ਸਿੱਖ ਕਮਿਊਨਿਟੀ ਵੱਲੋਂ ਸਿੱਖੀ ਸੇਵਾ ਸੁਸਾਇਟੀ ਦੇ ਸਿੰਘ ਨੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

04/15/2020 12:49:44 PM

ਰੋਮ(ਕੈਂਥ): ਇਟਲੀ ਵਿੱਚ ਕੋਵਿਡ-19 ਬਿਮਾਰੀ ਨੇ ਜਿਸ ਤਰ੍ਹਾਂ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀ ਨੂੰ 2 ਮਹੀਨਿਆਂ ਵਿੱਚ ਹੀ ਬਹੁਤ ਹੀ ਬੇਦਰਦੀ ਨਾਲ ਖਤਮ ਕੀਤਾ ਹੈ ਉਸ ਬਰਬਾਦੀ ਨੂੰ ਦੇਖ ਇਟਲੀ ਨੂੰ ਪਿਆਰ ਕਰਨ ਵਾਲਾ ਹਰ ਇਨਸਾਨ ਕੁਰਲਾ ਉੱਠਿਆ ਹੈ।ਇਟਲੀ ਨੂੰ ਇਸ ਦੁੱਖ ਦੀ ਘੜੀ ਵਿੱਚੋ ਉਭਾਰਨ, ਕੋਰੋਨਾ ਦੇ ਕਹਿਰ ਨੂੰ ਰੋਕਣ ਅਤੇ ਬੇਵਕਤੀ ਮੌਤ ਮਰੇ ਨਾਗਰਿਕਾਂ ਲਈ ਇਮਿਲੀਆ ਰੋਮਾਨਾ ਸੂਬੇ ਦੇ ਮਾਨਤੋਵਾ ਜ਼ਿਲ੍ਹੇ ਅਧੀਨ ਆਉਂਦੇ ਸਹਿਰ ਕਾਰਪੀ ਦੀ ਨਗਰ ਕੌਂਸਲ ਵੱਲੋਂ ਇਲਾਕੇ ਵਿੱਚ ਰਹਿਣ ਬਸੇਰਾ ਕਰਦੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਅਪੀਲ ਕਰੇ ਇੱਕ ਸਧਾਰਨ ਤੇ ਸੰਖੇਪ ਜਿਹੇ ਸਮਾਗਮ ਵਿੱਚ ਆਪਣੇ ਵੱਲੋਂ ਅਰਦਾਸ ਬੇਨਤੀ ਕਰਨ ਲਈ ਗੁਜ਼ਾਰਿਸ ਕੀਤੀ ਗਈ, ਜਿਸ ਵਿੱਚ ਹੋਰ ਧਰਮਾਂ ਦੇ ਨੁਮਾਇੰਦਿਆਂ ਦੇ ਨਾਲ-ਨਾਲ ਸਿੱਖ ਧਰਮ ਵਲੋਂ ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਸਿੰਘਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

ਕਾਰਪੀ ਸ਼ਹਿਰ ਦੇ ਮੁੱਖ ਚੌਂਕ ਵਿੱਚ ਕੋਰੋਨਾ ਸੰਕਟ ਦੇ ਮੱਦੇ ਨਜ਼ਰ ਹੋਏ ਇਸ ਅਰਦਾਸ ਸਮਾਰੋਹ ਵਿੱਚ ਆਏ ਸਭ ਨੁਮਾਇੰਦਿਆਂ ਨੇ ਆਪਸੀ ਦੂਰੀ ਦਾ ਵਿਸ਼ੇਸ਼ ਖਿਆਲ ਰੱਖਿਆ।ਇਸ ਸਮਾਰੋਹ ਵਿੱਚ ਸਿੱਖ ਕਮਿਊਨਿਟੀ ਵੱਲੋਂ ਸਿੰਘ ਭਾਈ ਰੂਪ ਸਿੰਘ ਨੇ ਗੁਰੂ ਸਾਹਿਬ ਨੂੰ ਯਾਦ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਆਗੂ ਭਾਈ ਜਗਜੀਤ ਸਿੰਘ ਨੇ ਪ੍ਰੈੱਸ ਨੂੰਜਾਣਕਾਰੀ ਦਿੰਦਿਆਂ ਕਿਹਾ ਕਿ ਨਗਰ ਕੌਂਸਲ ਕਾਰਪੀ ਵੱਲੋਂ ਉਹਨਾਂ ਦੀ ਸੰਸਥਾ ਨੂੰ ਇੱਕ ਈਮੇਲ ਦੁਆਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ।


Vandana

Content Editor

Related News