ਇਟਲੀ : ਪ੍ਰਧਾਨ ਰਾਮ ਆਸਰਾ ਨੂੰ ਸਦਮਾ, ਧਰਮਪਤਨੀ ਬੀਬੀ ਬਲਬੀਰ ਕੌਰ ਦਾ ਦਿਹਾਂਤ

Wednesday, Nov 03, 2021 - 01:15 PM (IST)

ਇਟਲੀ : ਪ੍ਰਧਾਨ ਰਾਮ ਆਸਰਾ ਨੂੰ ਸਦਮਾ, ਧਰਮਪਤਨੀ ਬੀਬੀ ਬਲਬੀਰ ਕੌਰ ਦਾ ਦਿਹਾਂਤ

ਰੋਮ (ਕੈਂਥ): ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਦੇ ਮੁੱਖ ਸੇਵਾਦਾਰ ਰਾਮ ਆਸਰਾ ਨੂੰ ਉਸ ਸਮੇਂ ਅਸਹਿ ਸਦਮਾ ਲੱਗਾ ਜਦੋਂ ਉਹਨਾਂ ਦੀ ਧਰਮਪਤਨੀ ਬੀਬੀ ਬਲਬੀਰ ਕੌਰ (54) ਦਾ ਸੰਖੇਤ ਬਿਮਾਰੀ ਮਗਰੋਂ ਲਾਤੀਨਾ ਹਸਪਤਾਲ ਵਿਖੇ ਦਿਹਾਂਤ ਹੋ ਗਿਆ।ਮ੍ਰਿਤਕਾ ਬੀਬੀ ਬਲਬੀਰ ਕੌਰ ਦਾ ਅੱਜ ਦੁਪਿਹਰੋਂ ਬਾਅਦ ਸਲੇਰਨੋ ਜਿ਼ਲ੍ਹੇ ਵਿੱਚ ਪੈਂਦੇ ਸਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਸਾਂਸਦ ਨੇ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

ਉਹਨਾਂ ਦੀਆਂ ਅਸਥੀਆਂ ਪੰਜਾਬ (ਭਾਰਤ) ਲਿਜਾਈਆਂ ਜਾਣਗੀਆਂ।ਇਸ ਦੁੱਖ ਦੀ ਘੜ੍ਹੀ ਵਿੱਚ ਰਾਮ ਆਸਰਾ ਨਾਲ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਦੀ ਸਮੂਹ ਪ੍ਰਬੰਧਕ ਕਮੇਟੀ, ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਰੋਮ,ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ,ਸ੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ,ਸ੍ਰੀ ਗੁਰੂ ਰਵਿਦਾਸ ਟੈਂਪਲ ਬਰੇਸ਼ੀਆ ,ਭਾਰਤ ਰਤਨ ਡਾ:ਭੀਮ ਰਾਓ ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ ਇਟਲੀ,ਸ੍ਰੀ ਗੁਰੂ ਰਵਿਦਾਸ ਸਭਾ ਤੇਰਨੀ-ਨਾਰਨੀ ਆਦਿ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


author

Vandana

Content Editor

Related News