ਇਟਲੀ ਦੇ ਪੀ.ਐੱਮ. ਜੁਸੇਪੇ ਕੌਂਤੇ ਵੱਲੋਂ ਬਚਾਅ ਦੇ ਨਿਯਮਾਂ ਤਹਿਤ ਗੁਰਦੁਆਰਾ ਸਾਹਿਬ ਖੋਲ੍ਹਣ ਦੀ ਇਜਾਜ਼ਤ

5/16/2020 4:25:12 PM

ਰੋਮ/ਇਟਲੀ (ਦਲਵੀਰ ਕੈਂਥ): ਇਟਲੀ ਵਿਚ ਕੋਰੋਨਾ ਸੰਕਟ ਕਾਰਨ ਆਈ ਪੱਤਝੜ ਨੂੰ ਮੋੜਾ ਪੈਂਦਿਆਂ ਹੁਣ ਬਸੰਤ ਆਪਣੇ ਪੂਰੇ ਜੋਬਨ 'ਤੇ ਹੈ। ਇਸ ਬਸੰਤ ਨੂੰ ਬਹਾਲ ਕਰਨ ਲਈ ਇਟਲੀ ਦੀ ਸਰਕਾਰ, ਸਿਹਤ ਵਿਭਾਗ, ਸਿਵਲ ਸੁਰੱਖਿਆ ਅਤੇ ਪੁਲਸ ਪ੍ਰਸ਼ਾਸ਼ਨ ਦੀਆਂ ਦਿਨ ਰਾਤ ਕੀਤੀਆ ਅਣਥੱਕ ਕੋਸ਼ਿਸਾਂ ਦੇ ਸਦਕੇ ਇਟਲੀ ਨੇ ਦੁਬਾਰਾ ਹੱਸਣਾ ਸ਼ੁਰੂ ਕੀਤਾ ਹੈ ।ਇਟਲੀ ਨੂੰ ਪੂਰੀ ਤਰ੍ਹਾਂ ਕੋਵਿਡ-19 ਮੁਕਤ ਕਰਨ ਦੇ ਲਈ ਇਟਲੀ ਸਰਕਾਰ ਵਲੋਂ ਲੋਕਾਂ ਨੂੰ ਵਾਰ-ਵਾਰ ਇਹ ਗੁਜਾਰਿਸ਼ ਕੀਤੀ ਜਾ ਰਹੀ ਹੈ ਕਿ ਕੋਵਿਡ-19 ਤੋਂ ਬਚਣ ਦੇ ਲਈ ਪੂਰੀ ਤਰ੍ਹਾਂ ‘ਤੇ ਸਖਤੀ ਨਾਲ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। 

ਸਰਕਾਰ ਨੇ ਪਹਿਲਾਂ 4 ਮਈ ਨੂੰ ਕੁਝ ਹੱਦ ਤੱਕ ਕਾਰੋਬਾਰ ਖੋਲ੍ਹੇ ਅਤੇ ਹੁਣ 18 ਮਈ ਨੂੰ ਖੋਲ੍ਹਣ ਜਾ ਰਹੇ ਹੋਰ ਕਾਰੋਬਾਰਾਂ ਦੇ ਨਾਲ-ਨਾਲ ਇਟਲੀ ਭਰ ਦੇ ਧਾਰਮਿਕ ਅਸਥਾਨਾਂ ਦੇ ਦਰਵਾਜੇ ਵੀ ਖੋਲ੍ਹਣ ਜਾ ਰਹੀ ਹੈ ਜਿਸ ਨਾਲ ਲੋਕਾਂ ਵਿੱਚ ਮਾਹੌਲ ਕਾਫੀ ਖੁਸ਼ੀ ਅਤੇ ਰਾਹਤ ਭਰਿਆ ਬਣਿਆ ਹੋਇਆ ਹੈ।ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਜਿੱਥੇ ਈਸਾਈ ਮੱਤ ਦੇ ਆਗੂਆਂ ਨਾਲ ਡੁੰਘੀਆਂ ਵਿਚਾਰਾਂ ਕਰਨ ਤੋਂ ਬਾਅਦ 18 ਮਈ ਨੂੰ ਇਟਲੀ ਭਰ ਦੇ ਗਿਰਜਾਘਰਾਂ ਨੂੰ ਖੋਲ੍ਹਣ ਦੀ ਇਜਾਜਤ ਦੇ ਦਿੱਤੀ ਹੈ ਉਥੇ ਹੀ ਇਟਲੀ ਦੇ ਸਿੱਖਾਂ ਦੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰ ਰਹੀ ਸਿਰਮੌਰ ਜੱਥੇਬੰਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਆਗੂਆਂ ਨਾਲ ਰਾਜਧਾਨੀ ਰੋਮ ਵਿਖੇ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿਚ ਪ੍ਰਧਾਨ ਮੰਤਰੀ ਕੌਂਤੇ ਨੇ ਇਟਲੀ ਦੇ ਗੁਰਦੁਆਰਾ ਸਾਹਿਬ ਨੂੰ ਸੰਗਤਾਂ ਲਈ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। 

ਉਥੇ ਹੀ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਰਕਾਰ ਦੀ ਕੋਵਿਡ-19 ਵਿਰੁੱਧ ਲੜੀ ਜਾ ਰਹੀ ਲੜਾਈ ਵਿਚ ਸਾਥ ਦੇਣ ਦੀ ਵੀ ਅਪੀਲ ਕੀਤੀ ਹੈ। ਇਟਲੀ ਦੇ ਗੁਰਦੁਆਰਾ ਸਾਹਿਬ ਨੂੰ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਹੀ ਸੰਗਤਾਂ ਲਈ ਖੋਲ੍ਹਣ ਦੀ ਗੱਲ ਕੀਤੀ ਹੈ। ਇਹ ਮੀਟਿੰਗ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਅਤੇ ਗ੍ਰਹਿ ਮੰਤਰੀ ਮੈਡਮ ਲੁਚਾਨਾ ਲਾਮੌਰਜੇਸੇ ਵੱਲੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਆਗੂ ਰਵਿੰਦਰਜੀਤ ਸਿੰਘ, ਸੁਰਿੰਦਰਜੀਤ ਸਿੰਘ ਪੰਡੋਰੀ ਅਤੇ ਜੁਝਾਰ ਸਿੰਘ ਨਾਲ ਕੀਤੀ ਗਈ, ਜਿਸ ਦੀ ਜਾਣਕਾਰੀ ਸਿੱਖ ਜੱਥੇਬੰਦੀ ਦੇ ਆਗੂਆਂ ਨੇ ਪ੍ਰੈੱਸ ਨੂੰ ਦਿੰਦਿਆਂ ਕਿਹਾ ਕਿ ਇਹ ਮੀਟਿੰਗ ਜਿਹੜੀ ਕਿ ਰੋਮ ਵਿਚ ਹੋਈ ਹੈ ਬਹੁਤ ਹੀ ਵਧੀਆ ਗੱਲ-ਬਾਤ  ਨਾਲ ਨੇਪਰੇ ਚੜ੍ਹੀ ਹੈ।

ਪੜ੍ਹੋ ਇਹ ਅਹਿਮ ਖਬਰ- ਇਟਲੀ ਤੋਂ ਭਾਰਤ ਗਏ ਭਾਰਤੀਆਂ ਨੂੰ ਏਅਰਲਾਈਨ ਟਿਕਟਾਂ ਦੇ ਰੇਟਾਂ ਨੇ ਕੀਤਾ ਰੌਣ ਹਾਕੇ

ਪ੍ਰਧਾਨ ਮੰਤਰੀ ਵੱਲੋਂ ਇਕ ਲਿਖਤੀ ਰੂਪ ਵਿਚ ਜੱਥੇਬੰਦੀ ਨੂੰ ਪੱਤਰ ਵੀ ਜਾਰੀ ਕੀਤਾ ਗਿਆ, ਜਿਸ ਵਿਚ ਕੋਵਿਡ-19 ਦੇ ਬਚਾਅ ਦੀਆਂ ਹਦਾਇਤਾਂ ਹਨ।ਇਟਲੀ ਭਰ ਦੇ ਗੁਰਦੁਆਰਾ ਸਾਹਿਬ ਇਨਾਂ ਹਦਾਇਤਾਂ ਅਨੁਸਾਰ ਹੀ ਖੋਲ੍ਹੇ ਜਾ ਸਕਣਗੇ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਆਗੂਆਂ ਨੇ ਇਟਲੀ ਦੀ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਕੋਵਿਡ-19 ਨੂੰ ਲੇ ਕੇ ਨੁਕਸਾਨ ਨਾ ਝੱਲਣਾ ਪਵੇ।ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇਸ਼ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਵੀ ਕਾਫੀ ਜੱਦੋ-ਜਹਿਦ ਕਰ ਰਹੀ ਹੈ ਤੇ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਸ ਸੰਸਥਾਂ ਦੀਆਂ ਅਣਥੱਕ ਤੇ ਸ਼ਲਾਘਾਯੋਗ ਕਾਰਵਾਈਆਂ ਨਾਲ ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਵਾਰੇ ਮੁੱਦੇ ਉੱਪਰ ਸਾਰਥਿਕ ਨਤੀਜੇ ਨਿਕਲਣ ਦੇ ਆਸਾਰ ਨਜ਼ਰੀ ਆ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਕੰਪਨੀ ਦਾ ਦਾਅਵਾ-'ਲੱਭਿਆ ਕੋਰੋਨਾ ਦਾ ਇਲਾਜ, 100 ਫੀਸਦੀ ਅਸਰਦਾਰ'ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Content Editor Vandana