ਜਾਪਾਨ ਦੇ ਵਿਗਿਆਨੀ ਪ੍ਰੋਫੈਸਰ ਤਾਸੁਕੁ ਹੋਂਜੋ ਦਾ ਦਾਅਵਾ- ਕੋਰੋਨਾ ਵਾਇਰਸ ਕੁਦਰਤੀ ਨਹੀਂ ਹੈ

Friday, Apr 24, 2020 - 06:06 PM (IST)

ਜਾਪਾਨ ਦੇ ਵਿਗਿਆਨੀ ਪ੍ਰੋਫੈਸਰ ਤਾਸੁਕੁ ਹੋਂਜੋ ਦਾ ਦਾਅਵਾ- ਕੋਰੋਨਾ ਵਾਇਰਸ ਕੁਦਰਤੀ ਨਹੀਂ ਹੈ

ਟੋਕਿਓ- ਮੈਡੀਕਲ ਖੇਤਰ 'ਚ ਨੋਬੇਲ ਪੁਰਸਕਾਰ ਜਿੱਤਣ ਵਾਲੇ ਜਾਪਾਨ ਦੇ ਵਿਗਿਆਨ ਪ੍ਰੋਫੈਸਰ ਡਾ. ਤਾਸੁਕੁ ਹੋਂਜੋ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਕੁਦਰਤੀ ਨਹੀਂ ਹੈ। ਉਨਾਂ ਨੇ ਕਿਹਾ ਕਿ ਜੇਕਰ ਇਹ ਕੁਦਰਤੀ ਹੁੰਦਾ ਤਾਂ ਪੂਰੀ ਦੁਨੀਆ 'ਚ ਇਸ ਤਰਾਂ ਤਾਬਾਹੀ ਨਹੀਂ ਮਚਾਉਂਦਾ, ਕਿਉਂਕਿ ਵਿਸ਼ਵ ਦੇ ਹਰ ਦੇਸ਼ 'ਚ ਵੱਖ-ਵੱਖ ਟੈਂਪਰੇਚਰ ਹੁੰਦਾ ਹੈ। ਜੇਕਰ ਇਹ ਕੋਰੋਨਾ ਵਾਇਰਸ ਕੁਦਰਤੀ ਹੁੰਦਾ ਤਾਂ ਚੀਨ ਵਰਗੇ ਹੋਰ ਦੇਸ਼, ਜਿੱਥੇ ਚੀਨ ਵਰਗਾ ਹੀ ਟੈਂਪਰੇਚਰ ਹੈ ਜਾਂ ਵਾਤਾਵਰਣ ਹੈ, ਉੱਥੇ ਕਹਿਰ ਮਚਾਉਂਦਾ। ਇਹ ਜਿਸ ਤਰਾਂ ਸਵਿਟਜ਼ਰਲੈਂਡ ਵਰਗੇ ਠੰਡੇ ਦੇਸ਼ 'ਚ ਫੈਲ ਰਿਹਾ ਹੈ, ਉਸੇ ਤਰਾਂ ਰੇਗਿਸਤਾਨੀ ਇਲਾਕਿਆਂ 'ਚ ਵੀ ਫੈਲ ਰਿਹਾ ਹੈ। ਜੇਕਰ ਇਹ ਕੁਦਰਤੀ ਹੁੰਦਾ ਅਤੇ ਠੰਡੀਆਂ ਥਾਂਵਾਂ 'ਤੇ ਫੈਲਦਾ ਤਾਂ ਗਰਮ ਥਾਂਵਾਂ 'ਤੇ ਜਾ ਕੇ ਦਮ ਤੋੜ ਦਿੰਦਾ।

ਵਾਇਰਸ 'ਤੇ 40 ਸਾਲਾਂ ਤੱਕ ਰਿਸਰਚ ਕੀਤੀ ਹੈ
ਉਨਾਂ ਨੇ ਕਿਹਾ,''ਮੈਂ ਜੀਵ, ਜੰਤੂ ਅਤੇ ਵਾਇਰਸ 'ਤੇ 40 ਸਾਲਾਂ ਤੱਕ ਰਿਸਰਚ ਕੀਤੀ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਵਾਇਰਸ ਕੁਦਰਤੀ ਨਹੀਂ ਹੈ। ਇਹ ਵਾਇਰਸ ਬਣਾਇਆ ਗਿਆ ਹੈ ਅਤੇ ਪੂਰੀ ਤਰਾਂ ਨਾਲ ਆਰਟੀਫੀਸ਼ੀਅਲ (ਨਕਲੀ) ਹੈ। ਚੀਨ ਦੀ ਲੈਬ 'ਚ ਮੈਂ 4 ਸਾਲਾਂ ਤੱਕ ਕੰਮ ਕੀਤਾ ਹੈ, ਉਸ ਲੈਬ ਦੇ ਸਾਰੇ ਸਟਾਫ ਨੂੰ ਮੈਂ ਪੂਰੀ ਤਰਾਂ ਜਾਣਦਾ ਹਾਂ। ਕੋਰੋਨਾ ਹਾਦਸੇ ਦੇ ਬਾਅਦ ਤੋਂ ਮੈਂ ਸਾਰਿਆਂ ਨੂੰ ਫੋਨ ਲਗਾ ਰਿਹਾ ਹਾਂ ਪਰ ਸਾਰੇ ਮੈਂਬਰਾਂ ਦੇ ਫੋਨ 3 ਮਹੀਨਿਆਂ ਤੋਂ ਬੰਦ ਆ ਰਹੇ ਹਨ। ਹੁਣ ਪਤਾ ਲੱਗ ਰਿਹਾ ਹੈ ਕਿ ਸਾਰੇ ਲੈਬ ਟੈਕਨੀਸ਼ੀਅਨਾਂ ਦੀ ਮੌਤ ਹੋ ਚੁਕੀ ਹੈ।''

ਚੀਨ ਝੂਠ ਬੋਲ ਰਿਹਾ ਹੈ
ਉਨਾਂ ਨੇ ਕਿਹਾ,''ਚੀਨ ਝੂਠ ਬੋਲ ਰਿਹਾ ਹੈ। ਮੇਰੀਆਂ ਗੱਲਾਂ ਸੱਚ ਹੋਣਗੀਆਂ, ਜੇਕਰ ਗਲਤ ਹੋਈਆਂ ਤਾਂ ਸਰਕਾਰ ਮੇਰਾ ਨੋਬੇਲ ਪੁਰਸਕਾਰ ਵਾਪਸ ਲੈ ਸਕਦੀ ਹੈ। ਮੈਂ ਅੱਜ ਤੱਕ ਦੀਆਂ ਆਪਣੀਆਂ ਸਾਰੀਆਂ ਜਾਣਕਾਰੀਆਂ ਅਤੇ ਰਿਸਰਚ ਦੇ ਆਧਾਰ ਤੇ ਇਹ 100 ਫੀਸਦੀ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਕੋਰੋਨਾ ਕੁਦਰਤੀ ਨਹੀਂ ਹੈ ਅਤੇ ਇਹ ਚਮਗਾਦੜ ਤੋਂ ਨਹੀਂ ਫੈਲਿਆ ਹੈ। ਇਹ ਚੀਨ ਨੇ ਬਣਾਇਆ ਹੈ। ਜੋ ਮੈਂ ਅੱਜ ਬੋਲ ਰਿਹਾ ਹਾਂ ਜੇਕਰ ਇਹ ਗੱਲ ਅੱਜ ਜਾਂ ਮੇਰੇ ਮਰਨ ਤੋਂ ਬਾਅਦ ਵੀ ਝੂਠੀ ਹੋਵੇ ਤਾਂ ਮੇਰਾ ਨੋਬੇਲ ਪੁਰਸਕਾਰ ਸਰਕਾਰ ਵਾਪਸ ਲੈ ਸਕਦੀ ਹੈ ਪਰ ਇਕ ਵਾਰ ਮੈਂ ਫਿਰ ਕਹਿ ਰਿਹਾ ਹਾਂ ਕਿ ਚੀਨ ਝੂਠ ਬੋਲ ਰਿਹਾ ਹੈ ਅਤੇ ਇਹ ਸੱਚਾਈ ਇਕ ਦਿਨ ਸਾਰਿਆਂ ਦੇ ਸਾਹਮਣੇ ਆਏਗੀ।''


author

DIsha

Content Editor

Related News