ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ ਵਿਖੇ ਵਿਸ਼ਾਲ ਧਾਰਮਿਕ ਸਮਾਗਮ

Saturday, Sep 19, 2020 - 10:57 AM (IST)

ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ ਵਿਖੇ ਵਿਸ਼ਾਲ ਧਾਰਮਿਕ ਸਮਾਗਮ

ਮਿਲਾਨ/ਇਟਲੀ (ਸਾਬੀ ਚੀਨੀਆ): ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੂਰਵ ਦਿਹਾੜੇ ਸਬੰਧੀ ਗੁਰੂ ਰਵਿਦਾਸ ਦਾਸ ਦਰਬਾਰ ਵਿਲੈਤਰੀ ਵਿਖੇ ਧਾਰਮਿਕ ਸਮਾਗਮ 20 ਸਤੰਬਰ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਹਨ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਪ੍ਰਬੰਧਕ ਕਮੇਟੀ ਵੱਲੋਂ ਮਾਰਚ ਮਹੀਨੇ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਅਣ ਮਿੱਥੇ ਸਮੇ ਲਈ ਅੱਗੇ ਪਾ ਦਿੱਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ-ਬ੍ਰਿਟੇਨ 'ਚ ਵਧੇ ਕੋਰੋਨਾ ਮਾਮਲੇ, ਸਖਤ ਕੀਤੀ ਗਈ ਤਾਲਾਬੰਦੀ

ਇਟਲੀ ਵਿਚ ਗੁਰਧਾਮ ਫਿਰ ਤੋਂ ਖੁੱਲ੍ਹ ਚੁੱਕੇ ਹਨ ਤੇ ਸਥਾਨਿਕ ਸੰਗਤਾਂ ਵੱਲੋ ਗੁਰੂ ਰਵਿਦਾਸ ਮਹਾਰਾਜ ਦੇ ਦਿਹਾੜੇ ਨੂੰ 20 ਸਤੰਬਰ ਨੂੰ ਮਨਾਉਣਾ ਕੀਤਾ ਗਿਆ। ਇਸ ਮੌਕੇ ਹਜੂਰੀ ਰਾਗੀ ਜੱਥੇ ਵੱਲੋ ਕਥਾ ਕੀਰਤਨ ਰਾਹੀ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਜਾਵੇਗਾ। ਗੁਰਦੁਆਰਾ ਸਿੰਘ ਸਭਾ ਬਰਗੋ ਹਰਮਾਦਾ ਦੇ ਮੁੱਖ ਸੇਵਾਦਾਰ ਗੁਰਮੁੱਖ ਸਿੰਘ ਹਜਾਰਾ ਨੂੰ ਪ੍ਰਬੰਧਕ ਕਮੇਟੀ ਵੱਲੋ ਉਚੇਚੇ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ।


author

Vandana

Content Editor

Related News