ਇਟਲੀ : ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਲਈ ਭਾਰਤੀ ਭਾਈਚਾਰਾ ਆਇਆ ਅੱਗੇ

02/23/2020 2:58:15 PM

ਰੋਮ, (ਕੈਂਥ)— ਚੀਨ ਦੇ ਵੁਹਾਨ ਸ਼ਹਿਰ ਤੋਂ ਪੈਦਾ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤਹਿਲਕਾ ਮਚਾ ਰੱਖਿਆ ਹੈ। ਕੋਰੋਨਾ ਵਾਇਰਸ ਦਾ ਨਾਮ ਸੁਣ ਕੇ ਹੀ ਆਮ ਲੋਕਾਂ ਦੇ ਨਾਲ-ਨਾਲ ਡਾਕਟਰਾਂ ਨੂੰ ਵੀ ਪਸੀਨੇ ਆ ਰਹੇ ਹਨ । ਕੋਰੋਨਾ ਵਾਇਰਸ ਨੇ ਏਸ਼ੀਆ ਦੇ ਕਈ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਯੂਰਪੀਅਨ ਦੇਸ਼ ਇਟਲੀ ਨੂੰ ਵੀ ਬੁਰੀ ਤਰ੍ਹਾਂ ਝੰਬਿਆ ਹੈ। ਇਟਲੀ 'ਚ ਇਸ ਵਾਇਰਸ ਕਾਰਨ 2 ਲੋਕਾਂ ਦੀ ਮੌਤ ਨੇ ਇਟਲੀ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ। ਅਜਿਹੇ 'ਚ ਭਾਰਤੀ ਭਾਈਚਾਰਾ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਗੇ ਆ ਰਿਹਾ ਹੈ। ਇਟਲੀ ਭਰ ਦੀਆਂ ਭਾਰਤੀ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਸੋਸ਼ਲ ਮੀਡੀਆ 'ਤੇ ਇਸ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਤਾਂ ਜੋ ਇਸ ਮੁਸੀਬਤ ਤੋਂ ਬਚਿਆ ਜਾ ਸਕੇ।

ਤਾਜ਼ਾ ਰਿਪੋਰਟ ਅਨੁਸਾਰ ਇਟਲੀ ਵਿਚ 76 ਲੋਕਾਂ ਨੂੰ ਕਰੋਨਾ ਵਾਇਰਸ ਨੇ ਆਪਣੇ ਪੰਜੇ 'ਚ ਜਕੜ ਰੱਖਿਆ ਹੈ ਜਿਥੇ ਇਟਲੀ ਦਾ ਪੂਰਾ ਸਿਹਤ ਵਿਭਾਗ ਅੱਡੀਆਂ ਭਾਰ ਹੋ ਕੇ ਵਾਇਰਸ ਦੀ ਰੋਕਥਾਮ ਕਰ ਰਿਹਾ ਹੈ। ਪ੍ਰਸ਼ਾਸਨ ਨੇ ਪੂਰੀ ਇਟਲੀ ਵਿਚ ਐਲਾਨ ਕਰ ਦਿੱਤਾ ਹੈ ਜੇਕਰ ਕਿਸੇ ਵੀ ਵਿਆਕਤੀ ਨੂੰ ਖੰਘ ,ਛਿੱਕਾਂ, ਬੁਖਾਰ, ਜ਼ੁਕਾਮ ਜਾਂ ਛਾਤੀ ਵਿਚ ਦਰਦ ਦੀ ਸ਼ਿਕਾਇਤ ਆÀੁਂਦੀ ਹੈ ਤਾਂ ਉਹ ਡਾਕਟਰ ਨੂੰ ਨਹੀਂ ਸਗੋਂ ਇਟਲੀ ਪੁਲਸ ਜਾਂ 1500 ਨੰਬਰ 'ਤੇ ਹੀ ਫੋਨ ਕਰਨ । ਇਟਲੀ ਪ੍ਰਸ਼ਾਸਨ ਦਾ ਮੰਨਣਾ ਹੈ ਜੇਕਰ ਕਿਸੇ ਨੂੰ ਉਕਤ ਬੀਮਾਰੀਆਂ ਦੇ ਲੱਛਣ ਕਿਸੇ ਵਿਅਕਤੀ ਵਿਚ ਦਿਖਾਈ ਦਿੰਦੇ ਹਨ ਤਾਂ ਉਹ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋ ਸਕਦਾ ਹੈ। ਪ੍ਰਸ਼ਾਸਨ ਦੇ ਕੀਤੇ ਇਸ ਐਲਾਨ ਨਾਲ ਲੋਕਾਂ ਅੰਦਰ ਹੋਰ ਵੀ ਜ਼ਿਆਦਾ ਡਰ ਬੈਠ ਗਿਆ ਹੈ ਅਤੇ ਹੁਣ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲਣ ਲਈ ਕਤਰਾਉਣ ਲੱਗੇ ਹਨ ।।ਇਟਲੀ ਪ੍ਰਸ਼ਾਸਨ ਵਲੋਂ ਇਟਲੀ ਦੇ ਪੰਜ ਸੂਬਿਆਂ ਵਿਚ ਐਲਾਨੀ ਗਈ ਐਮਰਜਂੈਸੀ ਕਾਰਨ ਇਟਾਲੀਅਨ ਲੋਕ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਹੇ ਹਨ। ਉਥੇ ਹੀ ਹਜ਼ਾਰਾਂ ਭਾਰਤੀ ਕਾਮਿਆਂ ਦਾ ਰੁਜ਼ਗਾਰ ਵੀ ਖੁਸਿਆ ਹੈ। ਸ਼ਾਇਦ ਹੀ ਪਹਿਲਾਂ ਕਦੇ ਇਟਲੀ ਵਿਚ ਕਿਸੇ ਬੀਮਾਰੀ ਨੂੰ ਲੈ ਕੇ ਅਜਿਹੇ ਹਾਲਾਤ ਬਣੇ ਹੋਣ ਜਿਸ ਨੇ ਕਿ ਪੂਰੇ ਦੇਸ਼ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਵੇ।


Related News