ਰੋਮ ’ਚ ਤੂਫਾਨੀ ਮੀਂਹ ਨੇ ਮਚਾਈ ਤਬਾਹੀ, 40 ਸਕੂਲੀ ਬੱਚਿਆਂ ਸਮੇਤ 46 ਲੋਕਾਂ ਦੀ ਬਚਾਈ ਗਈ ਜਾਨ

Wednesday, Jun 09, 2021 - 02:12 PM (IST)

ਰੋਮ ’ਚ ਤੂਫਾਨੀ ਮੀਂਹ ਨੇ ਮਚਾਈ ਤਬਾਹੀ, 40 ਸਕੂਲੀ ਬੱਚਿਆਂ ਸਮੇਤ 46 ਲੋਕਾਂ ਦੀ ਬਚਾਈ ਗਈ ਜਾਨ

ਰੋਮ (ਕੈਂਥ): ਬੀਤੇ ਕੱਲ੍ਹ ਰੋਮ ਸ਼ਹਿਰ ਵਿਚ ਤੂਫ਼ਾਨੀ ਮੀਂਹ ਤੇ ਤੇਜ ਹਵਾਵਾਂ ਨੇ ਰੋਮ ਸ਼ਹਿਰ ਨੂੰ ਬੁਰੀ ਪ੍ਰਭਾਵਿਤ ਕੀਤਾ।ਸ਼ਹਿਰ ਦੇ ਕਈ ਅਹਿਮ ਇਲਾਕੇ ਪਾਣੀ ਨਾਲ ਭਰ ਗਏ।ਇਹ ਤੂਫਾਨ ਕੱਲ੍ਹ ਦੁਪਹਿਰ 12:30 ਵਜੇ ਆਇਆ, ਜਿਸ ਨੇ ਸੜਕਾਂ ਨੂੰ ਪੂਰੀ ਤਰ੍ਹਾ ਪਾਣੀ ਨਾਲ ਭਰ ਦਿੱਤਾ।ਕਈ ਜਗਾ ਗੱਡੀਆਂ ਦੇ ਪਾਣੀ ਨਾਲ ਖਚਾਖਚ ਰਸਤਿਆਂ ‘ਚ ਫਸ ਜਾਣ ਦੀਆਂ ਖ਼ਬਰਾਂ ਵੀ ਮਿਲੀਆ ਹਨ।

PunjabKesari

ਤੂਫਾਨੀ ਮੀਂਹ ਆਉਣ ਕਾਰਨ ਜਮਾਂ ਹੋਏ ਪਾਣੀ ਨਾਲ ਮਾਹੌਲ ਹੜ੍ਹ ਵਰਗਾ ਬਣ ਗਿਆ ਸੀ ਜਿਸ ਨਾਲ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ।ਕਈ ਜਗਾਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਕਾਰਜ ਦੀਆਂ ਟੀਮਾਂ ਦੀ ਮਦਦ ਲੈਣੀ ਪਈ।ਰੋਮ ਦਾ ਪੋਂਟੇ ਮਿਲਵੀਓ ਇਲਾਕਾ ਤੂਫਾਨੀ ਮੀਂਹ ਕਾਰਨ ਕਾਫ਼ੀ ਪ੍ਰਭਾਵਿਤ ਦੇਖਿਆ ਗਿਆ, ਜਿੱਥੇ ਇਕ ਛੋਟੇ ਬੱਚਿਆਂ ਦੇ ਸਕੂਲ ਵਿਚ 40 ਸਕੂਲੀ ਬੱਚੇ ਪਾਣੀ ਆਉਣ ਕਾਰਨ ਫੱਸ ਗਏ, ਜਿਨ੍ਹਾਂ ਨੂੰ ਪ੍ਰਸ਼ਾਸ਼ਨ ਨੇ ਸੁਰੱਖਿਆ ਕਰਮਚਾਰੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਤੇ ਨਾਲ ਹੀ 46 ਲੋਕਾਂ ਦੀ ਮੀਂਹ ਦੇ ਪਾਣੀ ਨਾਲ ਨੱਕੋ ਨੱਕ ਭਰੇ ਸਕੂਲ ਵਿੱਚੋਂ ਜਾਨ ਬਚਾਈ।

ਪੜ੍ਹੋ ਇਹ ਅਹਿਮ ਖਬਰ- ਇਹ ਯੂਰਪੀ ਦੇਸ਼ ਸਮੁੰਦਰ 'ਚ ਕਰੋੜਾਂ ਟਨ ਮਿੱਟੀ ਪਾ ਕੇ ਵਸਾਏਗਾ ਨਵਾਂ 'ਸ਼ਹਿਰ' (ਤਸਵੀਰਾਂ) 

ਇਸ ਹਾਦਸੇ ਵਿਚ ਡਰੇ ਬੱਚਿਆਂ ਨੂੰ ਨੇੜਲੇ ਹੋਟਲ ਵਿੱਚ ਲਿਜਾਇਆ ਗਿਆ ਅਤੇ ਬਾਅਦ ਵਿੱਚ ਮਾਪਿਆਂ ਦੇ ਹਵਾਲੇ ਕੀਤਾ ਗਿਆ।ਰੋਮ ਸ਼ਹਿਰ ਵਿੱਚ ਆਏ ਮੀਂਹ ਕਾਰਨ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀ ਮਿਲੀ ਪਰ ਫਿਰ ਵੀ ਲੋਕਾਂ ਦਾ ਜਨ ਜੀਵਨ ਕਾਫ਼ੀ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਚੁਫੇਰੇ ਹੈ।

ਨੋਟ- ਰੋਮ ’ਚ ਤੂਫਾਨੀ ਮੀਂਹ ਨੇ ਮਚਾਈ ਤਬਾਹੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News