ਕੋਰੋਨਾ ਆਫ਼ਤ : ਇਟਲੀ ''ਚ ਮੌਤਾਂ ਦਾ ਅੰਕੜਾ 80,000 ਤੋਂ ਪਾਰ, ਸਰਕਾਰ ਨੇ 30 ਅਪ੍ਰੈਲ ਤੱਕ ਵਧਾਈ ਐਮਰਜੈਂਸੀ

01/15/2021 6:03:00 PM

ਰੋਮ/ਇਟਲੀ (ਕੈਂਥ)  ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਚੁੱਕਾ ਹੈ। ਇਸ ਮਹਾਮਾਰੀ ਦੇ ਕਾਰਨ ਪੂਰੀ ਦੁਨੀਆ ਨੂੰ ਜਾਨੀ ਅਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਭਾਵੇ ਕੋਰੋਨਾ ਵਾਇਰਸ ਦਾ ਕਹਿਰ ਇਟਲੀ ਵਿੱਚ ਪਿਛਲੇ ਦਿਨਾਂ ਨਾਲੋਂ ਘੱਟ ਦਿਖਾਈ ਦੇ ਰਿਹਾ ਹੈ ਪਰ ਸਰਕਾਰ ਹਾਲੇ ਵੀ ਪਾਬੰਦੀਆਂ ਜਾਰੀ ਰੱਖਣਾ ਚਾਹੁੰਦੀ ਹੈ। ਬੀਤੇ ਦਿਨ ਇਟਲੀ ਦੇ ਸਿਹਤ ਮੰਤਰੀ ਰੋਬੇਰਤੋ ਸਪਰੈਂਜ਼ਾ ਦੁਆਰਾ ਇਟਲੀ ਵਿੱਚ ਸਿਹਤ ਐਮਰਜੈਂਸੀ ਨੂੰ ਅੱਗੇ ਵਧਾਉਂਦੇ ਹੋਏ 30 ਅਪਰੈਲ 2021 ਤੱਕ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਐਮਰਜੈਂਸੀ 31 ਜਨਵਰੀ 2021 ਤੱਕ ਸੀ। 

ਇਸ ਤੋਂ ਇਲਾਵਾ ਸਿਹਤ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਨ੍ਹਾਂ ਸੂਬਿਆਂ ਵਿੱਚ ਕੋਰੋਨਾ ਵਾਇਰਸ ਦੇ ਕੇਸ ਘੱਟ ਆਉਣਗੇ, ਉਨ੍ਹਾਂ ਨੂੰ ਵ੍ਹਾਈਟ ਜ਼ੋਨ ਦੇ ਵਿੱਚ ਐਲਾਨ ਦਿੱਤਾ ਜਾਵੇਗਾ। ਜਿਵੇਂ ਕਿ ਇਸ ਤੋਂ ਪਹਿਲਾਂ ਇਟਲੀ ਵਿੱਚ ਲਾਲ, ਪੀਲਾ, ਸੰਤਰੀ ਜੋਨ ਵੰਡੇ ਗਏ ਹਨ। ਬੀਤੇ ਦਿਨੀਂ ਸੰਸਦ ਨੂੰ ਸੰਬੋਧਿਤ ਕਰਦੇ ਹੋਏ ਸਿਹਤ ਮੰਤਰੀ ਰੌਬੇਰਤੋ ਸੰਪਰੈਂਜਾ ਨੇ ਕਿਹਾ ਕਿ ਸੰਸਥਾਵਾਂ ਅਤੇ ਹਰ ਨਾਗਰਿਕ ਦੀ ਇਕਜੁੱਟ ਕੋਸ਼ਿਸ਼ ਤੋਂ ਬਿਨਾਂ ਕਿਸੇ ਵੀ ਨਾਲ ਲੜਨ ਦੇ ਯੋਗ ਨਹੀਂ ਹੋ ਸਕਦੇ। ਸਿਹਤ ਅਤੇ ਆਰਥਿਕ ਸੰਕਟ ਨਾਲ ਏਕਤਾ ਤੋਂ ਬਿਨਾਂ ਨਹੀਂ ਨਜਿੱਠਿਆ ਜਾ ਸਕਦਾ। 

ਪੜ੍ਹੋ ਇਹ ਅਹਿਮ ਖਬਰ- ਭਾਰੀ ਬਰਫ 'ਚ ਪੋਲੀਓ ਖਿਲਾਫ਼ ਡਟੀਆਂ ਕਸ਼ਮੀਰੀ ਬੀਬੀਆਂ ਦੀ ਵੀਡੀਓ ਵਾਇਰਲ, ਇਮਰਾਨ 'ਤੇ ਉਠੇ ਸਵਾਲ

ਟੀਕਾਕਰਨ ਮੁਹਿੰਮ ਬਾਰੇ ਉਹਨਾਂ ਬੋਲਦਿਆਂ ਕਿਹਾ ਕਿ ਇਟਲੀ ਵਿੱਚ ਟੀਕਾਕਰਨ ਮੁਹਿੰਮ ਨਾਲ ਉਹ ਯੂਰਪ ਵਿੱਚ ਪਹਿਲੇ ਸਥਾਨ ਤੇ ਹਨ, ਉਧਰ ਦੂਸਰੇ ਪਾਸੇ ਬੀਤੇ ਦਿਨ ਪਿਛਲੇ 24 ਘੰਟੇ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਨੂੰ ਜੋੜਦਿਆਂ ਇਟਲੀ ਵਿੱਚ ਮੌਤਾਂ ਦੀ ਗਿਣਤੀ ਦਾ ਅੰਕੜਾ 80,000 ਦੇ ਪਾਰ ਹੋ ਚੁੱਕਾ ਹੈ। ਇਟਲੀ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਵੀ ਇਟਲੀ ਵਿੱਚ ਕੋਰੋਨਾ ਵਾਇਰਸ ਦੇ 15,000 ਤੋਂ 17,000 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।ਇਟਲੀ ਵਿੱਚ ਇਸ ਸਮੇਂ ਪੰਜ ਸੂਬੇ ਅਜਿਹੇ ਹਨ ਜਿੱਥੇ ਕਿ ਕੋਵਿਡ-19 ਦਾ ਜ਼ਿਆਦਾ ਪ੍ਰਭਾਵ ਹੈ ਤੇ ਉਹਨਾਂ ਵਿੱਚੋਂ ਸਭ ਤੋਂ ਵੱਧ ਲਮਬਾਰਦੀਆ ਸੂਬੇ ਨੂੰ ਕੋਰੋਨਾ ਦੀ ਮਾਰ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਝੱਲਣਾ ਪੈ ਰਿਹਾ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News