ਅਮਰੀਕਾ : ਬਾਈਡੇਨ ਪ੍ਰਸ਼ਾਸਨ ਨੇ ਦਿੱਤਾ ਸਾਫ ਸੰਕੇਤ, ਸਾਈਬਰ ਹਮਲਿਆਂ ਲਈ ਰੂਸ ਹੀ ਦੋਸ਼ੀ

Thursday, Oct 14, 2021 - 07:03 PM (IST)

ਵਾਸ਼ਿੰਗਟਨ--ਜੋਅ ਬਾਈਡੇਨ ਪ੍ਰਸ਼ਾਸਨ ਨੇ ਇਕ ਵਾਰ ਫਿਰ ਸਾਈਬਰ ਹਮਲਿਆਂ 'ਤੇ ਆਪਣੀ ਰਾਏ ਜ਼ਾਹਰ ਕੀਤੀ ਹੈ। ਰਾਏ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਈਬਰ ਹਮਲਿਆਂ ਲਈ ਸਭ ਤੋਂ ਵੱਡਾ ਦੋਸ਼ੀ ਰੂਸ ਹੀ ਹੈ। ਅਮਰੀਕਾ ਨੇ ਰੈਨਸਮਵੇਅਰ ਹਮਲਿਆਂ ਦਾ ਮੁਕਾਬਲਾ ਕਰਨ ਲਈ ਇਕ ਵਰਚੁਅਲ ਸੰਮੇਲਨ ਦਾ ਆਯੋਜਨ ਕੀਤਾ ਹੈ। ਉਸ 'ਚ ਹਿੱਸਾ ਲੈਣ ਲਈ 30 ਦੇਸ਼ਾਂ ਨੂੰ ਸੱਦਾ ਦਿੱਤਾ ਗਿਆ। ਪਰ ਇਨ੍ਹਾਂ ਦੇਸ਼ਾਂ 'ਚ ਰੂਸ ਸ਼ਾਮਲ ਨਹੀਂ ਹੈ। ਰੈਨਸਮਵੇਅਰ ਹਮਲਾ ਉਨ੍ਹਾਂ ਸਾਈਬਰ ਹਮਲਿਆਂ ਨੂੰ ਕਿਹਾ ਜਾਂਦਾ ਹੈ ਕਿ ਜਿਸ ਦੇ ਪਿੱਛੇ ਮਕਸੱਦ ਫਿਰੌਤੀ ਵਸੂਲਾ ਹੁੰਦਾ ਹੈ। ਅਜਿਹੇ ਹਮਲਿਆਂ 'ਚ ਹੈਕਰ ਕਿਸੇ ਖਾਸ ਸਿਸਟਮ ਨੂੰ ਜਾਮ ਕਰ ਦਿੰਦੇ ਹਨ ਅਤੇ ਉਸ ਨੂੰ ਦੁਬਾਰਾ ਚਾਲੂ ਕਰਨ ਦੇ ਬਦਲੇ ਵੱਡੀ ਰਕਮ ਦੀ ਮੰਗ ਕਰਦੇ ਹਨ।

ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦਾ ਕਹਿਰ, ਇਕ ਦਿਨ 'ਚ ਹੋਈ 984 ਲੋਕਾਂ ਦੀ ਮੌਤ

ਅਮਰੀਕਾ ਦੀ ਪਹਿਲ 'ਤੇ ਬੁੱਧਵਾਰ ਨੂੰ ਸ਼ੁਰੂ ਹੋਏ ਇਸ ਦੋ ਦਿਨ ਦੇ ਸੰਮੇਲਨ 'ਚ ਗਲੋਬਲ ਪੱਧਰ 'ਤੇ ਕੰਮ ਕਰਨ ਵਾਲੇ ਸਾਈਬਰ ਅਪਰਾਧੀਆਂ ਦੇ ਨੈੱਟਵਰਕ ਨੂੰ ਤੋੜਨ ਦੇ ਉਪਾਅ 'ਤੇ ਵਿਚਾਰ ਹੋ ਰਿਹਾ ਹੈ। ਸੰਮੇਲਨ ਦੇ ਬਾਰੇ 'ਚ ਜਾਣਕਾਰੀ ਬਾਈਡੇਨ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦਿੱਤੀ। ਉਸ ਨੇ ਦੱਸਿਆ ਕਿ ਰੈਨਮਸਵੇਅਰ ਹਮਲਿਆਂ ਨੂੰ ਰੋਕਣ ਲਈ ਹੁਣ ਅਮਰੀਕਾ ਅੰਤਰਰਾਸ਼ਟਰੀ ਗਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਇਸ ਕੰਮ 'ਚ ਉਹ ਰੂਸ ਸਰਕਾਰ 'ਤੇ ਨਿਰਭਰ ਨਹੀਂ ਰਹਿਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਉਪਲੱਬਧ ਕਰਵਾਏਗਾ ਅਮਰੀਕਾ : ਤਾਲਿਬਾਨ

ਅਮਰੀਕਾ 'ਚ ਇਸ ਸਾਲ ਦੋ ਵੱਡੇ ਸਾਈਬਰ ਹਮਲੇ ਹੋ ਚੁੱਕੇ ਹਨ। ਇਨ੍ਹਾਂ 'ਚੋਂ ਇਕ ਹਮਲੇ ਰਾਹੀਂ ਅਮਰੀਕਾ ਦੀ ਇਕ ਵੱਡੀ ਗੈਸ ਅਤੇ ਪੈਟ੍ਰੋਲੀਅਮ ਪਾਈਪਲਾਈਨ ਦੇ ਕੰਪਿਉਟਰ ਸਿਸਟਮ ਨੂੰ ਜਾਮ ਕਰ ਦਿੱਤਾ ਗਿਆ, ਜਿਸ ਨਾਲ ਗੈਸ ਦੀ ਸਪਲਾਈ ਕਈ ਦਿਨਾਂ ਤੱਕ ਬੰਦ ਰਹੀ। ਦੂਜੇ ਹਮਲੇ 'ਚ ਅਮਰੀਕਾ 'ਚ ਮੀਟ (ਮਾਸ) ਦੇ ਇਕ ਵੱਡੇ ਸਪਲਾਇਰ ਦੇ ਕੰਪਿਉਟਰ ਨੈੱਟਵਰਕ ਨੂੰ ਤਬਾਹ ਕਰ ਦਿੱਤਾ ਗਿਆ। ਅਮਰੀਕੀ ਖੁਫੀਆ ਏਜੰਸੀ ਐੱਫ.ਬੀ.ਆਈ. ਨੇ ਇਨ੍ਹਾਂ ਹਮਲਿਆਂ ਲਈ ਡਾਰਕਸਾਈਡ ਅਤੇ ਰੇਵਿਲ ਨਾਂ ਦੇ ਹੈਕਰ ਧੜਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਐੱਫ.ਬੀ.ਆਈ. ਦਾ ਦੋਸ਼ ਹੈ ਕਿ ਇਨ੍ਹਾਂ ਦੋਵਾਂ ਧੜਿਆਂ ਦਾ ਸੰਬੰਧ ਰੂਸ ਨਾਲ ਹੈ।

ਇਹ ਵੀ ਪੜ੍ਹੋ : ਸੂ ਚੀ ਨੇ ਕੋਰੋਨਾ ਨਿਯਮਾਂ ਨੂੰ ਤੋੜਨ ਦੇ ਦੋਸ਼ ਤੋਂ ਕੀਤਾ ਇਨਕਾਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News