ਦੀਵਾਲੀ ਮੌਕੇ ਦੁਬਈ ''ਚ ਪਟਾਕੇ ਵੇਚਣ ਵਾਲੇ ਰਹਿਣ ਸਾਵਧਾਨ!

Saturday, Oct 26, 2019 - 05:15 PM (IST)

ਦੀਵਾਲੀ ਮੌਕੇ ਦੁਬਈ ''ਚ ਪਟਾਕੇ ਵੇਚਣ ਵਾਲੇ ਰਹਿਣ ਸਾਵਧਾਨ!

ਦੁਬਈ— ਦੁਬਈ 'ਚ ਪਟਾਕਿਆਂ ਦੀ ਗੈਰ-ਕਾਨੂੰਨੀ ਵਿਕਰੀ 'ਤੇ ਰੋਕ ਲਾਉਣ ਦੀ ਪਹਿਲ ਦੇ ਤਹਿਤ ਦੀਵਾਲੀ ਮੌਕੇ ਕਿਸੇ ਵੀ ਵਿਅਕਤੀ ਦੇ ਪਟਾਕੇ ਵੇਚਦੇ ਫੜੇ ਜਾਣ 'ਤੇ ਉਸ ਨੂੰ ਤਿੰਨ ਮਹੀਨੇ ਦੀ ਕੈਦ ਜਾਂ ਜੁਰਮਾਨਾ ਹੋ ਸਕਦਾ ਹੈ। ਖਲੀਜ਼ ਟਾਈਮਸ ਦੀ ਖਬਰ ਮੁਤਾਬਕ ਜੁਰਮਾਨੇ ਦੀ ਰਾਸ਼ੀ 5 ਹਜ਼ਾਰ ਦਿਰਹਮ ਤੈਅ ਕੀਤੀ ਗਈ ਹੈ। ਪਿਛਲੇ ਕੁਝ ਸਾਲਾਂ ਤੋਂ ਦੁਬਈ ਨਗਰ ਪਾਲਿਕਾ ਇਸ ਤਿਓਹਾਰ ਦੇ ਦੌਰਾਨ ਪਟਾਕਿਆਂ ਦੀ ਗੈਰ-ਕਾਨੂੰਨੀ ਵਿਕਰੀ 'ਤੇ ਸਖਤੀ ਕਰ ਰਹੀ ਹੈ।

ਅਖਬਾਰ ਮੁਤਾਬਕ ਦੁਬਈ ਪੁਲਸ ਦਾ ਕਹਿਣਾ ਹੈ ਕਿ ਲੋਕਾਂ ਦੇ ਵਿਚਾਲੇ ਜਾਗਰੂਕਤਾ ਮੁਹਿੰਮ ਦੇ ਨਤੀਜੇ ਵਜੋਂ ਇਸ 'ਚ ਬਹੁਤ ਹੱਦ ਤੱਕ ਰੋਕ ਲੱਗੀ ਹੈ। ਕੋਈ ਵੀ ਪ੍ਰੋਗਰਾਮ ਕਰਨ ਵਾਲਿਆਂ ਨੂੰ ਪਟਾਕਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਦੁਬਈ ਪੁਲਸ ਤੇ ਦੁਬਈ ਨਗਰਪਾਲਿਕਾ ਤੋਂ ਮਨਜ਼ੂਰੀ ਲੈਣੀ ਪਵੇਗੀ। ਅਤੀਤ 'ਚ ਅਜਿਹੇ ਮਾਮਲੇ ਉਦੋਂ ਸਾਹਮਣੇ ਆਏ ਜਦੋਂ ਪਟਾਕਿਆਂ ਦਾ ਢੇਰ ਰੱਖਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸਾਲ 2015 'ਚ ਪੁਲਸ ਨੇ 23 ਟਨ ਪਟਾਕੇ ਜ਼ਬਤ ਕੀਤੇ ਸਨ ਜਦਕਿ 2014 'ਚ 28 ਟਨ ਪਟਾਕੇ ਜ਼ਬਤ ਕੀਤੇ ਗਏ ਸਨ।


author

Baljit Singh

Content Editor

Related News