ਇਟਲੀ 'ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਵਿਅਕਤੀਆਂ ਵਿਰੁੱਧ ਸਰਕਾਰ ਨੇ ਕੱਸਿਆ ਸ਼ਿਕੰਜਾ
Friday, Aug 07, 2020 - 02:54 PM (IST)
ਰੋਮ/ਇਟਲੀ(ਕੈਂਥ): ਇਟਲੀ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਗੈਰ ਕਾਨੂੰਨੀ ਲੋਕਾਂ ਵਿਰੁੱਧ ਇਟਾਲੀਅਨ ਸਰਕਾਰ ਵਲੋਂ ਛਿੰਕਜ਼ਾ ਕੱਸਣਾ ਸੁਰੂ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਇਟਲੀ ਸਰਕਾਰ ਤੁਨਸੀਆ ਦੇਸ਼ ਤੋਂ ਇਟਲੀ ਵਿਚ ਸਮੁੰਦਰ ਦੇ ਰਾਹੀਂ ਦਾਖਲ ਹੋਣ ਵੇਲੇ ਪੁਲਸ ਦੇ ਅੜਿਕੇ ਚੜ੍ਹੇ ਸਾਰੇ ਹੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡੀਪੋਰਟ ਕਰਨ ਜਾ ਰਹੀ ਹੈ।
ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਟਲੀ ਵਿਚ ਆਉਣ ਵਾਲੇ ਤੁਨਸੀਆ ਦੇਸ ਦੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਵਾਪਸੀ ਉਹਨਾਂ ਦੇ ਦੇਸ਼ ਲਈ ਮੁੜ ਤੋਂ ਸ਼ੁਰੂ ਹੋਵੇਗੀ। ਇਹ ਪ੍ਰਵਾਸ ਕੋਰੋਨਾਵਾਇਰਸ ਦੀ ਤਾਲਬੰਦੀ ਕਰਕੇ ਕੁਝ ਸਮੇਂ ਰੁਕ ਗਏ ਸਨ ਅਤੇ ਹੁਣ ਤੁਨਸੀਆ ਦੇ ਪ੍ਰਵਾਸੀਆਂ ਲਈ ਵਾਪਸ ਜਾਣ ਵਾਲੀਆਂ ਉਡਾਣਾਂ 10 ਅਗਸਤ ਨੂੰ ਬਾਕਾਇਦਾ ਮੁੜ ਸ਼ੁਰੂ ਹੋਣਗੀਆ। ਹਰ ਹਫਤੇ ਵੱਧ ਤੋਂ ਵੱਧ 40 ਲੋਕਾਂ ਨੂੰ ਲੈ ਕੇ ਜਾਣ ਵਾਲੀਆਂ ਦੋ ਉਡਾਣਾਂ ਵਿਚ ਇਹਨਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਘਰ ਦਾ ਰਸਤਾ ਦਿਖਾਉਣਗੀਆਂ।
ਪੜ੍ਹੋ ਇਹ ਅਹਿਮ ਖਬਰ- ਟਰੰਪ ਦੀ ਸੁਰੱਖਿਆ 'ਚ ਸੰਨ੍ਹ, ਏਕੇ-47 ਨਾਲ ਲੈਸ 3 ਨੌਜਵਾਨ ਰਿਜੋਰਟ 'ਚ ਦਾਖਲ
ਮੰਤਰਾਲੇ ਨੇ ਕਿਹਾ ਕਿ ਤੁਨਸੀਆ ਦੇਸ਼ ਨਾਲ ਹੋਏ ਇਕ ਸਮਝੌਤੇ ਦੀਆਂ ਸ਼ਰਤਾਂ ਦੇ ਤਹਿਤ ਹਰ ਹਫਤੇ ਵਿਚ ਦੋ ਵਾਰ ਇਹ ਹਵਾਈ ਉਡਾਣਾਂ ਜਾਣਗੀਆਂ। ਗ੍ਰਹਿ ਮੰਤਰਾਲੇ ਅਨੁਸਾਰ, 1 ਜੂਨ ਤੋਂ 3 ਅਗਸਤ ਤੱਕ 266 ਲੋਕਾਂ ਨੂੰ ਇਟਲੀ ਤੋਂ ਡੀਪੋਰਟ ਕੀਤਾ ਜਾ ਚੁੱਕਾ ਹੈ, ਜਿਹਨਾਂ ਵਿਚ 103 ਨਾਗਰਿਕ ਅਲਬਾਨੀਆ ਦੇਸ਼ ਦੇ ਵੀ ਸਨ ਜਿਹਨਾਂ ਨੂੰ ਵਾਪਸ ਭੇਜਿਆ ਗਿਆ ਸੀ।
Related News
ਗ੍ਰਾਂਟਾਂ ਦੀ ਕਮੀ ਕਾਰਨ ਮੂਧੇ ਮੂੰਹ ਡਿੱਗੀ ਸਰਕਾਰ ਦੀ ਸਿੱਖਿਆ ਕ੍ਰਾਂਤੀ, ਵੈਂਡਰਾਂ ਦੀ ਪੇਮੈਂਟਸ ਰੁਕਣ ਨਾਲ ਟੈਂਸ਼ਨ ’ਚ ਸ
