ਜਿਲ ਬਾਈਡੇਨ ਨੇ ਕ੍ਰਿਸਮਸ ਪਰੇਡ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ
Thursday, Dec 16, 2021 - 01:48 PM (IST)
ਵਾਸ਼ਿੰਗਟਨ (ਏਪੀ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਪਤਨੀ ਜਿਲ ਬਾਈਡੇਨ ਨੇ ਬੁੱਧਵਾਰ ਨੂੰ ਉਪਨਗਰ ਮਿਲਵਾਕੀ 'ਚ ਕ੍ਰਿਸਮਿਸ ਪਰੇਡ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਪੀੜਤਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਪਰੇਡ ਦੌਰਾਨ ਭੀੜ ਵਿਚ ਦਾਖਲ ਹੋਏ ਇਕ ਵਾਹਨ ਦੀ ਚਪੇਟ ਵਿਚ ਆਉਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਜਿਲ ਬਾਈਡੇਨ ਅਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਪਤੀ ਡੱਗ ਐਮਹੌਫ ਨੇ ਮਿਲਵਾਕੀ ਵਿੱਚ ਚਿਲਡਰਨਜ਼ ਵਿਸਕਾਨਸਿਨ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਉਹਨਾਂ ਨੇ ਕ੍ਰਿਸਮਸ ਪਰੇਡ ਦੌਰਾਨ ਵਾਪਰੇ ਹਾਦਸੇ ਦੇ ਪੀੜਤਾਂ ਦਾ ਇਲਾਜ ਕਰ ਰਹੇ ਸਿਹਤ ਕਰਮਚਾਰੀਆਂ ਦਾ ਧੰਨਵਾਦ ਕੀਤਾ।
ਉਨ੍ਹਾਂ ਨਾਲ ਅਮਰੀਕਾ ਦੇ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ ਵੀ ਮੌਜੂਦ ਸਨ। ਮੂਰਤੀ ਨੇ ਕਿਹਾ ਕਿ 'ਰਾਸ਼ਟਰ ਤੁਹਾਡਾ ਬਹੁਤ ਧੰਨਵਾਦੀ ਹੈ। ਅਸੀਂ ਤੁਹਾਨੂੰ ਭੁੱਲੇ ਨਹੀਂ ਤੇ ਨਾ ਕਦੇ ਭੁੱਲਾਂਗੇ। ਤੁਸੀਂ ਸਾਡੇ ਦਿਲਾਂ ਵਿੱਚ, ਸਾਡੀ ਸੋਚ ਵਿੱਚ ਬਣੇ ਰਹੋਗੇ। ਜਰਨਲ ਸੈਂਟੀਨੇਲ ਨਾਮ ਦੇ ਅਖ਼ਬਾਰ ਨੇ ਦੱਸਿਆ ਕਿ ਜਿਲ ਬਾਈਡੇਨ ਨੇ ਹਸਪਤਾਲ ਵਿਚ ਦੋ ਜ਼ਖਮੀ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕੋਵਿਡ-19 ਵਿਰੋਧੀ ਵੈਕਸੀਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ।
ਪੜ੍ਹੋ ਇਹ ਅਹਿਮ ਖਬਰ -ਅਮਰੀਕਾ : 9.5 ਬਿਲੀਅਨ ਡਾਲਰ ਦੀ ਲਾਗਤ ਨਾਲ ਅੰਤਰਰਾਸ਼ਟਰੀ ਹਵਾਈ ਅੱਡੇ ਜੇਐਫਕੇ ਦਾ ਹੋਵੇਗਾ ਪੁਨਰ ਨਿਰਮਾਣ
ਬਾਈਡੇਨ ਨੇ ਫਿਰ ਵੈਟਰਨਜ਼ ਪਾਰਕ ਵਿਖੇ ਹਾਦਸੇ ਦੇ ਪੀੜਤਾਂ ਦੇ ਸਮਾਰਕ 'ਤੇ ਫੁੱਲਾਂ ਦਾ ਗੁਲਦਸਤਾ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਡੈਰੇਲ ਬਰੂਕਸ ਜੂਨੀਅਰ 'ਤੇ 21 ਨਵੰਬਰ ਨੂੰ ਵਾਉਕੇਸ਼ਾ ਵਿਚ ਕ੍ਰਿਸਮਿਸ ਪਰੇਡ ਦੌਰਾਨ ਭੀੜ ਵਿਚ ਆਪਣੀ ਗੱਡੀ ਲਿਜਾਣ ਦਾ ਦੋਸ਼ ਹੈ। ਚਸ਼ਮਦੀਦਾਂ ਮੁਤਾਬਕ ਡੈਰੇਲ ਬਰੂਕਸ ਜੂਨੀਅਰ ਉੱਥੇ ਘੁੰਮ ਰਿਹਾ ਸੀ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਸਨੇ ਜਾਣਬੁੱਝ ਕੇ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ।