ਜੈਸ਼ੰਕਰ ਨੇ ਓਮਾਨ ਦੇ ਆਪਣੇ ਹਮਰੁਤਬਾ ਨਾਲ ਵਪਾਰ, ਨਿਵੇਸ਼ ਅਤੇ ਊਰਜਾ ਸਹਿਯੋਗ ''ਤੇ ਕੀਤੀ ਚਰਚਾ
Sunday, Feb 16, 2025 - 05:29 PM (IST)

ਮਸਕਟ (ਏਜੰਸੀ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਆਪਣੇ ਓਮਾਨ ਦੇ ਹਮਰੁਤਬਾ ਬਦਰ ਅਲਬੂਸੈਦੀ ਨਾਲ ਵਪਾਰ, ਨਿਵੇਸ਼ ਅਤੇ ਊਰਜਾ ਸੁਰੱਖਿਆ ਵਿੱਚ ਦੁਵੱਲੇ ਸਹਿਯੋਗ 'ਤੇ ਵਿਆਪਕ ਗੱਲਬਾਤ ਕੀਤੀ। ਜੈਸ਼ੰਕਰ 8ਵੇਂ ਹਿੰਦ ਮਹਾਸਾਗਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਓਮਾਨ ਦੀ ਰਾਜਧਾਨੀ ਮਸਕਟ ਪਹੁੰਚੇ ਹਨ। ਜੈਸ਼ੰਕਰ ਨੇ 'ਐਕਸ' 'ਤੇ ਪੋਸਟ ਕੀਤਾ, "ਅੱਜ ਸਵੇਰੇ ਓਮਾਨ ਦੇ ਵਿਦੇਸ਼ ਮੰਤਰੀ ਬਦਰ ਅਲਬੁਸੈਦੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। (ਮੈਂ) 8ਵੇਂ ਹਿੰਦ ਮਹਾਸਾਗਰ ਸੰਮੇਲਨ ਦੀ ਸਫਲਤਾਪੂਰਵਕ ਮੇਜ਼ਬਾਨੀ ਲਈ ਉਨ੍ਹਾਂ ਦੇ ਨਿੱਜੀ ਯਤਨਾਂ ਦੀ ਸ਼ਲਾਘਾ ਕਰਦਾ ਹਾਂ।"
ਇਹ ਵੀ ਪੜ੍ਹੋ: ਤੇਰਾ ਸਾਥ ਨਾ ਛੋੜੇਂਗੇ! ਬ੍ਰਾਜ਼ੀਲ ਦੇ ਇਸ ਜੋੜੇ ਨੇ ਬਣਾਇਆ ਸਭ ਤੋਂ ਲੰਬੇ ਵਿਆਹ ਦਾ ਰਿਕਾਰਡ
ਉਨ੍ਹਾਂ ਲਿਖਿਆ, "ਅਸੀਂ ਵਪਾਰ, ਨਿਵੇਸ਼ ਅਤੇ ਊਰਜਾ ਵਿੱਚ ਆਪਸੀ ਸਹਿਯੋਗ 'ਤੇ ਵਿਆਪਕ ਚਰਚਾ ਕੀਤੀ।" ਦੋਵਾਂ ਆਗੂਆਂ ਨੇ ਕੂਟਨੀਤਕ ਸਬੰਧਾਂ ਦੀ 70ਵੀਂ ਵਰ੍ਹੇਗੰਢ 'ਤੇ ਸਾਂਝੇ ਤੌਰ 'ਤੇ ਇੱਕ ਲੋਗੋ ਜਾਰੀ ਕੀਤਾ। ਉਨ੍ਹਾਂ ਨੇ ਸਾਂਝੇ ਤੌਰ 'ਤੇ 'ਮਾਂਡਵੀ ਟੂ ਮਸਕਟ: ਇੰਡੀਅਨ ਕਮਿਊਨਿਟੀ ਐਂਡ ਸ਼ੇਅਰਡ ਹਿਸਟਰੀ ਆਫ਼ ਇੰਡੀਆ ਐਂਡ ਓਮਾਨ' ਨਾਮਕ ਇੱਕ ਕਿਤਾਬ ਵੀ ਜਾਰੀ ਕੀਤੀ। ਓਮਾਨ ਸਰਕਾਰ ਦਾ ਕਹਿਣਾ ਹੈ ਕਿ ਅਗਸਤ 2024 ਵਿੱਚ ਉਸਦੇ ਦੇਸ਼ ਵਿੱਚ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ਲਗਭਗ 664,783 ਹੈ।
ਇਹ ਵੀ ਪੜ੍ਹੋ: ਟੂਰਿਜ਼ਮ ਮੇਲੇ ਦਾ ਉਦਘਾਟਨ ਕਰਦੇ ਸਮੇਂ ਵਾਪਰਿਆ ਹਾਦਸਾ, ਬੂਰੀ ਤਰ੍ਹਾਂ ਝੁਲਸੇ ਡਿਪਟੀ PM
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8