ਇਟਲੀ ਦੀ PM ਜਾਰਜੀਆ ਮੇਲੋਨੀ ਦਾ ਵਿਵਾਦਿਤ ਬਿਆਨ, ਕਿਹਾ-ਯੂਰਪ ''ਚ ਇਸਲਾਮ ਲਈ ਕੋਈ ਥਾਂ ਨਹੀਂ

Monday, Dec 18, 2023 - 02:40 PM (IST)

ਇਟਲੀ ਦੀ PM ਜਾਰਜੀਆ ਮੇਲੋਨੀ ਦਾ ਵਿਵਾਦਿਤ ਬਿਆਨ, ਕਿਹਾ-ਯੂਰਪ ''ਚ ਇਸਲਾਮ ਲਈ ਕੋਈ ਥਾਂ ਨਹੀਂ

ਰੋਮ: ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਅਕਸਰ ਆਪਣੇ ਬਿਆਨਾਂ ਕਾਰਨ ਚਰਚਾ ਵਿਚ ਰਹਿੰਦੀ ਹੈ। ਤਾਜ਼ਾ ਬਿਆਨ ਵਿਚ ਮੇਲੋਨੀ ਨੇ ਕਿਹਾ ਹੈ ਕਿ ਇਸਲਾਮਿਕ ਸੱਭਿਆਚਾਰ ਅਤੇ ਯੂਰਪੀ ਸੱਭਿਆਚਾਰ ਦਾ ਆਪਸ ਵਿਚ ਮੇਲ ਨਹੀਂ ਹੈ। ਅਜਿਹੇ ਵਿੱਚ ਯੂਰਪ ਵਿੱਚ ਇਸਲਾਮ ਦੀ ਕੋਈ ਥਾਂ ਨਹੀਂ ਹੈ। ਮੇਲੋਨੀ ਨੇ ਕਿਹਾ ਕਿ ਇਟਲੀ ਵਿੱਚ ਇਸਲਾਮ ਦੇ ਸੱਭਿਆਚਾਰਕ ਕੇਂਦਰਾਂ ਨੂੰ ਸਾਊਦੀ ਅਰਬ ਵੱਲੋਂ ਫੰਡ ਦਿੱਤਾ ਜਾ ਰਿਹਾ ਹੈ, ਜਿੱਥੇ ਸ਼ਰੀਆ ਕਾਨੂੰਨ ਲਾਗੂ ਹੈ। ਯੂਰਪ ਵਿੱਚ ਇਸਲਾਮੀਕਰਨ ਦੀ ਜੋ ਪ੍ਰਕਿਰਿਆ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਸਾਡੀ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਤੋਂ ਕੋਹਾਂ ਦੂਰ ਹੈ। ਅਜਿਹੀ ਸਥਿਤੀ ਵਿੱਚ ਮੁਸਲਮਾਨਾਂ ਨੂੰ ਯੂਰਪ ਤੋਂ ਦੂਰ ਰਹਿਣਾ ਚਾਹੀਦਾ ਹੈ। 

ਇਟਲੀ ਦੇ ਪੀ.ਐੱਮ ਨੇ ਕਿਹਾ ਕਿ ਇਸਲਾਮੀ ਸਭਿਅਤਾ ਨੂੰ ਯੂਰਪ ਤੋਂ ਦੂਰ ਰਹਿਣਾ ਬਿਹਤਰ ਦੱਸਦਿਆਂ ਕਿਹਾ ਕਿ ਸਾਡੀ ਸਭਿਅਤਾ ਅਤੇ ਇਸਲਾਮੀ ਕਦਰਾਂ-ਕੀਮਤਾਂ ਵਿੱਚ ਕੋਈ ਮੇਲ ਨਹੀਂ ਹੈ, ਦੋਵੇਂ ਹੀ ਵਿਰੋਧੀ ਹਨ। ਜਾਰਜੀਆ ਮੇਲੋਨੀ ਦੀ ਇਹ ਟਿੱਪਣੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਯੂਰਪ ਦੀ ਸੰਸਕ੍ਰਿਤੀ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਤੋਂ ਖਤਰਾ ਹੈ। ਦਰਅਸਲ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਹਾਲੀਆ ਇਟਲੀ ਫੇਰੀ ਦੌਰਾਨ ਕਿਹਾ ਹੈ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵਧਦੀ ਗਿਣਤੀ ਯੂਰਪੀ ਸਮਾਜ ਨੂੰ ਅਸਥਿਰ ਕਰ ਦੇਵੇਗੀ। ਅਜਿਹੀ ਸਥਿਤੀ ਵਿੱਚ ਸਾਨੂੰ ਆਪਣੇ ਕਾਨੂੰਨਾਂ ਨੂੰ ਅਪਡੇਟ ਕਰਨ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਗੱਲਬਾਤ ਕਰਨ ਦੀ ਲੋੜ ਹੈ। ਤਾਂ ਜੋ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਯੂਰਪ ਦੀ ਸਮੱਸਿਆ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ। ਸੁਨਕ ਤੋਂ ਬਾਅਦ ਹੁਣ ਜਾਰਜੀਆ ਨੇ ਇਸਲਾਮ ਅਤੇ ਯੂਰਪ 'ਚ ਆਉਣ ਵਾਲੇ ਮੁਸਲਮਾਨਾਂ ਨੂੰ ਲੈ ਕੇ ਇਹ ਬਿਆਨ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ 'ਚ ਤਿੰਨ ਔਰਤਾਂ 'ਤੇ ਹਮਲਾ ਕਰਨ ਵਾਲੇ ਭਾਰਤੀ ਨਾਗਰਿਕ ਨੂੰ ਸੁਣਾਈ ਗਈ ਸਜ਼ਾ 

ਜਾਣੋ ਜਾਰਜੀਆ ਬਾਰੇ

ਜਾਰਜੀਆ ਮੇਲੋਨੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੈ। ਉਹ ਇਟਲੀ ਦੀ ਸੱਜੇ-ਪੱਖੀ ਪਾਰਟੀ ਬ੍ਰਦਰਜ਼ ਆਫ਼ ਇਟਲੀ ਦੀ ਆਗੂ ਹੈ। ਇਟਲੀ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਤੋਂ ਇਲਾਵਾ 31 ਸਾਲ ਦੀ ਉਮਰ 'ਚ ਇਟਲੀ ਦੀ ਸਭ ਤੋਂ ਛੋਟੀ ਉਮਰ ਦੀ ਮੰਤਰੀ ਬਣਨ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਂ ਹੈ। ਜਾਰਜੀਆ ਅਕਸਰ ਆਪਣੇ ਬਿਆਨਾਂ ਅਤੇ ਸੱਜੇ ਪੱਖੀ ਝੁਕਾਅ ਕਾਰਨ ਸੁਰਖੀਆਂ ਵਿੱਚ ਰਹੀ ਹੈ। ਜਾਰਜੀਆਨਾ ਨੇ ਖੁਦ ਨੂੰ ਮੁਸੋਲਿਨੀ ਦਾ ਵਾਰਸ ਐਲਾਨਿਆ ਸੀ, ਜਿਸ ਲਈ ਉਸ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਜਾਰਜੀਆ ਨੇ ਇੱਕ ਬਿਆਨ ਵਿੱਚ ਮੁਸਲਮਾਨਾਂ ਨੂੰ ਇਟਲੀ ਲਈ ਖ਼ਤਰਾ ਦੱਸਿਆ ਹੈ।

ਜਾਰਜੀਆ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਉਸਨੇ ਹਾਲ ਹੀ ਵਿੱਚ ਐਂਡਰੀਆ ਗਿਮਬਰੂਨੋ ਨਾਲ ਆਪਣਾ ਰਿਸ਼ਤਾ ਖ਼ਤਮ ਕੀਤਾ ਹੈ। ਕਰੀਬ 10 ਸਾਲ ਤੱਕ ਚੱਲੇ ਇਸ ਰਿਸ਼ਤੇ ਤੋਂ ਬਾਅਦ ਜਾਰਜੀਆ ਨੇ ਆਪਣੇ ਬ੍ਰੇਕਅੱਪ ਦਾ ਐਲਾਨ ਕਰ ਦਿੱਤਾ ਸੀ। ਭਾਰਤ ਵਿੱਚ ਵੀ ਜਾਰਜੀਆ ਦੀ ਅਕਸਰ ਚਰਚਾ ਹੁੰਦੀ ਰਹੀ ਹੈ। ਜਾਰਜੀਆ ਜਦੋਂ ਇਸ ਸਾਲ ਜੀ-20 ਸੰਮੇਲਨ ਲਈ ਭਾਰਤ ਆਈ ਸੀ ਤਾਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਹਾਲ ਹੀ 'ਚ ਜਦੋਂ ਉਹ ਦੁਬਈ 'ਚ ਭਾਰਤੀ ਪੀ.ਐੱਮ ਮੋਦੀ ਨੂੰ ਮਿਲੀ ਤਾਂ ਉਨ੍ਹਾਂ ਦੀ ਸੈਲਫੀ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News