ਵੱਡੀ ਖ਼ਬਰ! ਜਾਪਾਨ ''ਚ ਮਿਲੇ UK ਕੋਰੋਨਾ ਵਾਇਰਸ ਵੇਰੀਐਂਟ ਦੇ ਪੰਜ ਮਾਮਲੇ

Friday, Dec 25, 2020 - 10:56 PM (IST)

ਵੱਡੀ ਖ਼ਬਰ! ਜਾਪਾਨ ''ਚ ਮਿਲੇ UK ਕੋਰੋਨਾ ਵਾਇਰਸ ਵੇਰੀਐਂਟ ਦੇ ਪੰਜ ਮਾਮਲੇ

ਟੋਕੀਓ-  ਯੂ. ਕੇ. ਵਿਚ ਤੇਜ਼ੀ ਨਾਲ ਫੈਲ ਰਹੇ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੇ ਪੰਜ ਮਾਮਲੇ ਹੁਣ ਜਾਪਾਨ ਵਿਚ ਵੀ ਰਿਪੋਰਟ ਹੋ ਗਏ ਹਨ।

ਇਹ ਪੰਜ ਲੋਕ ਹਾਲ ਹੀ ਵਿਚ ਯੂ. ਕੇ. ਤੋਂ ਆਏ ਸਨ। ਜਾਪਾਨੀ ਮੀਡੀਆ ਦਾ ਕਹਿਣਾ ਹੈ ਕਿ ਇਨ੍ਹਾਂ ਸੰਕ੍ਰਮਿਤਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ ਅਤੇ ਸਿਹਤ ਅਧਿਕਾਰੀ ਇਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਵਿਚ ਜੁਟ ਗਏ ਹਨ।

ਜਾਪਾਨ ਪਹਿਲਾਂ ਹੀ ਜਾਪਾਨੀ ਨਾਗਰਿਕਾਂ ਅਤੇ ਵਸਨੀਕਾਂ ਦੇ ਯੂ. ਕੇ. ਵਾਪਸ ਜਾਣ ਅਤੇ ਯੂ. ਕੇ. ਤੋਂ ਯਾਤਰੀਆਂ ਦੇ ਦਾਖ਼ਲੇ ‘ਤੇ ਪਾਬੰਦੀ ਲਾ ਚੁੱਕਾ ਹੈ। ਬ੍ਰਿਟੇਨ ਵਿਚ ਮਿਲੇ ਨਵੇਂ ਕੋਰੋਨਾ ਸਟ੍ਰੇਨ ਦੇ ਮੱਦੇਨਜ਼ਰ ਦੁਨੀਆ ਭਰ ਵਿਚ ਸਖ਼ਤੀ ਵੱਧ ਗਈ ਹੈ। ਸਾਊਦੀ ਅਰਬ ਸਮੇਤ ਕੁਝ ਦੇਸ਼ਾਂ ਨੇ ਅਸਥਾਈ ਤੌਰ 'ਤੇ ਆਪਣੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਐਲ ਸੈਲਵੇਡੋਰ ਤੋਂ ਲੈ ਕੇ ਫਿਨਲੈਂਡ ਤੇ ਦਰਜਨਾਂ ਹੋਰਨਾਂ ਨੇ ਵੀ ਸਾਵਧਾਨੀ ਵਰਤਦੇ ਹੋਏ ਯੂ. ਕੇ. ਜਾਂ ਬ੍ਰਿਟਿਸ਼ ਨਾਗਰਿਕਤਾ ਵਾਲੇ ਯਾਤਰੀਆਂ ਨੂੰ ਆਉਣ ਤੋਂ ਰੋਕ ਦਿੱਤਾ ਹੈ।

ਇਹ ਵੀ ਪੜ੍ਹੋ- UK 'ਚ ਕੋਰੋਨਾ ਦੇ ਨਵੇਂ ਸਟ੍ਰੇਨ ਪਿੱਛੋਂ ਰਾਜਸਥਾਨ 'ਚ 811 ਟੂਰਿਸਟਾਂ ਦੀ ਭਾਲ

ਜਾਪਾਨ ਨੇ ਕਿਹਾ ਕਿ ਇਹ ਯਾਤਰੀ 18 ਤੋਂ 21 ਦਸੰਬਰ ਦਰਮਿਆਨ ਇੱਥੇ ਪਹੁੰਚੇ ਸਨ ਅਤੇ ਉਨ੍ਹਾਂ ਦਾ ਟੋਕਿਓ ਦੇ ਹੈਨੇਡਾ ਹਵਾਈ ਅੱਡੇ ਜਾਂ ਓਸਾਕਾ ਨੇੜੇ ਕੰਸਾਈ ਕੌਮਾਂਤਰੀ ਹਵਾਈ ਅੱਡੇ 'ਤੇ ਟੈਸਟ ਕੀਤਾ ਗਿਆ ਸੀ। ਰਿਪੋਰਟ ਦਾ ਕਹਿਣਾ ਹੈ ਕਿ ਯੂ. ਕੇ. ਤੋਂ ਇਲਾਵਾ ਇਟਲੀ, ਨੀਦਰਲੈਂਡਜ਼, ਡੈਨਮਾਰਕ, ਆਸਟਰੇਲੀਆ ਅਤੇ ਜਰਮਨੀ ਵਿਚ ਵੀ ਇਸ ਖ਼ਾਸ ਸਟ੍ਰੇਨ ਦੇ ਮਿਲੇ ਜਾਣ ਦੀ ਖ਼ਬਰ ਮਿਲੀ ਹੈ। ਇਹ ਨਵਾਂ ਸਟ੍ਰੇਨ ਤੇਜ਼ੀ ਨਾਲ ਫੈਲਣ ਵਾਲਾ ਜਾਣਿਆ ਜਾਂਦਾ ਹੈ ਪਰ ਮਾਹਰ ਕਹਿੰਦੇ ਹਨ ਕਿ ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਇਹ ਵਧੇਰੇ ਨੁਕਸਾਨਦੇਹ ਵੀ ਹੈ।

ਇਹ ਵੀ ਪੜ੍ਹੋ- ਫਾਸਟੈਗ ਜ਼ਰੀਏ ਟੋਲ ਕੁਲੈਕਸ਼ਨ ਨੂੰ ਲੈ ਕੇ NHAI ਨੇ ਦਿੱਤੀ ਇਹ ਵੱਡੀ ਖ਼ਬਰ


author

Sanjeev

Content Editor

Related News