US 'ਚ ਬਣੇਗਾ ਭਾਰਤੀ-ਅਮਰੀਕੀਆਂ ਦੇ ਇਤਿਹਾਸ ਨੂੰ ਪ੍ਰਦਰਸ਼ਿਤ ਕਰਦਾ ਮਿਊਜ਼ੀਅਮ, ਬਾਈਡੇਨ ਨੇ ਕੀਤੇ ਦਸਤਖ਼ਤ

Wednesday, Jun 15, 2022 - 10:20 AM (IST)

US 'ਚ ਬਣੇਗਾ ਭਾਰਤੀ-ਅਮਰੀਕੀਆਂ ਦੇ ਇਤਿਹਾਸ ਨੂੰ ਪ੍ਰਦਰਸ਼ਿਤ ਕਰਦਾ ਮਿਊਜ਼ੀਅਮ, ਬਾਈਡੇਨ ਨੇ ਕੀਤੇ ਦਸਤਖ਼ਤ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ 'ਨੈਸ਼ਨਲ ਮਿਊਜ਼ੀਅਮ ਆਫ ਏਸ਼ੀਅਨ ਪੈਸੀਫਿਕ ਅਮਰੀਕਨ ਹਿਸਟਰੀ ਐਂਡ ਕਲਚਰ' ਦੀ ਸਥਾਪਨਾ ਦੀ ਸੰਭਾਵਨਾ ਤਲਾਸ਼ਣ ਲਈ ਇਕ ਬਿੱਲ ’ਤੇ ਦਸਤਖ਼ਤ ਕੀਤੇ ਹਨ। ਇਸ ਮਿਊਜ਼ੀਅਮ ਵਿਚ ਭਾਰਤੀ-ਅਮਰੀਕੀਆਂ ਦੇ ਇਤਿਹਾਸ ਅਤੇ ਸੰਸਕ੍ਰਿਤੀ ਨੂੰ ਪ੍ਰਦਰਿਸ਼ਤ ਕੀਤਾ ਜਾਏਗਾ।

ਇਹ ਵੀ ਪੜ੍ਹੋ: ਕੱਪੜੇ ਪਾਉਣ 'ਚ ਆਉਂਦਾ ਸੀ ਆਲਸ, ਔਰਤ ਨੇ ਪੂਰੇ ਸਰੀਰ 'ਤੇ ਬਣਵਾ ਲਏ ਟੈਟੂ (ਤਸਵੀਰਾਂ)

ਬਿੱਲ 'ਤੇ ਦਸਤਖ਼ਤ ਕਰਨ ਤੋਂ ਬਾਅਦ ਬਾਈਡੇਨ ਨੇ ਸੋਮਵਾਰ ਨੂੰ ਕਿਹਾ, 'ਮੈਂ ਲੰਬੇ ਸਮੇਂ ਤੋਂ ਲਟਕ ਰਹੇ ਕਾਨੂੰਨ 'ਤੇ ਦਸਤਖ਼ਤ ਕਰਕੇ ਅਤੇ ਇੱਥੇ ਵਾਸ਼ਿੰਗਟਨ ਡੀਸੀ 'ਚ 'ਨੈਸ਼ਨਲ ਮਿਊਜ਼ੀਅਮ ਆਫ ਏਸ਼ੀਅਨ ਪੈਸਿਫਿਕ ਅਮਰੀਕਨ ਹਿਸਟਰੀ ਐਂਡ ਕਲਚਰ' ਦੀ ਸਥਾਪਨਾ ਨੂੰ ਲੈ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।' ਇਸ ਇਤਿਹਾਸਕ ਪਲ ’ਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ। ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ, ਅਜੈ ਜੈਨ ਭੂਟੋਰੀਆ, ਕਮਲ ਕਲਸੀ ਵਰਗੇ ਉੱਘੇ ਭਾਰਤੀ-ਅਮਰੀਕੀ ਵੀ ਇਸ ਮੌਕੇ ਮੌਜੂਦ ਸਨ। ਹੈਰਿਸ ਨੇ ਕਿਹਾ ਕਿ ਉਨ੍ਹਾਂ ਦੀ ਮਾਂ 19 ਸਾਲ ਦੀ ਸੀ, ਜਦੋਂ ਉਹ ਬ੍ਰੈਸਟ ਕੈਂਸਰ ਦਾ ਅਧਿਐਨ ਕਰਨ ਲਈ ਭਾਰਤ ਤੋਂ ਅਮਰੀਕਾ ਆਈ ਸੀ।

ਇਹ ਵੀ ਪੜ੍ਹੋ: 'How To Murder Your Husband’ ਲੇਖ ਲਿਖਣ ਵਾਲੀ ਕ੍ਰੈਂਪਟਨ ਨੂੰ ਪਤੀ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ

ਉਨ੍ਹਾਂ ਕਿਹਾ, 'ਸਾਡਾ ਪਾਲਣ ਪੋਸ਼ਣ ਕਰਦੇ ਸਮੇਂ, ਮੇਰੀ ਮਾਂ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਕਿ ਮੇਰੀ ਭੈਣ ਮਾਇਆ ਅਤੇ ਮੈਂ ਅਮਰੀਕਾ ਵਿੱਚ ਏਸ਼ੀਆਈ ਅਮਰੀਕੀਆਂ, ਹਵਾਈ ਦੇ ਮੂਲ ਨਿਵਾਸੀਆਂ ਅਤੇ ਪ੍ਰਸ਼ਾਂਤ ਟਾਪੂ ਵਾਸੀਆਂ ਦੇ ਮਹੱਤਵਪੂਰਨ ਸ਼ਾਨਦਾਰ ਇਤਿਹਾਸ ਬਾਰੇ ਜਾਣ ਸਕੀਏ।' ਉਨ੍ਹਾਂ ਕਿਹਾ, 'ਇਸ ਇਤਿਹਾਸ ਨੂੰ ਸਾਂਝਾ ਕਰਨ ਨਾਲ ਸਾਨੂੰ ਸਾਰਿਆਂ ਨੂੰ ਅਮਰੀਕੀ ਹੋਣ ਦੇ ਨਾਤੇ ਇਹ ਜਾਣਨ ਵਿਚ ਮਦਦ ਮਿਲਦੀ ਹੈ ਕਿ ਅਸੀਂ ਕਿੱਥੋਂ ਆਏ ਹਾਂ ਅਤੇ ਅਸੀਂ ਕੌਣ ਹਾਂ। 'ਨੈਸ਼ਨਲ ਮਿਊਜ਼ੀਅਮ ਆਫ ਏਸ਼ੀਅਨ ਪੈਸੀਫਿਕ ਅਮਰੀਕਨ ਹਿਸਟਰੀ ਐਂਡ ਕਲਚਰ' ਸਾਡੇ ਦੇਸ਼ ਦੇ ਇਤਿਹਾਸ ਨਾਲ ਜੁੜੀਆਂ ਕਹਾਣੀਆਂ ਬਿਆਨ ਕਰੇਗਾ।'

ਇਹ ਵੀ ਪੜ੍ਹੋ: ਉਦਘਾਟਨ ਦੌਰਾਨ ਹੀ ਟੁੱਟਿਆ ਪੁਲ, ਮੇਅਰ ਸਮੇਤ 2 ਦਰਜਨ ਤੋਂ ਵੱਧ ਲੋਕ ਨਾਲੇ 'ਚ ਡਿੱਗੇ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News