ਇਟਲੀ : ਵੀਰ ਖ਼ਾਲਸਾ ਗਰੁੱਪ ਸਪੇਨ ਨੇ ਵਲੈਂਸੀਆ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ 6000 ਯੂਰੋ ਦੀ ਕੀਤੀ ਸੇਵਾ

09/24/2021 5:00:30 PM

ਰੋਮ (ਕੈਂਥ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਦੇ ਧਾਰਨੀ ਸਪੇਨ ਦੇ ਵੀਰ ਖਾਲਸਾ ਗਰੁੱਪ ਨੇ ਸਦਾ ਹੀ ਲੋੜਵੰਦਾਂ ਦੀ ਬਾਂਹ ਫੜੀ ਹੈ। ਕਿਸਾਨੀ ਸੰਘਰਸ਼ ’ਚ ਵੀ ਵੱਡਾ ਯੋਗਦਾਨ ਪਾਉਂਦਾ ਆ ਰਿਹਾ ਤੇ ਹੋਰ ਵੀ ਸਮਾਜਿਕ ਕੰਮਾਂ ਲਈ ਹਮੇਸ਼ਾ ਅੱਗੇ ਰਹਿਣ ਵਾਲੇ ਸਪੇਨ ਦੇ ਸਿੰਘਾਂ ਦੇ ਇਸ ਵੀਰ ਖ਼ਾਲਸਾ ਗਰੁੱਪ ਦੇ ਵਲੈਂਸੀਆ ਯੂਨਿਟ ਨੇ 6000 ਯੂਰੋ ਨਾਲ ਗੁਰਦੁਆਰਾ ਸਾਹਿਬ ਸਿੱਖ ਸੰਗਤ ਦੀ ਇਮਾਰਤ ਦੀ ਮੁਰੰਮਤ ਦੀ ਸੇਵਾ ਕੀਤੀ। ਇਹ ਜਾਣਕਾਰੀ ਦਿੰਦਿਆਂ ਵੀਰ ਖਾਲਸਾ ਗਰੁੱਪ ਸਪੇਨ ਦੇ ਪ੍ਰਧਾਨ ਭਾਈ ਦਵਿੰਦਰ ਸਿੰਘ ਮੱਲੀ  ਅਤੇ ਵੀਰ ਖਾਲਸਾ ਗਰੁੱਪ ਇਕਾਈ ਵਲੈਂਸੀਆ ਦੇ ਪ੍ਰਧਾਨ ਸਾਬ ਤੁੰਗ ਨੇ ਦੱਸਿਆ ਕਿ ਵੀਰ ਖ਼ਾਲਸਾ ਗਰੁੱਪ ਵਲੈਂਸੀਆ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਵਲੈਂਸੀਆ ਦੇ ਗੁਰਦੁਆਰਾ ਸਾਹਿਬ ਸਿੱਖ ਸੰਗਤ ਵਲੈਂਸੀਆ ਸਪੇਨ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 6000 ਯੂਰੋ ਦੀ ਲਾਗਤ ਨਾਲ ਗੁਰਦੁਆਰਾ ਸਾਹਿਬ ਦੇ ਬਾਥਰੂਮ ਅਤੇ ਹੋਰ ਬਿਜਲੀ ਦੇ ਕੰਮਾਂ ’ਤੇ ਸੇਵਾ ਕੀਤੀ ਹੈ। ਜਿਸ ’ਤੇ ਉਹ ਵੀਰ ਖ਼ਾਲਸਾ ਗਰੁੱਪ ਵਲੈਂਸੀਆ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹਨ। ਇਸ ਸੇਵਾ ਲਈ ਸੰਗਤ ਨੇ ਵੀਰ ਖਾਲਸਾ ਗਰੁੱਪ ਦਾ ਉਚੇਚਾ ਧੰਨਵਾਦ ਕੀਤਾ।


Manoj

Content Editor

Related News