ਇਟਲੀ ’ਚ ਕਾਨੂੰਨ ਦੀ ਉਲੰਘਣਾ ਕਰਨ ’ਤੇ 3 ਹਜ਼ਾਰ ਯੂਰੋ ਜੁਰਮਾਨਾ ਤੇ 5 ਸਾਲ ਦੀ ਸਜ਼ਾ

03/25/2020 8:32:01 PM

ਮਿਲਾਨ (ਇਟਲੀ)– ਇਟਲੀ ’ਚ ਕੋਰੋਨਾ ਵਾਇਰਸ ਨੂੰ ਹੋਰ ਫੈਲ੍ਹਣ ਤੋਂ ਰੋਕਣ ਲਈ ਇੱਥੇ ਚੱਲ ਰਹੇ ‘ਰੈੱਡ ਅਲੱਰਟ’ ਦੌਰਾਨ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਹੋਰ ਵੀ ਸਖਤ ਕਰ ਦਿੱਤਾ ਗਿਆ ਹੈ। ਜਿਸ ਤਹਿਤ ਬਿਨਾ ਕਿਸੇ ਕਾਰਨ ਘਰੋਂ ਬਾਹਰ ਨਿਕ ਣ ਵਾਲੇ ਵਿਅਕਤੀਆਂ ਨੂੰ 400 ਯੂਰੋ ਤੋ ਲੈ ਕੇ 3 ਹਜ਼ਾਰ ਯੂਰੋ ਤੱਕ ਜੁਰਮਾਨਾ ਹੋ ਸਕਦਾ ਹੈ। ਇੱਥੇ ਹੀ ਬੱਸ ਨਹੀ ਉਲੰਘਣਾ ਕਰਨ ਵਾਲੇ ਨੂੰ ਦੇਸ਼ ਵਿਰੋਧੀ ਮੰਨ ਕੇ ਉਸ ਨੂੰ 5 ਸਾਲ ਲਈ ਕੈਦ ਵੀ ਕੀਤੀ ਜਾਏਗੀ ਅਤੇ ਵਾਹਨ ਵੀ ਜਬਤ ਕਰ ਲਿਆ ਜਾਵੇਗਾ। ਇਸ ਤੋਂ ਪਹਿਲਾ ਵੀ ਬਿਨਾ ਕਿਸੇ ਕਾਰਨ ਘਰੋਂ ਨਿਕਲਣ ਵਾਲੇ ਹਜ਼ਾਰਾਂ ਲੋਕਾਂ ਨੂੰ ਜੁਰਮਾਨੇ ਕੀਤੇ ਜਾ ਚੁੱਕੇ ਹਨ।

PunjabKesari
ਦੱਸਣਯੋਗ ਹੈ ਕਿ ਹੁਣ ਕੇਵਲ ਡਾਕਟਰੀ ਸੇਵਾਵਾਂ ਲੈਣ ਲਈ ਕੇਵਲ ਖਾਣ-ਪੀਣ ਦੀਆਂ ਵਸਤਾਂ ਦੀ ਖਰੀਦੋ-ਫਰੋਖਤ ਕਰਨ ਲਈ ਅਤੇ ਕੁੱਝ ਵਿਸ਼ੇਸ਼ ਕੰਮਕਾਜਾਂ ਤੇ ਜਾਣ ਲਈ ਹੀ ਮਿੱਥੇਂ ਸਮੇਂ ਲਈ ਘਰੋਂ ਬਾਹਰ ਜਾਇਆ ਜਾ ਸਕੇਗਾ। ਪਰੰਤੂ ਸਬੰਧਿਤ ਵਿਅਕਤੀ ਨੂੰ ਘਰੋਂ ਬਾਹਰ ਜਾਣ ਲਈ ਸਰਕਾਰ ਦੁਆਰਾ ਨਿਰਧਾਰਤ ਇਕ ਹਲਫੀਆ ਬਿਆਨ ਭਰਕੇ ਕੋਲ ਰੱਖਣਾ ਲਾਜਮੀ ਹੈ ਉਸ ਤੇ ਮੰਤਵ ਦੱਸਣਾ ਜਰੂਰੀ ਹੋਵੇਗਾ। ਵਿਦੇਸ਼ੀ ਨਾਗਰਿਕਾਂ ਨੂੰ ਹੋਰ ਵੀ ਧਿਆਨ ਰੱਖਣਾ ਪਵੇਗਾ। ਜੇ ਅਜਿਹੀ ਸਥਿਤੀ ਵਿੱਚ ਅਦਾਲਤੀ ਕੇਸ ਬਣ ਗਿਆ ਤਾਂ ਪੀ. ਆਰ ਨੂੰ ਵੀ ਵੀ ਖਤਰਾ ਹੋ ਸਕਦਾ ਤੇ ਇਟਲੀ ਦੀ ਨਾਗਰਿਕਤਾ ਪ੍ਰਾਪਤ ਕਰਨ ਮੌਕੇ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Gurdeep Singh

Content Editor

Related News