ਜਾਪਾਨ ਨੇ ਉੱਤਰੀ ਕੋਰੀਆ ਦੀਆਂ ਮਿਜ਼ਾਈਲਾਂ ਦੀ ਨਿਗਰਾਨੀ ਲਈ ਲਾਂਚ ਕੀਤਾ ਸੈਟੇਲਾਈਟ
Friday, Jan 12, 2024 - 02:38 PM (IST)
ਟੋਕੀਓ (ਭਾਸ਼ਾ)- ਜਾਪਾਨ ਨੇ ਉੱਤਰ ਕੋਰੀਆ ਵਿਚ ਫ਼ੌਜੀ ਟਿਕਾਣਿਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਅਤੇ ਕੁਦਰਤੀ ਆਫ਼ਤਾਂ 'ਤੇ ਜਵਾਬੀ ਕਾਰਵਾਈ ਵਿਚ ਸੁਧਾਰ ਕਰਨ ਦੇ ਮਿਸ਼ਨ ਤਹਿਤ ਸ਼ੁੱਕਰਵਾਰ ਨੂੰ ਸਰਕਾਰੀ ਖ਼ੁਫ਼ੀਆ ਸੈਟੇਲਾਈਟ ਨੂੰ ਲਿਜਾਣ ਵਾਲਾ ਇਕ ਰਾਕੇਟ ਲਾਂਚ ਕੀਤਾ। ਮਿਤਸੁਬਿਸ਼ੀ ਹੈਵੀ ਇੰਡਸਟਰੀਜ਼ ਲਿਮੀਟਡ ਵੱਲੋਂ ਲਾਂਚ ਐੱਚ2ਏ ਰਾਕੇਟ, ਆਪਣੀ ਫ਼ੌਜੀ ਸਮਰਥਾ ਨੂੰ ਤੇਜ਼ੀ ਨਾਲ ਵਧਾਉਣ ਲਈ ਟੋਕੀਓ ਦੇ ਜਾਸੂਸੀ ਯਤਨਾਂ ਦੇ ਹਿੱਸੇ ਦੇ ਰੂਪ ਵਿਚ ਆਪਟੀਕਲ ਸੈਟੇਲਾਈਟ ਨੂੰ ਲੈ ਕੇ ਦੱਖਣ-ਪੱਛਮੀ ਜਾਪਾਨ ਦੇ ਤਾਨੇਗਾਸ਼ਿਮਾ ਸਪੇਸ ਸੈਂਟਰ ਤੋਂ ਰਵਾਨਾ ਹੋਇਆ। ਸੈਟੇਲਾਈਟ ਖ਼ਰਾਬ ਮੌਸਮ ਵਿਚ ਵੀ ਤਸਵੀਰਾਂ ਲੈ ਸਕਦਾ ਹੈ।
ਇਹ ਵੀ ਪੜ੍ਹੋ: ਕੀ ਤੁਸੀਂ ਵੀ ਪੀਂਦੇ ਹੋ ਬੋਤਲਬੰਦ ਪਾਣੀ, ਅਧਿਐਨ 'ਚ ਹੋਇਆ ਇਹ ਖ਼ੁਲਾਸਾ
1988 ਵਿੱਚ ਉੱਤਰੀ ਕੋਰੀਆ ਦੀ ਇੱਕ ਮਿਜ਼ਾਈਲ ਦੇ ਜਾਪਾਨ ਉੱਪਰੋਂ ਉਡਾਣ ਭਰਨ ਤੋਂ ਬਾਅਦ ਜਾਪਾਨ ਨੇ ਖੁਫੀਆ ਜਾਣਕਾਰੀ ਇਕੱਠੀ ਕਰਨ ਵਾਲੇ ਸੈਟੇਲਾਈਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਅਤੇ ਇਸਦਾ ਉਦੇਸ਼ ਸੰਭਾਵੀ ਮਿਜ਼ਾਈਲ ਲਾਂਚ ਦਾ ਪਤਾ ਲਗਾਉਣ ਅਤੇ ਸ਼ੁਰੂਆਤੀ ਚੇਤਾਵਨੀ ਦੇਣ ਲਈ 10 ਸੈਟੇਲਾਈਟਾਂ ਦਾ ਇੱਕ ਨੈੱਟਵਰਕ ਸਥਾਪਤ ਕਰਨਾ ਹੈ। ਫੂਮੀਓ ਕਿਸ਼ਿਦਾ ਸਰਕਾਰ, 2022 ਵਿੱਚ ਅਪਣਾਈ ਗਈ ਆਪਣੀ ਰਾਸ਼ਟਰੀ ਸੁਰੱਖਿਆ ਰਣਨੀਤੀ ਦੇ ਤਹਿਤ ਅਮਰੀਕਾ ਵੱਲੋਂ ਬਣਾਈ ਗਈ ਟੋਮਹਾਕ ਅਤੇ ਹੋਰ ਕਰੂਜ਼ ਮਿਜ਼ਾਈਲਾਂ ਨੂੰ ਅਗਲੇ ਸਾਲ ਦੀ ਸ਼ੁਰੂਆਤ ਤੱਕ ਤਾਇਨਾਤ ਕਰਨ 'ਤੇ ਜ਼ੋਰ ਦੇ ਰਹੀ ਹੈ ਤਾਂ ਕਿ ਸਵੈ-ਰੱਖਿਆ ਦੀ ਨੀਤੀ ਤੋਂ ਅੱਗੇ ਵਧਦੇ ਹੋਏ ਉਹ ਮਾਰੂ ਸਮਰੱਥਾ ਹਾਸਲ ਕਰ ਸਕੇ। ਇਸ ਪਿੱਛੇ ਸਰਕਾਰ ਚੀਨ ਅਤੇ ਉੱਤਰੀ ਕੋਰੀਆ ਵੱਲੋਂ ਆਪਣੀ ਹਥਿਆਰਾਂ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਦਾ ਹਵਾਲਾ ਦੇ ਰਹੀ ਹੈ। ਪਿਛਲੇ ਸਾਲ ਨਵੇਂ ਰਾਕੇਟ ਦੀ ਪਹਿਲੀ ਟੈਸਟ ਉਡਾਣ ਫੇਲ ਹੋ ਗਈ ਸੀ।
ਇਹ ਵੀ ਪੜ੍ਹੋ: Indian ਪਾਸਪੋਰਟ ਦੀ ਵਧੀ ਤਾਕਤ, ਬਿਨਾਂ ਵੀਜ਼ਾ ਦੁਨੀਆ ਦੇ ਇਨ੍ਹਾਂ 62 ਦੇਸ਼ਾਂ 'ਚ ਜਾ ਸਕਦੇ ਹਨ ਭਾਰਤੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।