ਜਾਪਾਨ ''ਚ ਲੱਗੇ ਤੇਜ਼ ਭੂਚਾਲ ਦੇ ਝਟਕੇ

Monday, Nov 05, 2018 - 10:01 AM (IST)

ਟੋਕੀਓ(ਭਾਸ਼ਾ)— ਜਾਪਾਨ ਦੇ ਉੱਤਰੀ ਟਾਪੂ ਹੋਕਾਇਦੋ 'ਚ ਸੋਮਵਾਰ ਨੂੰ 5.9 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਨ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਭੂਚਾਲ ਦਾ ਕੇਂਦਰ ਸ਼ਿਬੇਤਸੂ ਤੋਂ 107 ਕਿਲੋਮੀਟਰ ਪੂਰਬੀ-ਉੱਤਰ 'ਚ 8 ਕਿਲੋਮੀਟਰ ਦੀ ਡੂੰਘਾਈ 'ਚ ਸੀ। ਇਸ ਤੋਂ ਪਹਿਲਾਂ ਸਤੰਬਰ 'ਚ ਹੋਕਾਇਦੋ 'ਚ 6.6 ਤੀਬਰਤਾ ਦਾ ਭੂਚਾਲ ਆਇਆ ਸੀ। ਜ਼ਮੀਨ ਖਿਸਕਣ ਕਾਰਨ ਕਈ ਘਰ ਢਹਿ ਗਏ। ਇਸ ਕਾਰਨ 40 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ। ਇਸੇ ਕਾਰਨ ਸੋਮਵਾਰ ਨੂੰ ਜਦ ਭੂਚਾਲ ਦੇ ਝਟਕੇ ਲੱਗੇ ਤਾਂ ਲੋਕ ਘਬਰਾ ਗਏ ਸਨ।


Related News