ਜਾਪਾਨ 'ਚ ਜਨਸਭਾ ਦੌਰਾਨ PM ਕਿਸ਼ਿਦਾ 'ਤੇ Smoke Bomb ਨਾਲ ਹਮਲਾ, ਵਾਲ-ਵਾਲ ਬਚੇ (ਵੀਡੀਓ)
Saturday, Apr 15, 2023 - 09:46 AM (IST)
ਟੋਕੀਓ (ਭਾਸ਼ਾ)- ਜਾਪਾਨ ਦੇ ਸਰਕਾਰੀ ਪ੍ਰਸਾਰਕ NHK ਟੈਲੀਵਿਜ਼ਨ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੇ ਪੱਛਮੀ ਜਾਪਾਨ ਦੇ ਇੱਕ ਬੰਦਰਗਾਹ ਦੇ ਦੌਰੇ ਦੌਰਾਨ ਇੱਕ ਜ਼ਬਰਦਸਤ ਧਮਾਕਾ ਹੋਇਆ, ਪਰ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। NHK ਨੇ ਰਿਪੋਰਟ ਦਿੱਤੀ ਕਿ ਕਿਸ਼ਿਦਾ ਸਥਾਨਕ ਚੋਣਾਂ ਵਿੱਚ ਆਪਣੀ ਸੱਤਾਧਾਰੀ ਪਾਰਟੀ ਦੇ ਇਕ ਉਮੀਦਵਾਰ ਦਾ ਉਤਸ਼ਾਹ ਵਧਾਉਣ ਲਈ ਵਾਕਾਯਾਮਾ ਦੇ ਸਾਈਜ਼ਾਕੀ ਬੰਦਰਗਾਹ 'ਤੇ ਪਹੁੰਚੇ ਸਨ।
ਇਹ ਵੀ ਪੜ੍ਹੋ: ਮੈਂ ਕਿਸੇ ਦੇ ਬਹਿਕਾਵੇ 'ਚ ਆ ਕੇ ਪਾਰਟੀ ਨਹੀਂ ਬਦਲੀ: ਮੋਹਿੰਦਰ ਭਗਤ
Smoke bomb thrown at PM Kishida in Japan pic.twitter.com/dCnGGYh3Z2
— Crime Watch Juarez (@CrimeWatchJRZ) April 15, 2023
ਉਹ ਆਪਣਾ ਭਾਸ਼ਣ ਸ਼ੁਰੂ ਕਰਨ ਹੀ ਵਾਲੇ ਸਨ ਕਿ ਉੱਥੇ Smoke Bomb ਸੁੱਟਿਆ, ਜਿਸ ਵਿਚ ਧਮਾਕਾ ਹੋ ਗਿਆ। NHK ਦੇ ਅਨੁਸਾਰ ਇੱਕ ਸ਼ੱਕੀ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ। ਚੈਨਲ 'ਤੇ ਪ੍ਰਸਾਰਿਤ ਵੀਡੀਓ ਫੁਟੇਜ 'ਚ ਗ੍ਰਿਫ਼ਤਾਰ ਵਿਅਕਤੀ ਦੇ ਆਲੇ-ਦੁਆਲੇ ਵਰਦੀ ਅਤੇ ਸਾਦੇ ਕੱਪੜਿਆਂ 'ਚ ਕਈ ਪੁਲਸ ਅਧਿਕਾਰੀ ਦਿਖਾਈ ਦੇ ਰਹੇ ਹਨ। ਇਸ ਘਟਨਾ ਤੋਂ 9 ਮਹੀਨੇ ਪਹਿਲਾਂ ਇੱਕ ਚੋਣ ਪ੍ਰਚਾਰ ਦੌਰਾਨ ਸਾਬਕਾ ਪ੍ਰਧਾਨ ਸ਼ਿੰਜੋ ਆਬੇ ਦਾ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਸਿੰਗਾਪੁਰ ਜੇਲ੍ਹ 'ਚ ਬੰਦ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ, ਮਾਂ ਦੇ ਕਤਲ ਦੇ ਲੱਗੇ ਸਨ ਦੋਸ਼
