ਜਾਪਾਨ ਨੇ ਰੂਸ ਤੋਂ ਕਿਸ਼ਤੀ ਤੇ ਚਾਲਕ ਦਲ ਨੂੰ ਰਿਹਾਅ ਕਰਨ ਦੀ ਕੀਤੀ ਮੰਗ
Friday, Jun 04, 2021 - 02:43 PM (IST)
ਇੰਟਰਨੈਸ਼ਨਲ ਡੈਸਕ : ਜਾਪਾਨ ਦੇ ਵਿਦੇਸ਼ ਮੰਤਰਾਲੇ ਨੇ ਮੱਛੀ ਫੜਨ ਵਾਲੀ ਜਾਪਾਨੀ ਕਿਸ਼ਤੀ ਅਤੇ ਉਸ ਦੇ ਚਾਲਕ ਦਲ ਦੀ ਜਲਦ ਰਿਹਾਈ ਦੀ ਮੰਗ ਕੀਤੀ ਹੈ। ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀਮਿਤਸੁ ਮੋਤੇਗੀ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਰੂਸ ਨੇ ਦਾਅਵਾ ਕੀਤਾ ਹੈ ਕਿ ਜਾਪਾਨੀ ਕਿਸ਼ਤੀ ਉਸ ਦੇ ਵਿਸ਼ੇਸ਼ ਆਰਥਿਕ ਜ਼ੋਨ (ਈ. ਈ. ਜ਼ੈੱਡ.) ’ਚ ਦਾਖਲ ਹੋ ਗਈ ਸੀ, ਜਿਸ ਕਾਰਨ ਇਸ ਨੂੰ ਜ਼ਬਤ ਕਰ ਲਿਆ ਗਿਆ ਸੀ।
ਜਾਪਾਨ ਨੇ ਰੂਸ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਰੂਸੀ ਤੱਟ ਰੱਖਿਅਕ ਬਲ ਨੇ ਜਾਪਾਨੀ ਕਿਸ਼ਤੀ ‘ਏਈਹੋਮਾਰੂ’ ਨੂੰ ਪਿਛਲੇ ਹਫਤੇ ਓਖੋਤਸਕ ਸਾਗਰ ’ਚ ਸਖਾਲਿਨ ਟਾਪੂ ਤੋਂ ਜ਼ਬਤ ਕੀਤਾ ਸੀ। ਉਸ ਸਮੇਂ ਕਿਸ਼ਤੀ ਵਿਚ ਚਾਲਕ ਦਲ ਦੇ 14 ਮੈਂਬਰ ਸਵਾਰ ਸਨ। ਇਸ ਤੋਂ ਬਾਅਦ ਰੂਸ ਨੇ ਕਿਹਾ ਕਿ ਜਾਪਾਨੀ ਕਿਸ਼ਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਅਤੇ ਖਤਰਨਾਕ ਤਰੀਕੇ ਨਾਲ ਯੁੱਧ ਅਭਿਆਸ ਕੀਤਾ ਸੀ। ਸ਼੍ਰੀ ਮੋਤੇਗੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, “ਸਬੰਧਤ ਲੋਕਾਂ ਦੇ ਵਿਸ਼ਲੇਸ਼ਣ ਅਤੇ ਸਪੱਸ਼ਟੀਕਰਨ ਦੇ ਆਧਾਰ ’ਤੇ ਜਾਪਾਨ ਦਾ ਮੰਨਣਾ ਹੈ ਕਿ ਕਿਸ਼ਤੀ ਜਾਪਾਨੀ ਵਿਸ਼ੇਸ਼ ਆਰਥਿਕ ਜ਼ੋਨ ’ਚ ਹੀ ਮੱਛੀ ਫੜ ਰਹੀ ਸੀ। ਅਸੀਂ ਰੂਸ ਦੇ ਵਿਰੋਧ ਨੂੰ ਸਵੀਕਾਰ ਨਹੀਂ ਕਰ ਸਕਦੇ ਅਤੇ ਜਲਦ ਤੋਂ ਜਲਦ ਇਸ ਕਿਸ਼ਤੀ ਅਤੇ ਇਸ ਦੇ ਚਾਲਕ ਦਲ ਦੀ ਰਿਹਾਈ ਦੀ ਮੰਗ ਕਰਦੇ ਹਾਂ।