ਕੀ ਪੌੜੀਆਂ ਤੋਂ ਡਿੱਗੀ ਸੀ ਇਵਾਨਾ? ਟਰੰਪ ਦੀ ਪਤਨੀ ਦੀ ਮੌਤ ਦਾ ਕਾਰਨ ਆਇਆ ਸਾਹਮਣੇ
Saturday, Jul 16, 2022 - 05:26 PM (IST)
ਨਿਊਯਾਰਕ (ਏਜੰਸੀ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦੀ ਮੌਤ ਸਰੀਰ ‘ਤੇ ਸੱਟਾਂ ਲੱਗਣ ਕਾਰਨ ਅਚਾਨਕ ਹੋਈ। ਨਿਊਯਾਰਕ ਸਿਟੀ ਮੈਡੀਕਲ ਐਗਜ਼ਾਮੀਨਰ ਦਫ਼ਤਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਵੀਰਵਾਰ ਨੂੰ ਕਿਹਾ ਸੀ ਕਿ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਉਨ੍ਹਾਂ ਦੀ ਮੌਤ ਪੌੜੀਆਂ ਤੋਂ ਡਿੱਗਣ ਨਾਲ ਹੋਈ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਔਰਤਾਂ ਨੂੰ ਮੁੜ ਮਿਲ ਸਕਦੈ ਗਰਭਪਾਤ ਦਾ ਅਧਿਕਾਰ, ਹੇਠਲੇ ਸਦਨ ਵੱਲੋਂ ਬਿੱਲ ਨੂੰ ਮਨਜ਼ੂਰੀ
ਮੈਡੀਕਲ ਜਾਂਚਕਰਤਾ ਦੀ ਸੰਖੇਪ ਰਿਪੋਰਟ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਹਾਦਸਾ ਕਦੋਂ ਹੋਇਆ। ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਇਵਾਨਾ ਦਾ ਮੈਨਹਟਨ ਦੇ ਅੱਪਰ ਈਸਟ ਸਾਈਡ ਵਿਚ ਸੈਂਟਰਲ ਪਾਰਕ ਨੇੜੇ ਉਨ੍ਹਾਂ ਦੇ ਘਰ 'ਚ ਦਿਹਾਂਤ ਹੋ ਗਿਆ। ਉਹ 73 ਸਾਲਾਂ ਦੀ ਸੀ। ਟਰੰਪ ਜੋੜਾ 1980 ਦੇ ਦਹਾਕੇ ਵਿੱਚ ਨਿਊਯਾਰਕ ਵਿੱਚ ਪ੍ਰਭਾਵਸ਼ਾਲੀ ਜੋੜਾ ਸੀ। ਹਾਲਾਂਕਿ, ਬਾਅਦ ਵਿੱਚ ਜੋੜੇ ਨੇ ਤਲਾਕ ਲੈ ਲਿਆ ਸੀ, ਜਿਸ ਤੋਂ ਬਾਅਦ ਡੋਨਾਲਡ ਟਰੰਪ ਨੇ ਮਾਰਲਾ ਮੈਪਲਸ ਨਾਲ ਵਿਆਹ ਕਰਵਾ ਲਿਆ ਸੀ।
ਇਹ ਵੀ ਪੜ੍ਹੋ: ਸਪੇਨ 'ਚ ਲੂ ਲੱਗਣ ਕਾਰਨ 84 ਲੋਕਾਂ ਦੀ ਮੌਤ
ਹਾਲ ਹੀ ਦੇ ਸਾਲਾਂ ਵਿੱਚ ਇਵਾਨਾ ਟਰੰਪ ਦੇ ਆਪਣੇ ਸਾਬਕਾ ਪਤੀ ਨਾਲ ਸਬੰਧ ਸੁਧਰੇ ਸਨ। ਉਨ੍ਹਾ ਨੇ 2017 ਦੀ ਇੱਕ ਕਿਤਾਬ ਵਿੱਚ ਲਿਖਿਆ ਸੀ ਕਿ ਉਹ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਗੱਲ ਕਰਦੇ ਹਨ। ਇਵਾਨਾ ਨੇ 2016 ਵਿੱਚ ਨਿਊਯਾਰਕ ਪੋਸਟ ਨੂੰ ਦੱਸਿਆ ਸੀ ਕਿ ਉਹ ਸਾਬਕਾ ਰਾਸ਼ਟਰਪਤੀ ਦੀ ਸਮਰਥਕ ਅਤੇ ਸਲਾਹਕਾਰ ਦੋਵੇਂ ਹੈ। ਇਵਾਨਾ ਦਾ ਜਨਮ 1949 ਵਿੱਚ ਚੈੱਕ ਗਣਰਾਜ ਦੇ ਚੈਕੋਸਲੋਵਾਕ ਸ਼ਹਿਰ ਵਿੱਚ ਹੋਇਆ ਸੀ। ਉਨ੍ਹਾਂ ਨੇ 1977 ਵਿੱਚ ਟਰੰਪ ਨਾਲ ਵਿਆਹ ਕੀਤਾ ਸੀ।
ਇਹ ਵੀ ਪੜ੍ਹੋ: ਪੈਟਰੋਲ 18 ਰੁਪਏ ਤੇ ਡੀਜ਼ਲ 40 ਰੁਪਏ ਹੋਇਆ ਸਸਤਾ, ਇਸ ਦੇਸ਼ ਦੇ PM ਨੇ ਕੀਤਾ ਐਲਾਨ