ਇਟਲੀ ''ਚ ਪਵਨਦੀਪ ਮਾਨ ਨੇ ਵਧਾਇਆ ਭਾਰਤੀ ਭਾਈਚਾਰੇ ਦਾ ਮਾਣ, ਮੈਡੀਕਲ ਖੇਤਰ ''ਚ ਮਾਰੀਆਂ ਮੱਲ੍ਹਾਂ

Thursday, Mar 11, 2021 - 06:03 PM (IST)

ਇਟਲੀ ''ਚ ਪਵਨਦੀਪ ਮਾਨ ਨੇ ਵਧਾਇਆ ਭਾਰਤੀ ਭਾਈਚਾਰੇ ਦਾ ਮਾਣ, ਮੈਡੀਕਲ ਖੇਤਰ ''ਚ ਮਾਰੀਆਂ ਮੱਲ੍ਹਾਂ

ਰੋਮ/ਇਟਲੀ (ਕੈਂਥ): ਇਟਲੀ ਵਿਚ ਭਾਰਤੀ ਬੱਚੇ ਨਿਰੰਤਰ ਵਿੱਦਿਅਦਕ ਖੇਤਰ ਵਿੱਚ ਸਖ਼ਤ ਮਿਹਨਤਾਂ ਨਾਲ ਇਟਾਲੀਅਨ ਬੱਚਿਆਂ ਸਮੇਤ ਹੋਰ ਦੇਸ਼ਾਂ ਦੇ ਬੱਚਿਆਂ ਨੂੰ ਪਛਾੜਦੇ ਜਾ ਰਹੇ ਹਨ, ਜਿਸ ਨਾਲ ਬੱਚੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦੇ ਨਾਲ ਮਹਾਨ ਭਾਰਤ ਦਾ ਨਾਮ ਵੀ ਦੁਨੀਆ ਭਰ ਵਿੱਚ ਚਮਕਾ ਰਹੇ ਹਨ।ਇਟਲੀ ਵਿੱਚ ਪਿਛਲੇ ਕੁਝ ਸਾਲਾਂ ਤੋਂ ਭਾਰਤੀ ਬੱਚਿਆਂ ਦੇ ਪੜ੍ਹਾਈ ਵਿੱਚ ਪਹਿਲੇ ਨੰਬਰ 'ਤੇ ਆਉਣ ਨਾਲ ਹੁਣ ਇਟਾਲੀਅਨ ਲੋਕਾਂ ਨੂੰ ਇਹ ਗੱਲ ਭਲੀਭਾਂਤ ਸਮਝ ਲੱਗ ਰਹੀ ਹੈ ਕਿ ਭਾਰਤੀ ਲੋਕ ਹੁਣ ਵਿੱਦਿਅਕ ਖੇਤਰ ਵਿੱਚ ਵੀ ਉਹਨਾਂ ਤੋਂ ਪਿੱਛੇ ਨਹੀਂ ਜਦੋਂ ਕਿ ਕੰਮਾਂਕਾਰਾਂ ਤੇ ਇਮਾਨਦਾਰੀ ਲਈ ਇਟਾਲੀਅਨ ਲੋਕ ਪਹਿਲਾਂ ਹੀ ਭਾਰਤੀ ਲੋਕਾਂ ਦਾ ਲੋਹਾ ਮੰਨਦੇ ਹਨ।

ਇਟਲੀ ਦੇ ਸੂਬੇ ਲਾਸੀਓ ਦੇ ਸ਼ਹਿਰ ਚਿਸਤੇਰਨਾ ਦੀ ਲਾਤੀਨਾ ਦੀ ਵਸਨੀਕ ਅਤੇ ਪਿਤਾ ਨਛੱਤਰ ਸਿੰਘ ਮਾਨ ਤੇ ਮਾਤਾ ਜਸਪਾਲ ਕੌਰ ਮਾਨ ਦੀ ਲਾਡਲੀ ਧੀ ਰਾਣੀ ਪਵਨਦੀਪ ਮਾਨ ਨੇ ਆਪਣੀ ਮੈਡੀਕਲ ਪੜ੍ਹਾਈ ਪੂਰੀ ਕਰਕੇ ਬੀਤੇ ਦਿਨ ਡਿਗਰੀ ਹਾਸਲ ਕੀਤੀ ਹੈ। ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਵਿਦਿਆਰਥਣ ਪਵਨਦੀਪ ਮਾਨ ਨੇ ਕਿਹਾ ਕਿ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਜ਼ੋ ਸੁਪਨਾ ਉਸ ਨੇ ਆਪਣੇ ਪਰਿਵਾਰ ਨਾਲ ਰਲ ਕੇ ਦੇਖਿਆ ਸੀ ਉਹ ਅੱਜ ਵਾਹਿਗੁਰੂ ਦੀ ਕਿਰਪਾ ਤੇ ਸਖ਼ਤ ਮਿਹਨਤ ਸਦਕਾ ਪੂਰਾ ਹੋ ਗਿਆ ਹੈ।ਪਵਨਦੀਪ ਮਾਨ ਨੇ ਰਾਜਧਾਨੀ ਰੋਮ ਵਿੱਚ ਸਥਿਤ ਯੂਨੀਵਰਸਿਟੀ 'ਤੁਰ ਵਿਰਗਾਤਾ' ਤੋਂ ਨਰਸਿੰਗ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਸ਼ਰਮਨਾਕ ਘਟਨਾ, ਹਿੰਦੂ ਬੱਚੀ ਦਾ ਧਰਮ ਪਰਿਵਰਤਨ ਕਰਵਾ ਕੀਤਾ ਜ਼ਬਰੀ ਨਿਕਾਹ (ਵੀਡੀਓ)

ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਮਾਂਗੇਵਾਲ ਨਾਲ ਸੰਬੰਧਿਤ ਪਵਨਦੀਪ ਮਾਨ ਜੋ ਕਿ ਪਰਿਵਾਰ ਸਮੇਤ ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਚਿਸਤੇਰਨਾ ਦੀ ਲਾਤੀਨਾ ਵਿਖੇ ਰਹਿ ਰਹੀ ਹੈ।ਉਸ ਨੂੰ ਇਸ ਬੁਲੰਦੀ 'ਤੇ ਪਹੁੰਚਾਉਣ ਵਿੱਚ ਉਸ ਦੇ ਮਾਤਾ ਪਿਤਾ ਤੇ ਪਰਿਵਾਰ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ।ਪਵਨਦੀਪ ਮਾਨ ਨੇ ਇਟਲੀ ਵਿੱਚ ਵੱਸਦੇ ਭਾਰਤੀ ਭਾਈਚਾਰੇ ਨੂੰ ਸਨੇਹਾ ਦਿੰਦਿਆਂ ਕਿਹਾ ਕਿ ਇਟਲੀ ਵਿੱਚ ਵੱਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਆਪਣੇ ਬੱਚਿਆਂ ਨੂੰ ਖ਼ਾਸ ਕਰਕੇ ਲੜਕੀਆਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਜ਼ਰੂਰ ਸਹਿਯੋਗ ਦੇਣ ਕਿਉਂਕਿ ਲੜਕੀਆਂ ਵੀ ਲੜਕਿਆਂ ਵਾਂਗ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਸਕਦੀਆਂ ਹਨ।ਦੂਜੇ ਪਾਸੇ ਨਛੱਤਰ ਸਿੰਘ ਮਾਨ ਨੇ ਕਿਹਾ ਕਿ ਅੱਜ ਸਾਡਾ ਸਿਰ ਮਾਣ ਨਾਲ ਉੱਚਾ ਹੋ ਗਿਆ ਕਿ ਵਿਦੇਸ਼ਾਂ ਦੀ ਧਰਤੀ 'ਤੇ ਉਹਨਾਂ ਦੀ ਲਾਡਲੀ ਧੀ ਰਾਣੀ ਨੇ ਇਹ ਮੁਕਾਮ ਹਾਸਲ ਕੀਤਾ ਹੈ ਜਿਸ ਲਈ ਇਟਲੀ ਅਤੇ ਭਾਰਤ ਵੱਸਦੇ ਦੋਸਤਾਂ, ਰਿਸ਼ਤੇਦਾਰਾਂ ਤੋਂ ਇਲਾਵਾ ਇਟੲਲੀਅਨ ਭਾਈਚਾਰੇ ਵਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
 


author

Vandana

Content Editor

Related News