ਜਲੰਧਰ ਦੀ ਪ੍ਰਭਲੀਨ ਦਾ ਕੈਨੇਡਾ ਵਿਚ ਕਤਲ

Sunday, Nov 24, 2019 - 05:12 PM (IST)

ਜਲੰਧਰ ਦੀ ਪ੍ਰਭਲੀਨ ਦਾ ਕੈਨੇਡਾ ਵਿਚ ਕਤਲ

ਸਰੀ/ਜਲੰਧਰ (ਕਮਲੇਸ਼)- ਲਾਂਬੜਾ ਥਾਣੇ ਵਿਚ ਆਉਂਦੇ ਪਿੰਡ ਚਿੱਟੀ ਦੀ ਰਹਿਣ ਵਾਲੀ ਪ੍ਰਭਲੀਨ ਦੀ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਪ੍ਰਭਲੀਨ ਦੇ ਪਿਤਾ ਗੁਰਦਿਆਲ ਸਿੰਘ ਦਾ ਕਹਿਣਾ ਹੇ ਕਿ ਉਨ੍ਹਾਂ ਦੀ ਧੀ 2016 ਵਿਚ ਕੈਨੇਡਾ ਸਟੱਡੀ ਵੀਜ਼ਾ ਉੱਤੇ ਗਈ ਸੀ। ਉਸ ਦੀ ਸਟੱਡੀ ਖਤਮ ਹੋ ਚੁੱਕੀ ਸੀ ਤੇ ਹੁਣ ਉਹ ਉਥੇ ਕੰਮ ਕਰ ਰਹੀ ਸੀ। ਅੱਜ ਸਵੇਰੇ ਕੈਨੇਡਾ ਪੁਲਸ ਨੇ ਉਨ੍ਹਾਂ ਨੂੰ ਫੋਨ ਉੱਤੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਕਤਲ ਹੋ ਗਿਆ ਹੈ। ਕਤਲ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। 


author

Baljit Singh

Content Editor

Related News