ਕੋਰੋਨਾਵਾਇਰਸ ਨਾਲ ਇਟਲੀ ''ਚ ਪਹਿਲੇ ਭਾਰਤੀ ਦੀ ਮੌਤ

Friday, Mar 20, 2020 - 06:02 PM (IST)

ਕੋਰੋਨਾਵਾਇਰਸ ਨਾਲ ਇਟਲੀ ''ਚ ਪਹਿਲੇ ਭਾਰਤੀ ਦੀ ਮੌਤ

ਮਿਲਾਨ/ਇਟਲੀ (ਸਾਬੀ ਚੀਨੀਆ): ਚੀਨ ਨੂੰ ਪਿੱਛੇ ਛੱਡ ਕੇ ਇਟਲੀ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ ਜਿੱਥੇ ਕੋਰੋਨਾਵਾਇਰਸ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਸਭ ਤੋ ਵੱਧ ਹੈ। ਵੀਰਵਾਰ ਦੀ ਸ਼ਾਮ ਭਾਰਤੀ ਭਾਈਚਾਰੇ 'ਤੇ ਕਹਿਰ ਬਣ ਟੁੱਟ ਪਈ ਜਦੋਂ ਬ੍ਰੇਸ਼ੀਆ ਦੇ ਕਸਬਾ ਉਰਜੀਨੋਵੀ ਤੋਂ 35 ਸਾਲਾ ਭਾਰਤੀ ਅਵਤਾਰ ਸਿੰਘ ਰਾਣਾ ਦੀ ਕੋਰੋਨਾਵਾਇਰਸ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਚੰਡੀਗੜ੍ਹ ਨਾਲ ਸਬੰਧਤ ਅਵਤਾਰ ਸਿੰਘ ਰਾਣਾ ਦਾ ਪਰਿਵਾਰ ਪਿਛਲੇ ਲੰਮੇ ਸਮੇ ਤੋਂ ਇਟਲੀ ਰਹਿ ਰਿਹਾ ਸੀ । 

ਕੁਝ ਦਿਨ ਪਹਿਲਾਂ ਪੇਟ ਵਿਚ ਦਰਦ ਹੋਣ ਕਰਕੇ ਉਸਨੂੰ ਕਿਆਰੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ, ਜਿੱਥੇ ਬਾਅਦ ਵਿਚ ਉਸਨੂੰ ਕੋਰੋਨਾਵਾਇਰਸ ਦਾ ਸ਼ਿਕਾਰ ਹੋਣ ਮਗਰੋਂ ਮਿਲਾਨ ਹਸਪਤਾਲ ਲਿਜਾਇਆ ਗਿਆ ਸੀ। 10 ਦਿਨਾਂ ਦੇ ਇਲਾਜ ਤੋਂ ਬਾਅਦ ਬੀਤੀ ਸ਼ਾਮ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਮ੍ਰਿਤਕ ਦੇ ਪੇਟ ਵਿਚ ਪਹਿਲਾਂ ਵੀ ਕਈ ਵਾਰ ਦਰਦ ਹੁੰਦੀ ਰਹਿੰਦੀ ਸੀ ਪਰ ਕੋਰੋਨਾਵਾਇਰਸ ਉਸਨੂੰ ਹਸਪਤਾਲ ਵਿਚੋਂ ਹੀ ਹੋਇਆ ਸੀ ਜੋ ਉਸਦੀ ਜਾਨ ਲੈ ਗਿਆ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਪੀੜਤਾਂ ਦੀ ਗਿਣਤੀ 400 ਦੇ ਪਾਰ, ਕੁੱਲ ਮ੍ਰਿਤਕਾਂ ਦੀ ਗਿਣਤੀ 10,000 ਦੇ ਪਾਰ

ਇੱਥੇ ਇਹ ਵੀ ਦੱਸਣਯੋਗ ਹੈ ਕਿ ਉਰਜੀਨੋਵੀ ਬ੍ਰੇਸ਼ੀਆ ਜ਼ਿਲੇ ਦਾ ਉਹ ਪਿੰਡ ਹੈ ਜਿਸ ਵਿਚ 150 ਦੇ ਕਰੀਬ ਮਰੀਜ਼ ਹਨ ਤੇ 45 ਦੇ ਕਰੀਬ ਮੌਤਾਂ ਵੀ ਹੋ ਚੁੱਕੀਆਂ ਹਨ। ਇਸ ਅਨਹੋਣੀ ਮੌਤ ਕਾਰਨ ਇਟਲੀ ਰਹਿੰਦਾ ਸਮੁੱਚਾ ਭਾਰਤੀ ਭਾਈਚਾਰਾ ਸੋਗ ਵਿਚ ਹੈ।ਇਸ ਮੌਤ ਨੇ ਭਾਰਤੀ ਭਾਈਚਾਰੇ ਦੇ ਸਾਹ੍ ਸੁੱਕਣੇ ਪਾ ਦਿੱਤੇ ਹਨ। 


author

Vandana

Content Editor

Related News