ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਵਿਸ਼ੇਸ਼ ਜ਼ੂਮ ਕਾਨਫਰੰਸ 28 ਫ਼ਰਵਰੀ ਨੂੰ
Tuesday, Feb 23, 2021 - 02:59 PM (IST)
ਰੋਮ (ਕੈਂਥ): ਦੁਨੀਆ ਵਿੱਚ ਪਿਛਲੇ ਲੰਬੇ ਸਮੇਂ ਤੋਂ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਦੀਵਾ ਰੌਸ਼ਨ ਕਰ ਰਹੀ ਇਟਲੀ ਦੀ ਸਿਰਮੌਰ ਮਿਸ਼ਨਰੀ ਸੰਸਥਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ (ਰਜਿ:) ਵੱਲੋਂ ਕੋਵਿਡ-19 ਦੇ ਮੱਦੇ ਨਜ਼ਰ ਇਸ ਵਾਰ ਸਤਿਗੁਰੂ ਲਈ ਰਵਿਦਾਸ ਮਹਾਰਾਜ ਜੀ ਦੇ 644ਵੇਂ ਆਗਮਨ ਪੁਰਬ ਮੌਕੇ ਗੁਰੂ ਸਾਹਿਬ ਦੇ ਰਾਜ ਸੱਤਾ ਉਪੱਰ ਕਬਜ਼ਾ ਕਰਨ ਦੇ 600 ਸਾਲਾਂ ਤੋਂ ਅਧੂਰੇ ਸੁਪਨੇ ਨੂੰ ਪੂਰਾ ਕਰਨ ਤੇ ਬਿਖਰੇ ਸਮਾਜ ਨੂੰ ਲਾਮਬੰਦ ਕਰਨ ਹਿੱਤ ਵਿਸ਼ੇਸ ਜ਼ੂਮ ਕਾਨਫਰੰਸ ਆਨ ਲਾਈਨ 28 ਫਰਵਰੀ ਦਿਨ ਐਤਵਾਰ 2021 ਭਾਰਤੀ ਸਮਾਂ ਸ਼ਾਮ 7:30 ਤੇ ਇਟਲੀ ਦੇ ਸ਼ਾਮ 3 ਵਜੇ ਇਟਲੀ ਦੀਆਂ ਸਮੂਹ ਗੁਰੂ ਰਵਿਦਾਸ ਸਭਾਵਾਂ ਤੇ ਯੂਰਪ ਨਾਲ ਮਿਲ ਕੇ ਕਰਵਾਈ ਜਾ ਰਹੀ ਹੈ।
ਇਹ ਜਾਣਕਾਰੀ ਐਸੋਸੀਏਸ਼ਨ ਪ੍ਰਧਾਨ ਕੈਲਾਸ਼ ਬੰਗੜ ਹੁਰਾਂ ਨੇ ਦਿੰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਦਾ ਹੀ ਸਮਾਜ ਵਿੱਚ ਗ਼ੈਰ ਬਰਾਬਰਤਾ ਤੇ ਭੇਦ-ਭਾਵ ਦੇ ਵਿਰੁੱਧ ਆਵਾਜ਼ ਬੁਲੰਦ ਕੀਤਾ ਉਹਨਾਂ ਸਾਨੂੰ ਸਭ ਨੂੰ ਕਿਸੇ ਹੋਰ ਦੀ ਗ਼ੁਲਾਮੀ ਕਰਨ ਤੋਂ ਮਨ੍ਹਾਂ ਕੀਤਾ ਸੀ ਕਿਉਂਕਿ ਗ਼ੁਲਾਮ ਦਾ ਕੋਈ ਸੁੱਖ ਸਨਮਾਨ ਨਹੀਂ, ਉਸ ਨੂੰ ਪੈਰ ਪੈਰ 'ਤੇ ਅਪਮਾਨਿਤ ਕੀਤਾ ਜਾਂਦਾ ਹੈ।ਸਾਡੇ ਉੱਤੇ ਥੋਪੀ ਹੋਈ ਗ਼ੁਲਾਮੀ ਨੂੰ ਸਾਨੂੰ ਗਲੋਂ ਲਾਹੁਣਾ ਚਾਹੀਦਾ ਅਤੇ ਆਪਣਾ ਰਾਜ ਲੈਣਾ ਚਾਹੀਦਾ ਹੈ।ਇਹ ਗੱਲਾਂ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਵੀ ਆਖੀਆਂ।ਗੁਰੂ ਸਾਹਿਬ ਨੇ ਨਾਲ ਹੀ ਸਾਨੂੰ ਬੇਗ਼ਮਪੁਰਾ ਬਸਾਉਣ ਲਈ ਕਿਹਾ ਸੀ, ਜੋਕਿ ਨਾਬਰਾਬਰੀ ਤੇ ਗੈਰਮਾਨਵੀ ਜਾਤਪਾਤ ਦੇ ਵਿਰੁੱਧ ਸਮਾਨਤਾ ਅਧਾਰਤ ਸਵੈਰਾਜ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ : 62 ਸਾਲਾ ਸਾਂਸਦ ਨੇ 14 ਸਾਲਾ ਬੱਚੀ ਨਾਲ ਕੀਤਾ ਵਿਆਹ, ਜਾਂਚ ਦੇ ਆਦੇਸ਼ ਜਾਰੀ
ਗੁਰੂ ਸਾਹਿਬ ਦੇ ਇਸ ਸੰਕਲਪ ਨੂੰ ਸਮਰਪਿਤ ਇਸ ਯੂਮ ਕਾਨਫਰੰਸ ਨਾਲ ਜੁੜਨ ਲਈ ਸਭ ਗੁਰੂ ਦੇ ਪਿਆਰਿਆਂ ਅਤੇ ਬੇਗ਼ਮਪੁਰਾ ਵਸਾਉਣ ਦੇ ਚਾਹਵਾਨਾਂ ਨੂੰ ਸਭਾ ਵੱਲੋਂ ਅਪੀਲ ਹੈ ਆਓ ਸਤਿਗੁਰਾਂ ਦੇ ਪ੍ਰਕਾਸ਼ ਉਤਸਵ ਨੂੰ ਰਲ ਕੇ ਮਨਾਈਏ ਅਤੇ ਬੇਗ਼ਮਪੁਰੇ ਦੇ ਸੰਕਲਪ ਵਿਚ ਹਿੱਸਾ ਪਾਈਐ।ਇਸ ਕਾਨਫਰੰਸ ਵਿੱਚ ਵਿਸ਼ੇਸ਼ ਮਹਿਮਾਨ ਵਜੋ ਸਮਾਜ ਦੀ ਮਹਾਨ ਸ਼ਖ਼ਸੀਅਤ ਸੰਤ ਕ੍ਰਿਸ਼ਨ ਨਾਥ ਚਹੇੜੂ ਵਾਲੇ ਤੇ ਮੁੱਖ ਮਹਿਮਾਨ ਵਜੋ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਸ਼ਮੂਲੀਅਤ ਕਰਨਗੇ।