ਇਟਲੀ : ਚੰਗੀ ਸਿਹਤ ਲਈ ਨਾਮਣਾ ਖੱਟਣ ਵਾਲੇ ਸੰਦੀਪ ਕੁਮਾਰ ਦਾ ਵਿਸ਼ੇਸ਼ ਸਨਮਾਨ

Monday, May 31, 2021 - 03:36 PM (IST)

ਇਟਲੀ : ਚੰਗੀ ਸਿਹਤ ਲਈ ਨਾਮਣਾ ਖੱਟਣ ਵਾਲੇ ਸੰਦੀਪ ਕੁਮਾਰ ਦਾ ਵਿਸ਼ੇਸ਼ ਸਨਮਾਨ

ਰੋਮ (ਕੈਂਥ): ਇਟਲੀ ਵਾਸੀ 25 ਸਾਲਾ ਪੰਜਾਬੀ ਨੌਜਵਾਨ ਸੰਦੀਪ ਕੁਮਾਰ ਸਪੁੱਤਰ ਪਰਮਜੀਤ ਸਿੰਘ ਤੇ ਮਨਜੀਤ ਕੌਰ ਜਿਹੜਾ ਕਿ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਭੂਤ (ਨੇੜੇ ਬੰਗਾ) ਨਾਲ ਸੰਬਧਿਤ ਹੈ। ਜਿਸਨੇ ਇਟਾਲੀਅਨ ਬਾਕਸਿੰਗ ਐਂਡ ਫਿਟਨਸ ਫੈਡਰੇਸ਼ਨ ਵੱਲੋਂ ਤੁਸਕਾਨਾ ਸੂਬੇ ‘ਚ ਕਰਵਾਏ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਪਹਿਲੇ ਨੰਬਰ 'ਤੇ ਆਕੇ 'ਮੈਨ ਆਫ ਦਾ ਟਰਾਫੀ' ਜਿੱਤੀ ਸੀ ਤੇ 26 ਜੂਨ 2021 ਨੂੰ ਉਹ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਭਾਗ ਲੈਣ ਸਲੋਵੇਨੀਆ ਜਾ ਰਿਹਾ ਹੈ।ਉਸ ਦੀ ਕੀਤੀ ਮਿਹਨਤ ਨਾਲ ਇਟਲੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦਾ ਨਾਮ ਹੋਰ ਉੱਚਾ ਹੋਇਆ ਹੈ, ਜਿਸ ਨੂੰ ਦੇਖਦੇ ਹੋਏ ਇਟਲੀ ਦੇ ਸ਼ਹਿਰ ਬੈਰਗਾਮੋ ਦੇ ਕਸਬਾ ਕੋਰਤੇਨੋਵਾ ਦੇ ਗੁਰੂਦੁਆਰਾ ਸਾਹਿਬ ਸਿੰਘ ਸਭਾ ਦੀ ਪ੍ਰਬੰਧਕੀ ਕਮੇਟੀ ਅਤੇ ਨੌਜਵਾਨਾਂ ਵੱਲੋਂ ਇਸ ਨੌਜਵਾਨ ਦਾ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।

ਪੜ੍ਹੋ ਇਹ ਅਹਿਮ ਖਬਰ- ਵੈਲਿੰਗਟਨ ‘ਚ ਹੋਏ “ਮੇਲਾ ਮੇਲਣਾਂ ਦੇ ਸ਼ੋਅ” ਨੂੰ ਮਿਲਿਆ ਭਰਪੂਰ ਹੁੰਗਾਰਾ

ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤੇਨੋਵਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪੰਜਾਬੀ  ਨੌਜਵਾਨ ਸੰਦੀਪ ਕੁਮਾਰ ਨੇ ਇਟਲ਼ੀ ਵਿੱਚ ਬਾਡੀ ਬਿਲਡਿੰਗ ਮੁਕਾਬਲੇ ਵਿੱਚ 'ਮੈਨ ਆਫ ਦਾ ਟਰਾਫੀ' ਜਿੱਤ ਕੇ ਨਾਮ ਰੌਸ਼ਨ ਕੀਤਾ ਹੈ।ਇਸ ਨੌਜਵਾਨ ਦੀ ਮਿਹਨਤ ਨੂੰ ਦੇਖਦੇ ਹੋਏ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਭਵਿੱਖ ਵਿੱਚ ਇਸ ਨੌਜਵਾਨ ਦਾ ਹਰ ਪੱਖੋਂ ਸਾਥ ਦੇਣ ਦਾ ਫ਼ੈਸਲਾ ਕੀਤਾ ਹੈ। ਉਹਨਾਂ ਅੱਗੇ ਦੱਸਿਆ ਜੇਕਰ ਇਟਲ਼ੀ ਵਿੱਚ ਕਿਸੇ ਨੋਜਵਾਨ ਨੂੰ ਖੇਡਾਂ ਵਿੱਚ ਜਾਂ ਕਿਸੇ ਵੀ ਖੇਤਰ ਵਿੱਚ ਪ੍ਰਤਿਭਾ ਦਿਖਾਉਣ ਲਈ ਕਿਸੇ ਵੀ ਕਿਸਮ ਦੀ ਜਰੂਰਤ ਹੋਵੇ ਤਾਂ ਉਹ ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ।


author

Vandana

Content Editor

Related News