ਜੋਅ ਬਾਈਡੇਨ ਕਵਾਡ ਸਿਖ਼ਰ ਸੰਮੇਲਨ ਲਈ ਜਾਣਗੇ ਜਾਪਾਨ, PM ਮੋਦੀ ਨਾਲ ਕਰਨਗੇ ਦੁਵੱਲੀ ਬੈਠਕ
Thursday, May 19, 2022 - 10:28 AM (IST)

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਕਵਾਡ (ਕੁਆਰਟਰਲੈਟਰਲ ਸਕਿਓਰਿਟੀ ਡਾਇਲਾਗ) ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਜਾਪਾਨ ਜਾਣਗੇ ਅਤੇ ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰਨਗੇ। ਅਮਰੀਕਾ ਦੇ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਜੈਕ ਸਲੀਵਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕਵਾਡ ਵਿਚ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਸ਼ਾਮਲ ਹਨ।
ਇਹ ਵੀ ਪੜ੍ਹੋ: ਅਮਰੀਕਾ ਦੇ ਇੱਕ ਕੈਥੋਲਿਕ ਸਕੂਲ 'ਤੇ ਲੱਗਾ ਬਲਾਤਕਾਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼
ਸੁਲੀਵਨ ਨੇ ਵ੍ਹਾਈਟ ਹਾਊਸ ਵਿਚ ਨਿਯਮਤ ਨਿਊਜ਼ ਕਾਨਫਰੰਸ ਵਿਚ ਪੱਤਰਕਾਰਾਂ ਨੂੰ ਕਿਹਾ, 'ਸਾਡਾ ਮੰਨਣਾ ਹੈ ਕਿ ਇਹ ਸੰਮੇਲਨ ਇਹ ਦਰਸਾਏਗਾ ਕਿ ਲੋਕਤੰਤਰ ਕੰਮ ਕਰਦਾ ਹੈ ਅਤੇ ਇਕੱਠੇ ਮਿਲ ਕੇ ਕੰਮ ਕਰ ਰਹੇ ਇਹ ਚਾਰ ਦੇਸ਼ ਖੁੱਲ੍ਹੇ ਅਤੇ ਮੁਕਤ ਹਿੰਦ-ਪ੍ਰਸ਼ਾਂਤ ਸਿਧਾਂਤ ਦੀ ਰੱਖਿਆ ਕਰਨਗੇ ਅਤੇ ਉਸ ਨੂੰ ਬਰਕਰਾਰ ਰੱਖਣਗੇ।' ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਬਾਈਡੇਨ ਟੋਕੀਓ ਵਿਚ ਇਕ ਨਵੀਂ ਅਤੇ ਅਭਿਲਾਸ਼ੀ ਆਰਥਿਕ ਪਹਿਲ ਦੀ ਨੀਂਹ ਵੀ ਰੱਖਣਗੇ। ਨਵੀਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ 'ਹਿੰਦ-ਪ੍ਰਸ਼ਾਂਤ ਆਰਥਿਕ ਮਸੌਦਾ' (ਆਈ.ਪੀ.ਈ.ਐੱਫ.) ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ, 'ਇਸ ਮਸੌਦੇ ਵਿਚ ਡਿਜੀਟਲ ਅਰਥਵਿਵਸਥਾ ਲਈ ਨਿਯਮ ਤਿਆਰ ਕੀਤੇ ਜਾਣਗੇ ਤਾਂ ਕਿ ਸੁਰੱਖਿਅਤ ਅਤੇ ਮਜ਼ਬੂਤ ਸਪਲਾਈ ਚੇਨ ਯਕੀਨੀ ਕੀਤੀ ਜਾ ਸਕੇ। ਇਸ ਦੇ ਇਲਾਵਾ ਊਰਜਾ ਦੇ ਖੇਤਰ ਵਿਚ ਅਤੇ ਸਾਫ਼-ਸੁਥਰੇ, ਆਧੁਨਿਕ ਉੱਚ ਪੱਧਰੀ ਢਾਂਚੇ ਵਿਚ ਨਿਵੇਸ਼ ਆਦਿ 'ਤੇ ਵੀ ਨਿਯਮ ਬਣਾਏ ਜਾਣਗੇ।' ਆਈ.ਪੀ.ਈ.ਐੱਫ. ਜਾਰੀ ਕਰਨ ਦੌਰਾਨ ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਵੀ ਬਾਈਡੇਨ ਨਾਲ ਮੌਜੂਦ ਰਹਿਣਗੇ। ਜਾਪਾਨ ਜਾਣ ਤੋਂ ਪਹਿਲਾਂ ਬਾਈਡੇਨ ਦਾ ਦੱਖਣੀ ਕੋਰੀਆ ਜਾਣ ਦਾ ਪ੍ਰੋਗਰਾਮ ਹੈ।
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਬੱਚੇ ਨਾਲ ਸਕੂਲ 'ਚ ਬਦਸਲੂਕੀ, ਗੋਰੇ ਵਿਦਿਆਰਥੀ ਨੇ ਮਰੋੜੀ ਧੌਣ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।