1900 ਅਰਬ ਡਾਲਰ ਦੇ ਕੋਵਿਡ-19 ਰਾਹਤ ਪੈਕੇਜ ਲਈ ਬਾਈਡੇਨ ਤੇ ਹੈਰਿਸ ਵਲੋਂ ਸੈਨੇਟਰਾਂ ਨਾਲ ਮੁਲਾਕਾਤ

02/02/2021 6:01:23 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੋਵਿਡ-19 ਗਲੋਬਲ ਮਹਾਮਾਰੀ ਨਾਲ ਪ੍ਰਭਾਵਿਤ ਅਮਰੀਕੀ ਲੋਕਾਂ ਲਈ 1900 ਅਰਬ ਡਾਲਰ ਦੇ ਰਾਹਤ ਪੈਕੇਜ 'ਤੇ ਚਰਚਾ ਕਰਨ ਲਈ 10 ਰੀਪਬਲਿਕਨ ਸੈਨੇਟਰਾਂ ਨਾਲ ਬੈਠਕ ਕੀਤੀ ਹੈ। ਅਮਰੀਕਾ ਵਿਚ ਕੋਵਿਡ-19 ਕਾਰਨ 4,43,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2 ਕਰੋੜ 60 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। 

PunjabKesari

ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿਚ ਸੋਮਵਾਰ ਨੂੰ ਹੋਈ ਬੈਠਕ ਕਰੀਬ ਦੋ ਘੰਟੇ ਚਲੀ ਪਰ ਇਸ ਵਿਚ ਕਿਸੇ ਤਰ੍ਹਾ ਦਾ ਨਤੀਜਾ ਨਹੀਂ ਨਿਕਲਿਆ। ਸੈਨੇਟਰ ਸੁਸਨ ਕੌਲਿਨਸ ਨੇ ਬੈਠਕ ਮਗਰੋਂ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,''ਅਸੀਂ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਉਹਨਾਂ ਦੇ ਕੁਝ ਪ੍ਰਮੁੱਖ ਸਹਿਯੋਗੀਆਂ ਦੇ ਨਾਲ ਦੋ ਘੰਟੇ ਦੀ ਬਹੁਤ ਲਾਭਕਾਰੀ ਅਤੇ ਦੋਸਤਾਨਾ ਬੈਠਕ ਕੀਤੀ, ਜਿਸ ਵਿਚ ਕੋਵਿਡ-19 ਰਾਹਤ ਪੈਕੇਜ ਸਬੰਧੀ ਆਗਾਮੀ ਕਦਮਾਂ 'ਤੇ ਚਰਚਾ ਕੀਤੀ ਗਈ।''

PunjabKesari

ਪੜ੍ਹੋ ਇਹ ਅਹਿਮ ਖਬਰ- ਪਰਥ ਹਿੱਲਜ਼ 'ਚ ਬੇਕਾਬੂ ਹੋਈ ਬੁਸ਼ਫਾਇਰ, ਚਿਤਾਵਨੀ ਜਾਰੀ (ਤਸਵੀਰਾਂ)

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਸਮੂਹ ਨੇ ਇਸ ਪੀੜ੍ਹੀ ਦੇ ਸਭ ਤੋਂ ਵੱਡੇ ਸਿਹਤ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਅਮਰੀਕੀ ਲੋਕਾਂ ਦੀ ਮਦਦ ਕਰਨ ਦੀ ਇੱਛਾ ਜ਼ਾਹਰ ਕੀਤੀ। ਸਾਕੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਇਹ ਆਸ ਵੀ ਜ਼ਾਹਰ ਕੀਤੀ ਕਿ ਅਮਰੀਕੀ ਰਾਹਤ ਯੋਜਨਾ ਨੂੰ ਮਜ਼ਬੂਤ ਬਣਾਉਣ ਦੇ ਉਪਾਵਾਂ ਸਬੰਧੀ ਸਮੂਹ ਚਰਚਾ ਜਾਰੀ ਰੱਖ ਸਕਦਾ ਹੈ ਅਤੇ ਸਾਂਝੀ ਸਹਿਮਤੀ ਵਾਲੇ ਮੁੱਦਿਆਂ ਨੂੰ ਲੈਕੇ ਅਸੀਂ ਅੱਗੇ ਵੱਧ ਸਕਦੇ ਹਾਂ।

ਨੋਟ- ਕੀ ਅਮਰੀਕੀਆਂ ਲਈ ਕੋਵਿਡ-19 ਤੋਂ ਉੱਭਰਨ ਲਈ 1900 ਅਰਬ ਡਾਲਰ ਦਾ ਰਾਹਤ ਪੈਕੇਜ ਜ਼ਰੂਰੀ ਹੈ?  ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।


Vandana

Content Editor

Related News