ਜਾਪਾਨ : ਸ਼ਿੰਜ਼ੋ ਆਬੇ ਨੇ ਪੀ.ਐੱਮ ਅਹੁਦੇ ਤੋਂ ਦਿੱਤਾ ਅਸਤੀਫ਼ਾ

Friday, Aug 28, 2020 - 06:28 PM (IST)

ਜਾਪਾਨ : ਸ਼ਿੰਜ਼ੋ ਆਬੇ ਨੇ ਪੀ.ਐੱਮ ਅਹੁਦੇ ਤੋਂ ਦਿੱਤਾ ਅਸਤੀਫ਼ਾ

ਟੋਕੀਓ (ਭਾਸ਼ਾ):  ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਹ ਬੀਮਾਰ ਚੱਲ ਰਹੇ ਹਨ। 65 ਸਾਲਾ ਆਬੇ ਲੰਬੇਂ ਸਮੇਂ ਤੋਂ ਢਿੱਡ ਸਬੰਧੀ ਬੀਮਾਰੀ ਨਾਲ ਜੂਝ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਸ ਵਿਚ ਜਾਪਾਨੀ ਮੀਡੀਆ ਨੇ ਰਿਪੋਰਟ ਕੀਤੀ ਸੀ ਕਿ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਸ਼ਿੰਜ਼ੋ ਆਬੇ ਆਪਣਾ ਅਸਤੀਫ਼ਾ ਦੇ ਸਕਦੇ ਹਨ। 

 

ਅਗਸਤ ਮਹੀਨੇ ਵਿਚ ਹੀ ਆਬੇ ਨੇ ਬਤੌਰ ਪ੍ਰਧਾਨ ਮੰਤਰੀ ਸੱਤ ਸਾਲ ਛੇ ਮਹੀਨੇ ਦਾ ਸਮਾਂ ਪੂਰਾ ਕੀਤਾ ਹੈ। ਜਾਪਾਨੀ ਮੀਡੀਆ ਮੁਤਾਬਕ ਆਬੇ ਦੀ ਤਬੀਅਤ ਲਗਾਤਾਰ ਵਿਗੜਦੀ ਜਾ ਰਹੀ ਹੈ। ਇਸੇ ਕਾਰਨ ਉਹ ਕੰਮ 'ਤੇ ਧਿਆਨ ਨਹੀਂ ਦੇ ਪਾ ਰਹੇ ਹਨ। ਅਜਿਹੇ ਵਿਚ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਕਰ ਕੇ ਆਬੇ ਨੇ ਅਸਤੀਫ਼ਾ ਦੇ ਦਿੱਤਾ। ਪਿਛਲੇ ਕਾਫ਼ੀ ਸਮੇਂ ਤੋਂ ਆਬੇ ਦੀ ਤਬੀਅਤ ਸਬੰਧੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿਉਂਕਿ ਕੰਮ ਨੂੰ ਛੱਡ ਕੇ ਉਹ ਦੋ ਵਾਰ ਹਸਪਤਾਲ ਦਾਖਲ ਹੋ ਚੁੱਕੇ ਹਨ, ਜਿਸ ਦੇ ਬਾਅਦ ਉਹਨਾਂ ਦੇ ਅਸਤੀਫ਼ੇ ਦੀ ਗੱਲ ਸਾਹਮਣੇ ਆਈ ਸੀ। 

ਪੜ੍ਹੋ ਇਹ ਅਹਿਮ ਖਬਰ- ਜ਼ੂਮ 'ਤੇ ਵੀਡੀਓ ਮੀਟਿੰਗ ਦੌਰਾਨ ਸ਼ਰੇਆਮ ਅਧਿਕਾਰੀ ਨੇ ਸੈਕਟਰੀ ਨਾਲ ਬਣਾਏ ਸੰਬੰਧ 

ਇਸ ਤੋਂ ਪਹਿਲਾਂ 18 ਅਗਸਤ ਨੂੰ ਜਦੋਂ ਆਬੇ ਨੂੰ ਹਸਪਤਾਲ ਲਿਜਾਇਆ ਗਿਆ ਸੀ। ਉਦੋਂ ਕਰੀਬ 7 ਘੰਟੇ ਤੱਕ ਉਹਨਾਂ ਦਾ ਚੈਕਅੱਪ ਚੱਲਦਾ ਰਿਹਾ। ਇਸ ਦੌਰਾਨ ਮੀਡੀਆ ਵਿਚ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਪਰ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇਸ ਸਬੰਧੀ ਸਫ਼ਾਈ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਬੀਮਾਰੀ ਦੇ ਕਾਰਨ 2007 ਵਿਚ ਆਬੇ ਨੇ ਕੁਝ ਸਮਾਂ ਬ੍ਰੇਕ ਲਈ ਸੀ। ਉਦੋ ਉਹਨਾਂ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੇ ਸ਼ੁਰੂਆਤੀ ਦਿਨ ਸਨ। ਸ਼ਿੰਜ਼ੋ ਆਬੇ 2012 ਤੋਂ ਲਗਾਤਾਰ ਜਾਪਾਨ ਦੇ ਪ੍ਰਧਾਨ ਮੰਤਰੀ ਹਨ। ਇਸ ਤੋਂ ਪਹਿਲਾਂ ਉਹ 2006 ਵਿਚ ਕੁਝ ਸਮੇਂ ਲਈ ਦੇਸ਼ ਦੇ ਪੀ.ਐੱਮ. ਬਣੇ ਸਨ।ਜਾਪਾਨ ਵਿਚ ਸ਼ੁਰੂਆਤੀ ਸਮੇਂ ਵਿਚ ਕੋਰੋਨਾਵਾਇਰਸ ਦਾ ਸੰਕਟ ਰਿਹਾ ਸੀ ਪਰ ਹੁਣ ਹਾਲਾਤ ਕਾਫੀ ਹੱਦ ਤੱਕ ਠੀਕ ਹਨ।


author

Vandana

Content Editor

Related News