ਜਾਪਾਨ ਦੀ ਰਾਜਕੁਮਾਰੀ ਯੂਰੀਕੋ ਦਾ 101 ਸਾਲ ਦੀ ਉਮਰ 'ਚ ਦਿਹਾਂਤ

Friday, Nov 15, 2024 - 11:17 AM (IST)

ਜਾਪਾਨ ਦੀ ਰਾਜਕੁਮਾਰੀ ਯੂਰੀਕੋ ਦਾ 101 ਸਾਲ ਦੀ ਉਮਰ 'ਚ ਦਿਹਾਂਤ

ਟੋਕੀਓ (ਏਜੰਸੀ)- ਸ਼ਾਹੀ ਪਰਿਵਾਰ ਦੀ ਸਭ ਤੋਂ ਬਜ਼ੁਰਗ ਮੈਂਬਰ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਦੇ ਸਮਰਾਟ ਰਹੇ ਹੀਰੋਹਿਤੋ ਦੇ ਭਰਾ ਦੀ ਪਤਨੀ ਰਾਜਕੁਮਾਰੀ ਯੂਰੀਕੋ ਦਾ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਦਿਹਾਂਤ ਹੋ ਗਿਆ ਹੈ। ਉਹ 101 ਸਾਲ ਦੀ ਸੀ। ਮਹਿਲ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇੰਪੀਰੀਅਲ ਹਾਊਸਹੋਲਡ ਏਜੰਸੀ ਨੇ ਕਿਹਾ ਕਿ ਯੂਰੀਕੋ ਦਾ ਸ਼ੁੱਕਰਵਾਰ ਨੂੰ ਟੋਕੀਓ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਏਜੰਸੀ ਨੇ ਰਾਜਕੁਮਾਰੀ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ, ਪਰ ਜਾਪਾਨੀ ਮੀਡੀਆ ਨੇ ਦੱਸਿਆ ਕਿ ਯੂਰੀਕੋ ਦੀ ਮੌਤ ਨਿਮੋਨੀਆ ਨਾਲ ਪੀੜਤ ਹੋਣ ਕਾਰਨ ਹੋਈ ਹੈ। ਯੂਰੀਕੋ ਦਾ ਜਨਮ 1923 ਵਿੱਚ ਇੱਕ ਕੁਲੀਨ ਪਰਿਵਾਰ ਵਿੱਚ ਹੋਇਆ ਸੀ। 18 ਸਾਲ ਦੀ ਉਮਰ ਵਿੱਚ, ਉਨ੍ਹਾਂ ਦਾ ਵਿਆਹ ਹੀਰੋਹਿਤੋ ਦੇ ਛੋਟੇ ਭਰਾ ਰਾਜਕੁਮਾਰ ਮਿਕਾਸਾ ਨਾਲ ਹੋਇਆ ਸੀ।

ਇਹ ਵੀ ਪੜ੍ਹੋ: ਭਾਰਤ ਨੇ ਜਿਸ ਨੂੰ ਐਲਾਨਿਆ ਭਗੌੜਾ ਕੈਨੇਡਾ ਨੇ ਉਸ ਨੂੰ ਦਿੱਤੀ ਕਲੀਨ ਚਿੱਟ, ਜਾਣੋ ਕੌਣ ਹੈ ਸੰਦੀਪ ਸਿੰਘ ਸਿੱਧੂ

ਰਾਜਕੁਮਾਰ ਮਿਕਾਸਾ ਜਾਪਾਨ ਦੇ ਮੌਜੂਦਾ ਸਮਰਾਟ ਨਾਰੂਹਿਤੋ ਦੇ ਚਾਚਾ ਹਨ। ਦੂਜਾ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੋਂ ਕੁਝ ਮਹੀਨੇ ਪਹਿਲਾਂ ਹੀ ਯੂਰੀਕੋ ਅਤੇ ਰਾਜਕੁਮਾਰ ਮਿਕਾਸਾ ਦਾ ਵਿਆਹ ਹੋਇਆ ਸੀ। ਦੂਜੇ ਵਿਸ਼ਵ ਯੁੱਧ ਦੇ ਆਖ਼ਰੀ ਮਹੀਨਿਆਂ ਵਿੱਚ, ਮਿਕਾਸਾ ਅਤੇ ਯੂਰੀਕੋ ਦਾ ਘਰ ਟੋਕੀਓ ਵਿੱਚ ਅਮਰੀਕੀ ਬੰਬਾਰੀ ਨਾਲ ਤਬਾਹ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਆਪਣੇ ਪਤੀ ਅਤੇ ਧੀ ਨਾਲ ਇੱਕ ਪਨਾਹ ਘਰ ਵਿੱਚ ਰਹਿੰਦੀ ਸੀ। ਯੂਰੀਕੋ ਦੇ ਪੰਜ ਬੱਚੇ ਸਨ। ਰਾਜਕੁਮਾਰੀ ਤੋਂ ਪਹਿਲਾਂ ਉਨ੍ਹਾਂ ਦੇ ਪਤੀ ਅਤੇ 3 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਰਾਜਕੁਮਾਰੀ ਯੂਰੀਕੋ ਦੇ ਦਿਹਾਂਤ ਤੋਂ ਬਾਅਦ, ਜਾਪਾਨ ਦੇ ਸ਼ਾਹੀ ਪਰਿਵਾਰ ਵਿੱਚ ਹੁਣ 16 ਮੈਂਬਰ ਰਹਿ ਗਏ ਹਨ, ਜਿਨ੍ਹਾਂ ਵਿੱਚੋਂ 4 ਪੁਰਸ਼ ਹਨ। ਦੇਸ਼ ਦੇ ਸਾਹਮਣੇ ਇਹ ਦੁਵਿਧਾ ਹੈ ਕਿ ਸ਼ਾਹੀ ਪਰਿਵਾਰ ਨੂੰ ਕਿਵੇਂ ਕਾਇਮ ਰੱਖਿਆ ਜਾਵੇ, ਜਦੋਂਕਿ ਸੱਤਾਧਾਰੀ ਪਾਰਟੀ ਵਿਚ ਰੂੜ੍ਹੀਵਾਦੀ ਲੋਕ ਸਿਰਫ਼ ਪੁਰਸ਼ਾਂ ਦੇ ਉਤਰਾਧਿਕਾਰ ਲਈ ਜ਼ੋਰ ਦੇ ਰਹੇ ਹਨ।

ਇਹ ਵੀ ਪੜ੍ਹੋ: ਕੈਨੇਡਾ ਨੂੰ ਅਰਸ਼ ਡੱਲਾ ਦੀ ਹਵਾਲਗੀ ਦੀ ਅਪੀਲ ਕਰੇਗਾ ਭਾਰਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News