ਇਟਲੀ : ਸੀਨੀਅਰ ਆਗੂ ਭਾਈ ਸਤਨਾਮ ਸਿੰਘ ਖਾਲਸਾ ਨੂੰ ਸਦਮਾ, ਪਿਤਾ ਦਾ ਦਿਹਾਂਤ

Tuesday, Jun 01, 2021 - 01:54 PM (IST)

ਇਟਲੀ : ਸੀਨੀਅਰ ਆਗੂ ਭਾਈ ਸਤਨਾਮ ਸਿੰਘ ਖਾਲਸਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਰੋਮ (ਕੈਂਥ): ਬੀਤੇ ਦਿਨੀਂ ਭਾਈ ਸਤਨਾਮ ਸਿੰਘ ਖਾਲਸਾ ਰਿਜੋਇਮੀਲੀਆ ਸੀਨੀਅਰ ਆਗੂ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ (ਰਜਿ:) ਦੇ ਪਿਤਾ ਦਰਸ਼ਨ ਸਿੰਘ (77) ਦਾ ਪਿੰਡ ਈਸੇਵਾਲ ਲੁਧਿਆਣਾ ਵਿਖੇ ਅਚਾਨਕ ਪਰਿਵਾਰ ਨੂੰ ਸਦੀਵੀ ਰੂਪ ਵਿੱਚ ਵਿਛੋੜਾ ਦੇ ਗਏ ਸਨ। ਦਰਸ਼ਨ ਸਿੰਘ ਨਮਿਤ ਅੰਤਿਮ ਅਰਦਾਸ 3 ਜੂਨ 2021 ਨੂੰ ਉਹਨਾਂ ਦੇ ਗ੍ਰਹਿ ਪਿੰਡ ਈਸੇਵਾਲ ਵਿਖੇ ਹੋਵੇਗੀ।

ਪੜ੍ਹੋ ਇਹ ਅਹਿਮ ਖਬਰ- ਭੁੱਖ ਨਾਲ ਬੇਹਾਲ ਹੋਈ 6 ਸਾਲਾ ਬੱਚੀ, ਜਲਦਬਾਜ਼ੀ 'ਚ ਖਾਣਾ ਖਾਣ ਦੌਰਾਨ ਮੌਤ 

ਦੁੱਖ ਦੀ ਇਸ ਘੜੀ ਵਿੱਚ ਭਾਈ ਹਰਵੰਤ ਸਿੰਘ ਦਾਦੂਵਾਲ, ਸਤਵਿੰਦਰ ਸਿੰਘ ਬਾਜਵਾ, ਭਾਈ ਜੋਗਿੰਦਰ ਸਿੰਘ ਲਾਂਬੜਾ, ਭਾਈ ਭਗਵਾਨ ਸਿੰਘ ਵਿਚੈਂਸਾ, ਭਾਈ ਬਲਜਿੰਦਰ ਸਿੰਘ, ਭਾਈ ਹਰੀ ਸਿੰਘ, ਭਾਈ ਮੇਜਰ ਸਿੰਘ, ਭਾਈ ਬਲਦੇਵ ਸਿੰਘ, ਭਾਈ ਗੁਰਮੁਖ ਸਿੰਘ ਹਜਾਰਾ, ਇਕਬਾਲ ਸਿੰਘ ਸੋਢੀ, ਮੇਜਰ ਸਿੰਘ ਫਾਬਰਿਆਨੋ, ਹਰੀ ਸਿੰਘ ਚਵਿੱਤਾ ਨੌਵਾ, ਕਸ਼ਮੀਰ ਸਿੰਘ ਮਾਨਤੋਵਾ, ਡਾਕਟਰ ਜਸਵੀਰ ਸਿੰਘ, ਪਰਗਟ ਸਿੰਘ, ਸੁਰਜੀਤ ਸਿੰਘ ਖੰਡੇ ਵਾਲਾ, ਹਰਪਾਲ ਸਿੰਘ ਰਿੱਜੋਮੀਲੀਆ, ਰਾਜਬਿੰਦਰ ਸਿੰਘ ਰਾਜਾ ਲਵੀਨਿਓ, ਹਰਪਾਲ ਸਿੰਘ ਰੋਮਾ, ਤਲਵਿੰਦਰ ਸਿੰਘ, ਪਰੇਮਪਾਲ ਸਿੰਘ, ਕੁਲਵਿੰਦਰ ਸਿੰਘ, ਬਲਵੰਤ ਸਿੰਘ ਕੋਵੋ, ਹਰਬੰਸ ਸਿੰਘ, ਲਾਲ ਸਿੰਘ ਅਤੇ ਇਟਲੀ ਦੇ ਸਮੂਹ ਪੰਥਕ ਆਗੂਆਂ ਵੱਲੋਂ ਭਾਈ ਸਤਨਾਮ ਸਿੰਘ ਖਾਲਸਾ ਨਾਲ ਅਫ਼ਸੋਸ ਕਰਦਿਆਂ ਹੌਂਸਲਾ ਅਫ਼ਜ਼ਾਈ ਕਰਦਿਆਂ ਵਾਹਿਗੁਰੂ ਅੱਗੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ ਹੈ।


author

Vandana

Content Editor

Related News