ਢੋਲ ਦੀ ਤਾਲ ''ਤੇ ਨੱਚਿਆ ਰੋਮ, ਗਿੱਧੇ-ਭੰਗੜੇ ਨੇ ਕਰਵਾਈ ਬੱਲੇ-ਬੱਲੇ

06/02/2019 3:46:09 PM

ਮਿਲਾਨ, (ਸਾਬੀ ਚੀਨੀਆ)— ਪੰਜਾਬੀ ਦੁਨੀਆ 'ਚ ਕਿਤੇ ਵੀ ਵੱਸਦੇ ਹੋਣ, ਗਿੱਧਾ-ਭੰਗੜਾ ਤੇ ਢੋਲ ਆਪਣੇ-ਆਪ ਹੀ ਉੱਥੇ ਪੁੱਜ ਜਾਂਦੇ ਹਨ । ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਢੋਲ ਦੇ ਡਗੇ 'ਤੇ ਗੱਭਰੂ ਤੇ ਮੁਟਿਆਰਾਂ ਨੱਚਦੇ ਹੋਣ ਤੇ ਦੁਨੀਆ ਆਪ ਮੁਹਾਰੇ ਨੱਚਣ ਨਾ ਲੱਗ ਜਾਵੇ।  ਅਜਿਹਾ ਹੀ ਇਕ ਵਿਲੱਖਣ ਦ੍ਰਿਸ਼ ਵੇਖਣ ਨੂੰ ਮਿਲਿਆ ਇਟਲੀ ਦੀ ਰਾਜਧਾਨੀ ਰੋਮ 'ਚ, ਜਿੱਥੇ 'ਕਮੂਨੇ ਦੀ ਰੋਮ' ਵਲੋਂ ਕਰਵਾਏ ਬਹੁ-ਰੰਗੀ ਸੱਭਿਆਚਾਰਕ ਪ੍ਰੋਗਰਾਮ 'ਚ ਜਿੱਥੇ ਪੰਜਾਬੀਆਂ ਦੇ ਭੰਗੜੇ ਤੇ ਗਿੱਧੇ ਨੇ ਪੂਰਾ ਰੋਮ ਸ਼ਹਿਰ ਨੱਚਣ ਲਗਾ ਦਿੱਤਾ। 

PunjabKesari

ਬਹੁ-ਰੰਗੀ ਸੱਭਿਆਚਾਰਕ ਪ੍ਰੋਗਰਾਮ 'ਚ ਇਟਾਲੀਅਨ ਡਾਂਸ, ਅਲਬਾਨੀਆ, ਰੋਮਾਨੀਆ ਆਦਿ ਦੇਸ਼ਾਂ ਦੀਆਂ ਟੀਮਾਂ ਵਲੋਂ ਪੇਸ਼ ਕੀਤੇ ਪ੍ਰੋਗਰਾਮ ਅਤੇ ਪੰਜਾਬੀਆਂ ਦੇ ਭੰਗੜੇ ਅਤੇ ਗਿੱਧੇ ਦੀ ਸਿਫਤ ਕੀਤੀ ਗਈ।

ਸ. ਹਰਵਿੰਦਰ ਪਾਲ ਸਿੰਘ ਪਾਲਾ ਦੇ ਯਤਨਾਂ ਸਦਕਾ ਪ੍ਰੋਗਰਾਮ ਦਾ ਹਿੱਸਾ ਬਣੇ “ਤਾਜ ਭੰਗੜਾ ਗਰੁੱਪ, ਦੇ ਗੱਭਰੂਆਂ ਨੇ ਇਕ ਤੋਂ ਇਕ ਗੀਤਾਂ ਦੇ ਭੰਗੜਾ ਪੇਸ਼ ਕਰਕੇ ਪ੍ਰੋਗਰਾਮ ਨੂੰ ਸਿਖਰਾਂ 'ਤੇ ਪਹੁੰਚਾਇਆ। ਉਪਰੰਤ ਗਿੱਧੇ ਵਾਲੀਆਂ ਮੁਟਿਆਰਾਂ ਨੇ ਲੋਕ ਬੋਲੀਆਂ ਨਾਲ ਗਿੱਧਾ ਪਾਇਆ। ਜਸਦੀਪ ਕੌਰ, ਨਿਰਮਲਾ, ਵਰਿੰਦਰ ਕੌਰ, ਸਿਮਰਨ ਕੌਰ, ਦਲਜੀਤ ਕੌਰ, ਰਪਿੰਦਰ ਕੌਰ, ਮੈਡਮ ਅੰਜੂ, ਮਨਦੀਪ ਕੌਰ, ਰੋਜੀ, ਰਾਜਵਿੰਦਰ ਕੌਰ ਤੇ ਸੁਖਜਿੰਦਰ ਕੌਰ ਦੀਆਂ ਪੇਸ਼ਕਾਰੀਆਂ ਵੀ ਜ਼ਿਕਰਯੋਗ ਹਨ।


Related News