ਜਾਪਾਨ ਦੇ ਅਪ੍ਰਵਾਸੀ ਸੁਧਾਰ ਕੇਂਦਰ ''ਚ ਇਕ ਭਾਰਤੀ ਦੀ ਮੌਤ

Saturday, Apr 14, 2018 - 10:38 AM (IST)

ਟੋਕੀਓ(ਬਿਊਰੋ)— ਜਾਪਾਨ ਦੇ ਅਪ੍ਰਵਾਸੀ ਸੁਧਾਰ ਕੇਂਦਰ ਵਿਚ ਇਕ ਭਾਰਤੀ ਸ਼ਖਸ ਦੀ ਮੌਤ ਹੋ ਗਈ ਹੈ। ਸ਼ੁਰੂਆਤੀ ਜਾਂਚ ਤੋਂ ਅਜਿਹਾ ਲੱਗ ਰਿਹਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ। ਭਾਰਤੀ ਦੀ ਮੌਤ ਦੇ ਨਾਲ ਹੀ ਇਕ ਵਾਰ ਫਿਰ ਸੁਧਾਰ ਕੇਂਦਰਾਂ ਦੇ ਮੈਡੀਕਲ ਸਟੈਂਡਰਡ, ਸਿਹਤ ਸੇਵਾਵਾਂ ਅਤੇ ਬੰਦੀਆਂ ਦੀ ਨਿਗਰਾਨੀ ਅਤੇ ਮਾਨਸਿਕ ਸਿਹਤ ਦੇਖਭਾਲ ਦੀ ਆਲੋਚਨਾ ਸ਼ੁਰੂ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਅਪ੍ਰਵਾਸੀ ਸੁਧਾਰ ਕੇਂਦਰ ਵਿਚ ਗਾਰਡ ਨੇ ਦੇਖਿਆ ਕਿ ਭਾਰਤੀ ਸ਼ਖਸ ਜੋ ਲਗਭੱਗ 30 ਸਾਲ ਦਾ ਸੀ, ਉਹ ਸ਼ਾਵਰ ਵਾਲੇ ਕਮਰੇ ਵਿਚ ਡਿੱਗਿਆ ਹੋਇਆ ਸੀ ਅਤੇ ਉਸ ਦੇ ਗਲੇ ਵਿਚ ਤੋਲੀਆ ਲਪੇਟਿਆ ਹੋਇਟਾ ਸੀ। ਪੂਰਬੀ ਜਾਪਾਨ ਵਿਚ ਸਥਿਤ ਇਕ ਇਮੀਗ੍ਰੇਸ਼ਨ ਕੇਂਦਰ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਜਦੋਂ ਗਾਰਡ ਨੇ ਭਾਰਤੀ ਸ਼ਖਸ ਨੂੰ ਇਸ ਸਥਿਤੀ ਵਿਚ ਦੇਖਿਆ ਤਾਂ ਸਭ ਤੋਂ ਪਹਿਲਾਂ ਉਸ ਦੇ ਸਾਹ ਦੀ ਜਾਂਚ ਕੀਤੀ ਗਈ। ਹਸਪਤਾਲ ਲਿਜਾਉਣ ਤੋਂ ਪਹਿਲਾਂ ਕਈ ਵਾਰ ਉਸ ਨੂੰ ਸੀਪੀਆਰ ਦਿੱਤੀ ਗਈ। ਫਿਰ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਦੱਸਿਆ ਕਿ ਇਸ ਸ਼ਖਸ ਦੀ ਮੌਤ ਇਕ ਘੰਟਾ ਪਹਿਲਾਂ ਹੀ ਹੋ ਚੁੱਕੀ ਹੈ।
ਹਾਲਾਂਕਿ ਇਸ ਭਾਰਤੀ ਸ਼ਖਸ ਦੀ ਮੌਤ ਕਿਵੇਂ ਹੋਈ, ਇਸ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਸਿਰਫ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਨੇ ਖੁਦਕੁਸ਼ੀ ਕੀਤੀ ਹੋਵੇਗੀ। ਕੇਂਦਰ ਨੇ ਇਸ ਸ਼ਖਸ ਦੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਅਜੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਪ੍ਰਵਾਸੀ ਬੰਦੀਆਂ ਲਈ ਕੰਮ ਕਰਨ ਵਾਲੀ ਇਕ ਸਮਾਜਿਕ ਵਰਕਰ ਨੇ ਦੱਸਿਆ ਕਿ ਮਾਰੇ ਗਏ ਸ਼ਖਸ ਨੂੰ 10 ਮਹੀਨੇ ਪਹਿਲਾਂ ਹਿਰਾਸਤ ਵਿਚ ਲਿਆ ਗਿਆ ਸੀ। ਹਾਲਾਂਕਿ ਕੇਂਦਰ ਨੇ ਮਾਰੇ ਗਏ ਸ਼ਖਸ ਦੇ ਬਾਰੇ ਵਿਚ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਅਪ੍ਰਾਸੀ ਸੁਧਾਰ ਗ੍ਰਹਿ ਵਿਚ ਕਿਸੇ ਸ਼ਖਸ ਦੀ ਮੌਤ ਹੋਈ ਹੋਵੇ। ਜਾਪਾਨ ਦੀ ਇਮੀਗ੍ਰੇਸ਼ਨ ਰੋਕਥਾਮ ਕੇਂਦਰਾਂ ਵਿਚ 2006 ਤੋਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ।


Related News