ਜੋਅ ਬਾਈਡੇਨ ਨੇ ਭੂਚਾਲ ਨਾਲ ਪ੍ਰਭਾਵਿਤ ਹੈਤੀ ਲਈ ਤੁਰੰਤ ਸਹਾਇਤਾ ਦਾ ਦਿੱਤਾ ਭਰੋਸਾ

Sunday, Aug 15, 2021 - 11:47 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਹੈਤੀ ਦੇਸ਼ 'ਚ ਆਏ ਜ਼ਬਰਦਸਤ ਭੂਚਾਲ ਕਾਰਨ ਹੋਏ ਨੁਕਸਾਨ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ। ਹੈਤੀ 'ਚ ਸ਼ਨੀਵਾਰ ਨੂੰ ਆਏ ਜ਼ਬਰਦਸਤ ਭੂਚਾਲ ਨੇ 300 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। 7.2 ਦੀ ਤੀਬਰਤਾ ਵਾਲੇ ਭੂਚਾਲ ਨੇ ਸਵੇਰੇ 8:30 ਵਜੇ ਦੇ ਕਰੀਬ ਇਸ ਗਰੀਬ ਟਾਪੂ ਦੇਸ਼ ਨੂੰ ਹਿਲਾ ਦਿੱਤਾ ਅਤੇ ਜ਼ਿਆਦਾਤਰ ਇਮਾਰਤਾਂ ਢਹਿ ਢੇਰੀ ਹੋ ਗਈਆਂ । ਇਸ ਸਬੰਧੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਅਮਰੀਕਾ ਹੈਤੀ ਦੀ ਤੁਰੰਤ ਮਦਦ ਲਈ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ : ਹੈਤੀ 'ਚ ਭੂਚਾਲ ਤੋਂ ਬਾਅਦ ਵੱਡੀ ਤਬਾਹੀ, 724 ਲੋਕਾਂ ਦੀ ਹੋਈ ਮੌਤ

 

ਜਿਸ ਲਈ ਰਾਸ਼ਟਰਪਤੀ ਨੇ ਯੂ.ਐੱਸ. ਏਜੰਸੀ ਫਾਰ ਇੰਟਰਨੈਸ਼ਨਲ ਡਿਵੈੱਲਪਮੈਂਟ ਦੇ ਐੱਡਮਨਿਸਟ੍ਰੇਸ਼ਨ ਨੂੰ ਤੁਰੰਤ ਯੂ.ਐੱਸ. ਸਹਾਇਤਾ ਲਈ ਨਿਰਦੇਸ਼ਤ ਕੀਤਾ ਹੈ। ਰਾਸ਼ਟਰਪਤੀ ਨੇ ਜਾਣਕਾਰੀ ਦਿੱਤੀ ਕਿ ਏਜੰਸੀ ਭੂਚਾਲ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੇ ਯਤਨਾਂ 'ਚ ਸਹਾਇਤਾ ਕਰੇਗੀ ਅਤੇ ਜ਼ਖਮੀਆਂ ਆਦਿ ਨੂੰ ਠੀਕ ਕਰਨ ਦੇ ਯਤਨਾਂ 'ਚ ਵੀ ਸਹਾਇਤਾ ਕਰੇਗੀ। ਰਾਸ਼ਟਰਪਤੀ ਅਨੁਸਾਰ ਅਮਰੀਕਾ ਹੈਤੀ ਦੇ ਲੋਕਾਂ ਦਾ ਕਰੀਬੀ ਅਤੇ ਸਥਾਈ ਮਿੱਤਰ ਬਣਿਆ ਹੋਇਆ ਹੈ, ਅਤੇ ਇਸ ਦੁਖਾਂਤ ਦੇ ਬਾਅਦ ਵੀ ਇਹ ਮਿੱਤਰਤਾ ਬਣੀ ਰਹੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News