ਹੁਣ ਇਟਲੀ ਨੇ ਵੀ ਕੱਢੀ ਕੋਵਿਡ-19 ਵੈਕਸੀਨ, 24 ਅਗਸਤ ਨੂੰ 90 ਲੋਕਾਂ ''ਤੇ ਹੋਵੇਗਾ ਟ੍ਰਾਇਲ

Sunday, Aug 09, 2020 - 06:17 PM (IST)

ਹੁਣ ਇਟਲੀ ਨੇ ਵੀ ਕੱਢੀ ਕੋਵਿਡ-19 ਵੈਕਸੀਨ, 24 ਅਗਸਤ ਨੂੰ 90 ਲੋਕਾਂ ''ਤੇ ਹੋਵੇਗਾ ਟ੍ਰਾਇਲ

ਰੋਮ /ਇਟਲੀ (ਕੈਂਥ): ਕੋਵਿਡ-19 ਨੇ ਜਿੱਥੇ ਪੂਰੀ ਦੁਨੀਆ ਨੂੰ ਆਪਣੀ ਦਹਿਸ਼ਤ ਨਾਲ ਮੁੜਕੋ ਮੁੜਕੀ ਕੀਤਾ ਹੋਇਆ ਹੈ, ਉੱਥੇ ਹੀ ਹਰ ਮੁਲਕ ਇਸ ਮਹਾਮਾਰੀ ਤੋਂ ਨਿਜਾਤ ਪਾਉਣ ਦੇ ਲਈ ਜੰਗੀ ਪੱਧਰ 'ਤੇ ਵੈਕਸੀਨੇਸ਼ਨ ਤਿਆਰ ਕਰ ਰਿਹਾ ਹੈ। ਇਸੇ ਹੀ ਕਾਰਵਾਈ ਅਧੀਨ ਇਟਲੀ ਵੀ ਕੋਵਿਡ-19 ਦਾ ਵੈਕਸੀਨੇਸ਼ਨ ਤਿਆਰ ਕਰਨ ਦੇ ਲਈ ਦਿਨ ਰਾਤ ਇਕ ਕਰ ਰਿਹਾ ਹੈ। ਜਿਸ ਵਿਚ ਇਟਲੀ ਨੂੰ ਬਹੁਤ ਜਲਦ ਸਫਲਤਾ ਮਿਲਣ ਜਾ ਰਹੀ ਹੈ।

PunjabKesari

ਇਸ ਗੱਲ ਦਾ ਖੁਲਾਸਾ ਕਰਦਿਆਂ ਸੂਬਾ ਲਾਸੀਓ ਦੇ ਰਾਜਪਾਲ ਮਿਸਟਰ ਨੀਕੋਲਾ ਨੇ ਇਟਾਲੀਅਨ ਮੀਡੀਆ ਵਿਚ ਜਾਣਕਾਰੀ ਨਸ਼ਰ ਕੀਤੀ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਜੱਦੋ ਜ਼ਹਿਦ ਤੋਂ ਬਾਅਦ ਹੁਣ ਕੋਵਿਡ-19 ਨੂੰ ਕਾਬੂ ਕਰਨ ਵਾਲੀ ਵੈਕਸੀਨ ਮਿਲ ਗਈ ਹੈ, ਜਿਸ ਦਾ ਸਫਲ ਟ੍ਰਾਇਲ 24 ਅਗਸਤ, 2020 ਨੂੰ 90 ਲੋਕਾਂ ਉਪਰ ਕਰਨ ਜਾ ਰਹੇ ਹਾਂ। ਇਸ ਬੇਹਦ ਖੁਸ਼ੀ ਭਰੀ ਖਬਰ ਦੇ ਨਾਲ ਇਟਾਲੀਅਨ ਲੋਕਾਂ ਦੇ ਚਿਹਰਿਆਂ 'ਤੇ ਰਾਹਤ ਭਰੀ ਮੁਸਕਾਨ ਦੇਖੀ ਜਾ ਰਹੀ ਹੈ। ਇਹ ਟ੍ਰਾਇਲ ਕੋਵਿਡ 19 ਦੇ ਵਿਸ਼ੇਸ਼ ਹਸਪਤਾਲ ਸਪੈਲਨਜਾਨੀ ਰੋਮ ਵਿਖੇ ਕੀਤਾ ਜਾ ਰਿਹਾ ਹੈ ਜਿੱਥੇ ਕਿ ਪਹਿਲਾਂ ਵੀ ਵੁਹਾਨ ਤੋਂ ਆਏ ਕੋਰੋਨਾ ਪੀੜਤ ਚੀਨੀ ਜੋੜੇ ਦਾ ਸਫਲ ਇਲਾਜ ਕੀਤਾ ਗਿਆ ਸੀ ਜਿਹੜੇ ਕਿ ਇਟਲੀ ਵਿਚ ਕੋਰੋਨਾਵਾਇਰਸ ਦੇ ਪਹਿਲੇ ਮਰੀਜ਼ ਸਨ।


author

Vandana

Content Editor

Related News