ਢਾਡੀ ਜਸਵਿੰਦਰ ਕੌਰ ਦਾ ਨਿਊਯਾਰਕ ਦੇ ਗੁਰੂ ਘਰ ਵੱਲੋਂ ਗੋਲਡ ਮੈਡਲ ਨਾਲ ਸਨਮਾਨ

04/24/2018 3:51:13 PM

ਨਿਊੂਯਾਰਕ, (ਰਾਜ ਗੋਗਨਾ)—ਬੀਤੇ ਦਿਨੀਂ ਨਿਊਯਾਰਕ ਦੇ ਸਭ ਤੋਂ ਪੁਰਾਤਨ ਗੁਰਦੁਆਰਾ ਸਾਹਿਬ 'ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ' ਵੱਲੋਂ ਬੀਬੀ ਜਸਵਿੰਦਰ ਕੌਰ ਰਾਮਾ ਮੰਡੀ ਦੇ ਜੱਥੇ ਨੂੰ ਸੋਨੇ ਦੇ ਤਮਗੇ ਨਾਲ ਸਨਮਾਨਿਤ ਕੀਤਾ ਗਿਆ। ਅਮਰੀਕਾ ਦੇ ਉੱਤਰੀ-ਪੂਰਬੀ ਇਲਾਕੇ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਢਾਡੀ ਜਥਾ ਸੰਗਤਾਂ 'ਚ ਵਿਚਰਿਆਂ । ਉਨ੍ਹਾਂ ਅਜੋਕੀਆਂ ਗੀਤਨੁਮਾ ਵਾਰਾਂ ਨੂੰ ਗਾਉਣ ਦੀ ਥਾਂ ਢਾਡੀ ਕਲਾ ਨੂੰ ਤਰਜੀਹ ਦਿੱਤੀ । 
ਢਾਡੀ ਤੇ ਬੀਬੀ ਪ੍ਰਭਜੋਤ ਕੌਰ (ਰਾਮਾ ਮੰਡੀ) ਅਤੇ ਬੀਬੀ ਰਣਜੀਤ ਕੌਰ (ਰਾਣੀਪੁਰ) ਦਾ ਸੁਮੇਲ ਨੇ ਪੁਰਾਤਨ ਢਾਡੀਆਂ ਦਾ ਅਕਸ ਸਾਹਮਣੇ ਖੜ੍ਹਾ ਕਰ ਦਿੱਤਾ। ਸਰੰਗੀ ਉੱਪਰ ਸਿਮਰਜੀਤ ਸਿੰਘ ਦੀਆਂ ਉਗਲਾਂ ਦੇ ਪੋਟੇ ਗੀਤਾਂ ਦੀਆਂ ਤਰਜ਼ਾਂ ਦੀਆਂ ਧੁਨਾਂ ਨੂੰ ਛੱਡ ਕੇ ਮਿਠਾਸ ਭਰੇ ਸੁਰ ਨੂੰ ਪ੍ਰਭਜੋਤ ਅਤੇ ਰਣਜੀਤ ਕੌਰ ਦੀਆਂ ਆਵਾਜ਼ਾਂ ਨਾਲ ਮਿਲਾ ਕੇ ਸੋਨੇ ਤੇ ਸੁਹਾਗੇ ਵਾਲਾ ਰੰਗ ਬੰਨ੍ਹ ਦਿੱਤਾ। ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਵਲੋਂ ਬੀਬੀ ਜਸਵਿੰਦਰ ਕੌਰ ਰਾਮਾ ਮੰਡੀ ਦੇ ਜਥੇ ਨੂੰ ਸੋਨੇ ਦੇ ਤਮਗੇ ਨਾਲ ਸਨਮਾਨਿਤ ਚੇਅਰਮੈਨ ਸੁਰਜੀਤ ਸਿੰਘ ਮੂਧਲ ਅਤੇ ਪ੍ਰਧਾਨ ਕੁਲਦੀਪ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਗੁਰਦੇਵ ਸਿੰਘ ਕੰਗ ਅਤੇ ਸਮੂਹ ਕਮੇਟੀ ਦੀ ਹਾਜ਼ਰੀ 'ਚ ਕੀਤਾ ਗਿਆ | ਇਸੇ ਤਰ੍ਹਾਂ ਗੁਰਦੁਆਰਾ ਸੰਤ ਸਾਗਰ ਦੇ ਮੁੱਖ ਸੰਚਾਲਕ ਭਾਈ ਸੱਜਣ ਸਿੰਘ ਸਾਬਕਾ ਹਜ਼ੂਰੀ ਰਾਗੀ ਅੰਮ੍ਰਿਤਸਰ ਸਾਹਿਬ ਅਤੇ ਹੈੱਡ ਗ੍ਰੰਥੀ ਭਾਈ ਸ਼ਿੰਗਾਰਾ ਸਿੰਘ ਆਦਿ ਜਥੇ ਨੂੰ ਸਤਿਕਾਰ ਸਹਿਤ ਵਿਦਾਇਗੀ ਦਿੱਤੀ ਗਈ।


Related News