ਇਟਲੀ ਦੀ ਕੌਂਤੇ ਸਰਕਾਰ ਰਾਜਸੀ ਸੰਕਟ 'ਚ, ਕਦੇ ਵੀ ਡਿੱਗ ਸਕਦੀ ਹੈ ਸਰਕਾਰ
Thursday, Jan 14, 2021 - 07:58 AM (IST)

ਰੋਮ,(ਦਲਵੀਰ ਕੈਂਥ)- ਇਟਲੀ ਦੀ ਜੁਸੇਪੇ ਕੌਂਤੇ ਸਰਕਾਰ ਰਾਜਸੀ ਸੰਕਟ ਵਿਚ ਹੈ, ਜਿਸ ਦੀ ਵਜ੍ਹਾ ਸਰਕਾਰ ਦੇ ਗਠਜੋੜ ਸਹਿਯੋਗੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਤੇਓ ਰੇਨਜ਼ੀ ਦਾ ਨਾਰਾਜ਼ ਹੋਣਾ ਹੈ।
ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਮੀਡੀਆ ਸਾਹਮਣੇ ਇਸ ਗੱਲ ਦਾ ਖੁਲਾਸਾ ਕਰਦਿਆਂ ਕਿਹਾ ਕਿ ਰੇਨਜ਼ੀ ਉਨ੍ਹਾਂ ਨੂੰ ਕਈ ਵਾਰ ਕਹਿ ਚੁੱਕਾ ਹੈ ਕਿ ਉਨ੍ਹਾਂ ਦੀ ਪਾਰਟੀ ਸਰਕਾਰ ਦੇ ਗਠਜੋੜ ਤੋਂ ਬਾਹਰ ਜਾਣਾ ਚਾਹੁੰਦੀ ਹੈ, ਜਿਸ ਕਾਰਨ ਸਥਿਤੀ ਕਾਫ਼ੀ ਸਥਿਤੀ ਤਣਾਅਪੂਰਨ ਹੈ ਪਰ ਉਹ ਆਪਣੇ ਵੱਲੋਂ ਸਰਕਾਰ ਨੂੰ ਬਚਾਉਣ ਵਿਚ ਲੱਗੇ ਹੋਏ ਹਨ। ਸਾਬਕਾ ਪ੍ਰਧਾਨ ਮੰਤਰੀ ਰੇਨਜ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੋ ਮੰਤਰੀ ਉਨ੍ਹਾਂ ਦੀ ਪਾਰਟੀ ਛੱਡਣ ਜਾ ਰਹੇ ਹਨ ਤੇ ਇਸ ਨਾਲ ਸਰਕਾਰ ਡਿੱਗ ਸਕਦੀ ਹੈ।
ਇਹ ਵੀ ਪੜ੍ਹੋ- ਸੋਨਾ 49 ਹਜ਼ਾਰ ਤੋਂ ਥੱਲ੍ਹੇ ਡਿੱਗਾ, ਚਾਂਦੀ 'ਚ ਉਛਾਲ, ਜਾਣੋ ਕੀ ਹਨ ਕੀਮਤਾਂ
ਜ਼ਿਕਰਯੋਗ ਹੈ ਕਿ ਯੂਨੀਅਨ ਵੱਲੋਂ ਇਟਲੀ ਨੂੰ ਕੋਵਿਡ-19 ਕਾਰਨ ਦਿੱਤੇ ਗਏ 222.9 ਬਿਲੀਅਨ ਯੂਰੋ ਨੂੰ ਕਿੱਥੇ ਖ਼ਰਚਣਾ ਹੈ, ਇਹ ਵਿਵਾਦ ਬਣਿਆ ਹੈ। ਰੇਨਜ਼ੀ ਦਾ ਇਹ ਕਹਿਣਾ ਹੈ ਕਿ ਇਟਲੀ ਦੀ ਆਰਥਿਕ ਮਦਦ ਲਈ ਆਇਆ ਪੈਸਾ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਖਰਚ ਹੋਣਾ ਚਾਹੀਦਾ। ਜੇਕਰ ਸਥਿਤੀ ਕਾਬੂ ਵਿਚ ਨਾ ਹੋਈ ਤਾਂ ਕਿਸੇ ਵੀ ਸਮੇਂ ਸਰਕਾਰ ਡਿੱਗ ਸਕਦੀ ਹੈ। ਇਟਲੀ ਦੀ ਕੌਂਤੇ ਸਰਕਾਰ ਡਿਗਣ ਨਾਲ ਇਟਲੀ ਨੂੰ ਹੋਰ ਆਰਥਿਕ ਸੰਕਟ ਝੱਲਣਾ ਪੈ ਸਕਦਾ ਹੈ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ