇ 11 ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਰਿਹਾਇਸ਼) ਵਿਚ ਜਾਨਸਨ ਦੀ ਪਸੰਦੀਦਾ ਮਸਾਲੇਦਾਰ ਚਿਕਨ ਕਰੀ ਬਣਾਈ। ਡਿਨਰ ਤੋਂ ਬਾਅਦ ਦੋਵੇਂ ਰੂਸੀ ਅਰਬਪਤੀ ਏਵਗੇਨੀ ਲੇਵੇਵ ਵਲੋਂ ਦਿੱਤੀ ਗਈ ਕ੍ਰਿਸਮਸ ਪਾਰਟੀ ਵਿਚ ਵੀ ਸ਼ਾਮਲ ਹੋਏ।
ਇਸ ਦੌਰਾਨ ਉਹਨਾਂ ਦੀ ਮੁਲਾਕਾਤ ਰੋਲਿੰਗ ਸਟੋਂਸ ਮਿਕ ਜੈਗਰ, ਪ੍ਰਿੰਸਸ ਬੀਟ੍ਰਾਈਸ ਤੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨਾਲ ਹੋਈ। ਮੁਲਾਕਾਤ ਦੌਰਾਨ ਕੈਮਰਨ ਨੇ ਜਾਨਸਨ ਨੂੰ ਗਲੇ ਲਗਾ ਲਿਆ। ਇਸ ਕ੍ਰਿਸਮਸ ਪਾਰਟੀ ਵਿਚ ਜਾਨਸਨ ਨੇ ਉਹੀ ਸੂਟ ਪਹਿਨਿਆ ਸੀ ਜੋ ਉਹਨਾਂ ਨੇ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ 10 ਡਾਊਨਿੰਗ ਸਟ੍ਰੀਟ ਨੂੰ ਸੰਬੋਧਿਤ ਕਰਦੇ ਹੋਏ ਪਾਇਆ ਸੀ।
ਇਸ ਚੋਣ ਵਿਚ ਕੰਜ਼ਰਵੇਟਿਵ ਪਾਰਟੀ ਨੇ ਜਿਥੇ 365 ਸੀਟਾਂ ਹਾਸਲ ਕੀਤੀਆਂ ਉਥੇ ਹੀ ਲੇਬਰ ਪਾਰਟੀ ਦੇ ਖਾਤੇ ਵਿਚ ਸਿਰਫ 203 ਸੀਟਾਂ ਹੀ ਆਈਆਂ। ਕੰਜ਼ਰਵੇਟਿਵ ਪਾਰਟੀ ਨੇ ਲੇਬਰ ਪਾਰਟੀ ਦੇ ਰਸਮੀ ਇਲਾਕੇ ਮਿਡਲੈਂਡਸ ਤੇ ਉੱਤਰੀ ਇੰਗਲੈਂਡ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ। ਪੂਰੇ ਵੇਲਸ ਵਿਚ ਵੀ ਉਸ ਦਾ ਦਬਦਬਾ ਰਿਹਾ।