ਜਾਪਾਨੀ ਕੰਪਨੀ ਦਾ ਦਾਅਵਾ-''ਕੋਰੋਨਾ ਨੂੰ ਹਰਾਉਣ ਲਈ ਮਿਲ ਗਈ ਦਵਾਈ''

03/19/2020 2:54:18 PM

ਟੋਕੀਓ— ਪੂਰੀ ਦੁਨੀਆ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਦੇ ਖੌਫ ਵਿਚਕਾਰ ਇਕ ਰਾਹਤ ਦੀ ਖਬਰ ਆਈ ਹੈ। ਜਾਪਾਨ ਦੀ ਇਕ ਕੰਪਨੀ ਨੇ ਕੋਰੋਨਾ ਵਾਇਰਸ ਪੀੜਤਾਂ ਨੂੰ ਠੀਕ ਕਰਨ ਲਈ ਨਵੀਂ ਦਵਾਈ ਬਣਾ ਲਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦਵਾਈ ਨੂੰ ਚਾਰ ਦਿਨ ਖਾਣ ਨਾਲ ਰੋਗੀ ਬਿਲਕੁਲ ਠੀਕ ਹੋ ਸਕਦਾ ਹੈ। ਚੀਨੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਜਾਪਾਨੀ ਕੰਪਨੀ ਦੀ ਐਂਟੀ ਫਲੂ ਡਰੱਗ ਕੋਰੋਨਾ ਵਾਇਰਸ ਦੇ ਮਰੀਜ਼ਾਂ 'ਤੇ ਕਾਰਗਰ ਸਾਬਤ ਹੋ ਰਹੀ ਹੈ। ਜਾਪਾਨ ਦੀ ਕੰਪਨੀ ਫਿਊਜ਼ੀਫਿਲਮ(Fujifilm) ਦੀ ਇਸ ਦਵਾਈ ਐਵੀਗਨ ਨੂੰ ਫੈਵੀਪੀਰਵਿਰ  (favipiravir) ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ।
ਰਿਪੋਰਟ ਮੁਤਾਬਕ ਚੀਨ 'ਚ ਮੈਡੀਕਲ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ 340 ਰੋਗੀਆਂ 'ਤੇ ਐਂਟੀਵਾਇਰਲ ਡਰੱਗ ਦਵਾਈ ਦਾ ਪ੍ਰੀਖਣ ਕੀਤਾ ਤੇ ਪਾਇਆ ਕਿ ਇਹ ਦਵਾ ਰਿਕਵਰੀ ਸਮੇਂ ਨੂੰ ਘੱਟ ਕਰਦੀ ਹੈ ਤੇ ਰੋਗੀ ਦੀ ਫੇਫੜਿਆਂ ਦੀ ਸਥਿਤੀ 'ਚ ਤੇਜ਼ੀ ਨਾਲ ਸੁਧਾਰ ਕਰਦੀ ਹੈ।

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਵਾਇਰਸ ਪੀੜਤ ਮਰੀਜ਼ਾਂ ਨੂੰ ਵੂਹਾਨ ਅਤੇ ਸ਼ੇਨਝੇਨ 'ਚ ਦਵਾਈ ਦਿੱਤੀ ਗਈ ਸੀ ਅਤੇ ਚਾਰ ਦਿਨਾਂ ਮਗਰੋਂ ਇਨ੍ਹਾਂ ਦਾ ਵਾਇਰਸ ਟੈਸਟ ਨੈਗੇਟਿਵ ਆਇਆ। ਜਾਪਾਨ ਨੇ 2014 'ਚ ਇਸ ਦਵਾਈ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ। ਚੀਨ ਦੇ ਵਿਗਿਆਨ ਤੇ ਤਕਨੀਕ ਮੰਤਰਾਲੇ ਦੇ ਅਧਿਕਾਰੀ ਝਾਂਗ ਜਿਨਮਿਨ ਦਾ ਕਹਿਣਾ ਹੈ ਕਿ ਇਹ ਦਵਾਈ ਕੋਰੋਨਾ 'ਤੇ ਕਾਰਗਰ ਤਾਂ ਸਿੱਧ ਹੋਈ ਹੀ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਵੀ ਹੁਣ ਤਕ ਨਜ਼ਰ ਨਹੀਂ ਆਇਆ। 2014 'ਚ ਬਣੀ ਇਸ ਦਵਾਈ ਨਾਲ ਰੋਗੀ ਦੇ ਫੇਫੜਿਆਂ 'ਚ 90 ਫੀਸਦੀ ਸੁਧਾਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਦਵਾਈ ਦੂਜੀਆਂ ਦਵਾਈਆਂ ਦੇ ਮੁਕਾਬਲੇ ਵਧੇਰੇ ਕਾਰਗਰ ਸਾਬਤ ਹੋਈ ਹੈ। ਹਾਲਾਂਕਿ ਜਾਪਾਨ ਨੇ ਦਵਾਈ ਦੇ ਇਸ ਤਰ੍ਹਾਂ ਸਫਲ ਹੋਣ ਦਾ ਆਪਣੇ ਵਲੋਂ ਕੋਈ ਅਜੇ ਤਕ ਦਾਅਵਾ ਨਹੀਂ ਕੀਤਾ।  


Lalita Mam

Content Editor

Related News