ਦੁਖਦ ਖਬਰ: ਇਟਲੀ ''ਚ ਇਕ ਹੋਰ ਪੰਜਾਬੀ ਨੇ ਤੋੜਿਆ ਦਮ
Friday, Oct 02, 2020 - 06:31 PM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਪਿੰਡ ਗੁਰਲਾਗੋ ਵਿੱਚ ਇੱਕ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ 1993 ਤੋਂ ਇਟਲੀ ਵਿੱਚ ਰਹਿ ਰਿਹਾ ਸੀ ਅਤੇ ਚੰਗਾ ਮਿਲਣਸਾਰ ਵਿਅਕਤੀ ਸੀ।
ਮਰਹੂਮ ਕਮਲ ਹੰਸ਼ ਜੀ ਜਲੰਧਰ ਦੇ ਰਹਿਣ ਵਾਲੇ ਸਨ ਅਤੇ ਪਿਛਲੇ ਕਈ ਸਾਲਾਂ ਤੋਂ ਇਟਲੀ ਦੇ ਜ਼ਿਲ੍ਹਾ ਬੈਰਗਾਮੋ ਵਿੱਚ ਰਹਿ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਸਨ। ਕਮਲ ਹੰਸ ਦੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਹੋਈ ਮੌਤ ਨੂੰ ਭਾਰਤੀ ਕਮਿਊਨਿਟੀ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦੇ ਹੋਏ ਉੱਘੇ ਸਮਾਜ ਸੇਵੀ, ਸੁਰਜੀਤ ਸਿੰਘ ਜੌਹਲ, ਦਲਜੀਤ ਜੱਗੀ, ਪਾਲ ਜੰਡੂਸਿੰਘਾ, ਜਗਤਾਰ ਇੰਡੀਅਨ ਸ਼ੌਪ, ਸਾਬੀ, ਰਣਜੀਤ ਗਰੇਵਾਲ ਅਤੇ ਹੋਰਨਾਂ ਵਲੋਂ ਗਹਿਰੇ ਦੁੱਖ ਪ੍ਰਗਟ ਕੀਤਾ ਗਿਆ। ਮ੍ਰਿਤਕ ਆਪਣੇ ਪਿੱਛੇ ਧਰਮ ਪਤਨੀ ਨੂੰ ਛੱਡਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ।