ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਉੱਤਰ ਕੋਰੀਆਈ ਅਧਿਕਾਰੀਆਂ ’ਤੇ ਲਾਇਆ ਬੈਨ

01/13/2022 11:37:02 AM

ਵਾਸ਼ਿੰਗਟਨ (ਬਿਊਰੋ)– ਉੱਤਰ ਕੋਰੀਆ ਦੇ ਤਾਜ਼ਾ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਪ੍ਰਸ਼ਾਸਨ ਨੇ ਏਸ਼ੀਆਈ ਦੇਸ਼ ਦੇ 5 ਅਧਿਕਾਰੀਆਂ ’ਤੇ ਬੁੱਧਵਾਰ ਨੂੰ ਬੈਨ ਲਗਾਉਣ ਤੋਂ ਬਾਅਦ ਐਲਾਨ ਕੀਤਾ ਕਿ ਉਹ ਸੰਯੁਕਤ ਰਾਸ਼ਟਰ ਤੋਂ ਵੀ ਹੋਰ ਨਵੇਂ ਬੈਨ ਲਗਾਉਣ ਦੀ ਮੰਗ ਕਰਨਗੇ।

ਖ਼ਜ਼ਾਨਾ ਵਿਭਾਗ ਨੇ ਕਿਹਾ ਕਿ ਉਹ ਉੱਤਰ ਕੋਰੀਆ ਦੇ ਮਿਜ਼ਾਈਲ ਪ੍ਰੋਗਰਾਮਾਂ ਲਈ ਤਕਨੀਕ ਤੇ ਉਪਕਰਨ ਹਾਸਲ ਕਰਨ ’ਚ ਭੂਮਿਕਾਵਾਂ ਨੂੰ ਲੈ ਕੇ 5 ਅਧਿਕਾਰੀਆਂ ’ਤੇ ਜੁਰਮਾਨਾ ਲਗਾ ਰਹੇ ਹਨ। ਇਸ ਤੋਂ ਇਲਾਵਾ ਵਿਦੇਸ਼ ਵਿਭਾਗ ਨੇ ਇਕ ਹੋਰ ਉੱਤਰ ਕੋਰੀਆਈ ਵਿਅਕਤੀ, ਰੂਸੀ ਵਿਅਕਤੀ ਤੇ ਰੂਸੀ ਕੰਪਨੀ ਖ਼ਿਲਾਫ਼ ਬੈਨ ਲਗਾਉਣ ਦਾ ਹੁਕਮ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ 'ਸੁਰੱਖਿਆ ਕਵਚ' ਬਣਿਆ ਪਾਕਿਸਤਾਨ

ਉੱਤਰ ਕੋਰੀਆ ਦੇ ਵਿਨਾਸ਼ਕਾਰੀ ਪ੍ਰੋਗਰਾਮਾਂ ਦੇ ਹਥਿਆਰਾਂ ’ਚ ਵਿਆਪਕ ਸਹਿਯੋਗ ਦੇਣ ਲਈ ਇਨ੍ਹਾਂ ’ਤੇ ਬੈਨ ਲਗਾਉਣ ਦਾ ਹੁਕਮ ਦਿੱਤਾ ਹੈ। ਖ਼ਜ਼ਾਨਾ ਵਿਭਾਗ ਨੇ ਇਹ ਕਦਮ ਉਦੋਂ ਚੁੱਕਿਆ, ਜਦੋਂ ਕੁਝ ਘੰਟੇ ਪਹਿਲਾਂ ਉੱਤਰ ਕੋਰੀਆ ਨੇ ਕਿਹਾ ਕਿ ਉਸ ਦੇ ਨੇਤਾ ਕਿਮ ਜੌਂਗ ਉਨ ਦੇ ਸਾਹਮਣੇ ਮੰਗਲਵਾਰ ਨੂੰ ਇਕ ਹਾਈਪਰਸੋਨਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਗਿਆ।

ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਰਾਜਦੂਤ ਲਿੰਡਾ ਥੌਮਸ ਗ੍ਰੀਨਫੀਲਡ ਨੇੇ ਬੁੱਧਵਾਰ ਰਾਤ ਨੂੰ ਟਵੀਟ ਕੀਤਾ ਕਿ ਖ਼ਜ਼ਾਨਾ ਤੇ ਵਿਦੇਸ਼ ਵਿਭਾਗ ਵਲੋਂ ਬੈਨ ਲਗਾਏ ਜਾਣ ਤੋਂ ਬਾਅਦ ਅਮਰੀਕਾ ਵੀ ਸੰਯੁਕਤ ਰਾਸ਼ਟਰ ’ਚ ਸਤੰਬਰ ਮਹੀਨੇ ਤੋਂ ਬਾਅਦ ਉੱਤਰ ਕੋਰੀਆ ਦੇ 6 ਬੈਲਿਸਟਿਕ ਮਿਜ਼ਾਈਲ ਪ੍ਰੀਖਣ ਕਰਨ ਦੇ ਜਵਾਬ ’ਚ ਉਸ ’ਤੇ ਰੋਕ ਲਗਾਉਣ ਦਾ ਮਤਾ ਦੇ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News