ਜਾਪਾਨ : 300 ਤੋਂ ਵੱਧ ਯਾਤਰੀਆਂ ਨੂੰ ਲਿਜਾ ਰਹੇ ਜਹਾਜ਼ ਨੂੰ ਲੱਗੀ ਅੱਗ, ਮਚੀ ਹਫੜਾ-ਦਫੜੀ

Tuesday, Jan 02, 2024 - 03:26 PM (IST)

ਟੋਕੀਓ (ਏਜੰਸੀ): ਜਾਪਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਟੋਕੀਓ ਦੇ ਹਨੇਡਾ ਹਵਾਈ ਅੱਡੇ ਦੇ ਰਨਵੇਅ 'ਤੇ ਉਤਰਨ ਤੋਂ ਬਾਅਦ ਇਕ ਜਹਾਜ਼ ਦੂਜੇ ਜਹਾਜ਼ ਨਾਲ ਟਕਰਾ ਗਿਆ, ਜਿਸ ਕਾਰਨ ਅੱਗ ਲੱਗ ਗਈ। NHK TV ਨੇ ਦੱਸਿਆ ਕਿ ਜਾਪਾਨ ਏਅਰਲਾਈਨਜ਼ ਦੀ ਉਡਾਣ JAL-516 'ਤੇ ਸਵਾਰ ਸਾਰੇ ਯਾਤਰੀ ਪੂਰੀ ਤਰ੍ਹਾਂ ਅੱਗ ਲੱਗਣ ਤੋਂ ਪਹਿਲਾਂ ਸੁਰੱਖਿਅਤ ਬਾਹਰ ਆ ਗਏ। ਮੰਨਿਆ ਜਾ ਰਿਹਾ ਹੈ ਕਿ ਜਹਾਜ਼ 'ਚ ਕੁੱਲ 379 ਲੋਕ ਸਵਾਰ ਸਨ। ਦੂਜੇ ਜਹਾਜ਼ ਨੂੰ ਚਲਾਉਣ ਵਾਲੇ ਜਾਪਾਨ ਕੋਸਟ ਗਾਰਡ ਨੇ ਕਿਹਾ ਕਿ ਉਸ ਦਾ ਪਾਇਲਟ ਤਾਂ ਬਚ ਗਿਆ ਪਰ ਚਾਲਕ ਦਲ ਦੇ ਪੰਜ ਮੈਂਬਰ ਲਾਪਤਾ ਹਨ।

ਜਾਣਕਾਰੀ ਮੁਤਾਬਕ 300 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੇ ਇੱਕ ਵੱਡੇ ਜਹਾਜ਼ ਵਿੱਚ ਧਮਾਕਾ ਹੋ ਗਿਆ। ਅੱਗ ਲੱਗਣ ਮਗਰੋਂ ਉੱਥੇ ਹਫੜਾ-ਦਫੜਾ ਮਚ ਗਈ। ਸਥਾਨਕ ਟੀਵੀ ਵੀਡੀਓ ਵਿੱਚ ਦਿਖਾਇਆ ਗਿਆ ਕਿ ਜਾਪਾਨ ਏਅਰਲਾਈਨਜ਼ ਦਾ ਇੱਕ ਜਹਾਜ਼ ਜਦੋਂ ਰਨਵੇ 'ਤੇ ਚੜ੍ਹ ਰਿਹਾ ਸੀ ਤਾਂ ਉਸ ਵਿਚ ਧਮਾਕੇ ਮਗਰੋਂ ਅੱਗ ਲੱਗ ਗਈ। ਅੱਗ ਫਿਰ ਵਿੰਗ ਦੇ ਆਲੇ ਦੁਆਲੇ ਦੇ ਖੇਤਰ ਵਿਚ ਵੀ ਫੈਲ ਗਈ।

PunjabKesari

ਇਸ ਤੋਂ ਬਾਅਦ ਹਵਾਈ ਅੱਡੇ 'ਤੇ ਐਮਰਜੈਂਸੀ ਲਗਾ ਦਿੱਤੀ ਗਈ। ਏਅਰਲਾਈਨ ਨੇ ਕਿਹਾ ਕਿ ਸਾਰੇ 379 ਯਾਤਰੀਆਂ ਅਤੇ ਚਾਲਕ ਦਲ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬਾਅਦ ਵਿੱਚ ਵੀਡੀਓ ਵਿੱਚ ਦਿਖਾਇਆ ਗਿਆ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਲਈ ਕੰਮ ਕਰ ਰਹੇ ਹਨ। ਇਹ ਤੁਰੰਤ ਸਪੱਸ਼ਟ ਨਹੀਂ ਸੀ ਕਿ ਕੀ ਹੋਇਆ ਸੀ ਜਾਂ ਇਸ ਹਾਦਸੇ ਵਿਚ ਕੋਈ ਜ਼ਖ਼ਮੀ ਹੋਇਆ ਹੈ ਜਾਂ ਨਹੀਂ।  NHK ਟੀਵੀ ਨੇ ਦੱਸਿਆ ਕਿ ਜਹਾਜ਼ JAL ਫਲਾਈਟ 516 ਸੀ, ਜੋ ਜਾਪਾਨ ਦੇ ਸ਼ਿਨ ਚਿਟੋਸ ਹਵਾਈ ਅੱਡੇ ਤੋਂ ਹਨੇਡਾ ਲਈ ਉੱਡਿਆ ਸੀ। ਹਨੇਡਾ ਜਾਪਾਨ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਹੈ, ਅਤੇ ਬਹੁਤ ਸਾਰੇ ਲੋਕ ਨਵੇਂ ਸਾਲ ਦੀਆਂ ਛੁੱਟੀਆਂ ਵਿੱਚ ਯਾਤਰਾ ਕਰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਵਿਕਟੋਰੀਆ 'ਚ ਤੂਫਾਨ ਦਾ ਕਹਿਰ, ਬਿਜਲੀ ਗੁੱਲ ਤੇ ਆਵਾਜਾਈ ਪ੍ਰਭਾਵਿਤ

PunjabKesari
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


Vandana

Content Editor

Related News