ਜੋਅ ਬਾਈਡੇਨ ਨੇ ਰਾਸ਼ਟਰੀ ਸੁਰੱਖਿਆ ਟੀਮ ਨਾਲ ਅਫਗਾਨਿਸਤਾਨ ਮੁੱਦੇ ਸਬੰਧੀ ਕੀਤੀ ਮੁਲਾਕਾਤ

Friday, Aug 20, 2021 - 10:29 PM (IST)

ਜੋਅ ਬਾਈਡੇਨ ਨੇ ਰਾਸ਼ਟਰੀ ਸੁਰੱਖਿਆ ਟੀਮ ਨਾਲ ਅਫਗਾਨਿਸਤਾਨ ਮੁੱਦੇ ਸਬੰਧੀ ਕੀਤੀ ਮੁਲਾਕਾਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨਾਲ ਮੁਲਾਕਾਤ ਕਰਕੇ ਅਫਗਾਨਿਸਤਾਨ ਸਬੰਧੀ ਸੁਰੱਖਿਆ, ਡਿਪਲੋਮੈਟਿਕ ਅਤੇ ਖੁਫੀਆ ਜਾਣਕਾਰੀ ਦੇ ਬਾਰੇ 'ਚ ਚਰਚਾ ਕੀਤੀ। ਵਾਈਟ ਹਾਊਸ ਦੇ ਅਨੁਸਾਰ ਇਸ ਮੀਟਿੰਗ ਵਿੱਚ ਕਾਬੁਲ ਵਿਚਲੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ (ਐੱਚ. ਕੇ. ਆਈ. ਏ.) ਦੇ ਸੰਚਾਲਨ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ, ਜੋ ਕਿ ਡੀ. ਓ. ਡੀ. ਦੇ ਯਤਨਾਂ ਦੇ ਨਤੀਜੇ ਵਜੋਂ ਸੁਰੱਖਿਅਤ ਤੇ ਕਾਰਜਸ਼ੀਲ ਹੈ। 

ਇਹ ਖ਼ਬਰ ਪੜ੍ਹੋ-  ENG v IND : ਤੀਜੇ ਟੈਸਟ ਦੇ ਲਈ ਇੰਗਲੈਂਡ ਟੀਮ 'ਚ ਸ਼ਾਮਲ ਹੋਇਆ ਇਹ ਬੱਲੇਬਾਜ਼


ਇਸ ਮੀਟਿੰਗ ਵਿੱਚ, ਰਾਸ਼ਟਰੀ ਸੁਰੱਖਿਆ ਟੀਮ ਨੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੂੰ ਜਾਣਕਾਰੀ ਦਿੱਤੀ ਕਿ ਡਿਪਾਰਟਮੈਂਟ ਆਫ ਡਿਪਾਰਟਮੈਂਟ (ਡੀ. ਓ. ਡੀ.) ਨੇ 14 ਅਗਸਤ ਤੋਂ 7,000 ਲੋਕਾਂ ਨੂੰ ਅਤੇ ਜੁਲਾਈ ਦੇ ਅੰਤ ਤੋਂ 12,000 ਲੋਕਾਂ ਨੂੰ ਅਫਗਾਨਿਸਤਾਨ ਵਿੱਚੋਂ ਕੱਢਿਆ ਹੈ। ਇਸਦੇ ਇਲਾਵਾ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਉਨ੍ਹਾਂ ਦੀ ਟੀਮ ਨੇ ਅਫਗਾਨਿਸਤਾਨ 'ਚ ਆਈ. ਐੱਸ. ਆਈ. ਐੱਸ-ਕੇ ਸਮੇਤ ਕਿਸੇ ਵੀ ਸੰਭਾਵਿਤ ਅੱਤਵਾਦੀ ਖਤਰੇ ਤੋਂ ਸੁਰੱਖਿਆ ਲਈ ਵੀ ਚਰਚਾ ਕੀਤੀ। ਅਮਰੀਕੀ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਇਸ ਮੀਟਿੰਗ ਵਿੱਚ ਸੈਕਟਰੀ ਬਲਿੰਕੇਨ, ਸੈਕਟਰੀ ਆਸਟਿਨ, ਚੇਅਰਮੈਨ ਮਿਲੀ, ਡਾਇਰੈਕਟਰ ਹੈਨਜ਼, ਡਾਇਰੈਕਟਰ ਬਰਨਜ਼, ਰਾਸ਼ਟਰੀ ਸੁਰੱਖਿਆ ਸਲਾਹਕਾਰ ਸੁਲੀਵਾਨ, ਅੰਬੈਸਡਰ ਵਿਲਸਨ, ਜਨਰਲ ਮੈਕਕੇਂਜੀ, ਐਡਮਿਰਲ ਵਸੇਲੀ, ਪ੍ਰਮੁੱਖ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਫਾਈਨਰ, ਹੋਮਲੈਂਡ ਸੁਰੱਖਿਆ ਸਲਾਹਕਾਰ ਸ਼ੇਰਵੁੱਡ-ਰੈਂਡਾਲ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਸ਼ਾਮਲ ਸਨ।

ਹ ਖ਼ਬਰ ਪੜ੍ਹੋ-  ਅਦਿਤੀ ਅਸ਼ੋਕ ਬ੍ਰਿਟਿਸ਼ ਓਪਨ 'ਚ ਸਾਂਝੇਤੌਰ 'ਤੇ 22ਵੇਂ ਸਥਾਨ 'ਤੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News